ਨੀਲਾਮ ਹੋਣਗੀਆਂ ਭਗੌੜਾ ਨੀਰਵ ਮੋਦੀ ਦੀਆਂ ਲਗਜ਼ਰੀ ਕਾਰਾਂ, ਘੜੀਆਂ ਤੇ ਪੇਟਿੰਗਸ

Tuesday, Jan 21, 2020 - 08:10 PM (IST)

ਨੀਲਾਮ ਹੋਣਗੀਆਂ ਭਗੌੜਾ ਨੀਰਵ ਮੋਦੀ ਦੀਆਂ ਲਗਜ਼ਰੀ ਕਾਰਾਂ, ਘੜੀਆਂ ਤੇ ਪੇਟਿੰਗਸ

ਨਵੀਂ ਦਿੱਲੀ—ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਮਾਮਲੇ 'ਚ ਫਰਾਰ ਹੀਰਾ ਕਾਰੋਬਾਰੀ ਨੀਰਵ ਮੋਦੀ ਦੀਆਂ ਜ਼ਬਤ ਕੀਤੀਆਂ ਗਈਆਂ ਘੜੀਆਂ, ਹੈਂਡਬੈਗ , ਕਾਰਾਂ ਅਤੇ ਪੇਟਿੰਗਸ ਦੀ ਨੀਲਾਮੀ ਕੀਤੀ ਜਾਵੇਗੀ। ਇਸ ਨੀਲਾਮੀ ਦਾ ਆਯੋਜਨ ਸੈਫਰਨਆਰਟ ਕਰੇਗੀ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਨੀਲਾਮੀ ਦੀ ਜ਼ਿੰਮੇਵਾਰੀ ਸੈਫਰਨਆਰਟ ਨੀਲਾਮੀ ਘਰ ਨੂੰ ਦਿੱਤੀ ਹੈ। ਪਹਿਲੀ ਨੀਲਾਮੀ ਮੁੰਬਈ 'ਚ 27 ਫਰਵਰੀ ਨੂੰ ਹੋਵੇਗੀ ਜਦਕਿ ਦੂਜੀ ਨੀਲਾਮੀ 3-4 ਮਾਰਚ ਨੂੰ ਆਨਲਾਈਨ ਕੀਤੀ ਜਾਵੇਗੀ।

PunjabKesari


ਨੀਲਾਮੀ ਲਈ ਰੱਖੇ ਜਾਣ ਵਾਲੇ ਸਮਾਨ 'ਚ ਅਮ੍ਰਤਾ ਸ਼ੇਰਗਿੱਲ ਦੀ 1935 ਦੀ ਇਕ ਪੇਟਿੰਗ, ਐÎਮ.ਐੱਫ. ਹੁਸੈਨ ਦੀ 'ਮਹਾਭਾਰਤ' ਚੇਨ 'ਚ ਇਕ ਆਇਲ ਪੇਟਿੰਗ ਅਤੇ ਹੋਰ ਪੇਟਿੰਗਸ ਸ਼ਾਮਲ ਹਨ। ਇਸ 'ਚ ਸ਼ੇਰਗਿੱਲ ਅਤੇ ਹੁਸੈਨ ਦੀ ਪੇਟਿੰਗ ਦੀ ਕੀਮਤ ਕਰੀਬ 12 ਤੋਂ 18 ਕਰੋੜ ਰੁਪਏ ਹੈ।

PunjabKesari
ਇਸ ਤੋਂ ਇਲਾਵਾ ਨੀਲਾਮੀ 'ਚ ਰੱਖੀਆਂ ਜਾਣ ਵਾਲੀਆਂ ਘੜੀਆਂ 'ਚ ਐਗਰ-ਲਾ-ਕੋਟਸ ਮੇਨਸ ਦੀ 'ਰਿਵਰਸੋ ਗਿਰੋਟੋਬਰਲਿਨ 2' ਸਮੀਤਿ ਐਡੀਸ਼ਨ, ਗੇਰਾਰਡ ਪੇਰੇਗਾਕਸ ਮੇਨਸ ਦੀ 'ਓਪੇਰਾ ਵਨ' ਸ਼ਾਮਲ ਹੈ। ਨਾਲ ਹੀ 80 ਤੋਂ ਜ਼ਿਆਦਾ ਬ੍ਰਾਂਡੈਡ ਹੈਂਡਬੈਗ ਨੂੰ ਵੀ ਨੀਲਾਮੀ 'ਚ ਰੱਖਿਆ ਜਾਵੇਗਾ। ਇਸ 'ਚ ਜ਼ਿਆਦਾਤਰ ਹੈਂਡਬੈਗ ਲਗਜ਼ਰੀ ਖੁਦਰਾ ਬ੍ਰਾਂਡ 'ਹਰਮ' ਦੇ 'ਬਿਰਕਿਨ' ਅਤੇ 'ਕੇਲੀ' ਭੰਡਾਰ ਦੇ ਹਨ।

PunjabKesari
ਇਸ ਦੇ ਬਾਰੇ 'ਚ ਸੈਫਰਨਆਰਟ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਦਿਨੇਸ਼ ਵਜੀਰਾਨੀ ਨੇ ਕਿਹਾ ਕਿ ਨੀਲਾਮੀ 'ਚ ਐਗਰ-ਲਾ-ਕੋਟਸ ਦੀਆਂ ਘੜੀਆਂ ਸ਼ਾਮਲ ਹਨ ਜੋ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਲਗਜ਼ਰੀ ਘੜੀਆਂ 'ਚੋਂ ਇਕ ਹੈ। ਉੱਥੇ 'ਹਰਮ' ਦੇ 'ਬਿਰਕਿਨ' ਅਤੇ 'ਕੇਲੀ' ਭੰਡਾਰ ਦੇ ਹੈਂਡਬੈਗ ਵੀ ਅੰਤਰਰਾਸ਼ਟਰੀ ਲਗਜ਼ਰੀ ਸਾਮਾਨ ਹਨ। ਉਨ੍ਹਾਂ ਨੇ ਕਿਹਾ ਕਿ ਸੈਫਰਨਆਰਟ ਦਾ 20ਵਾਂ ਸਾਲ ਈ.ਡੀ. ਨੂੰ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਉਣ ਤੋਂ ਸ਼ੁਰੂ ਹੋ ਰਿਹਾ ਹੈ। ਅਸੀਂ ਈ.ਡੀ. ਨਾਲ ਮਿਲ ਕੇ ਨੀਲਾਮੀ ਲਈ ਸਾਮਾਨ ਦੇ ਮੂਲ ਤੈਅ ਕਰਨ ਦੀ ਪ੍ਰਕਿਰਿਆ 'ਚ ਹਾਂ। ਨੀਲਾਮੀ 'ਚ ਸ਼ੇਰਗਿੱਲ, ਹੁਸੈਨ ਵਰਗੇ ਕਲਾਕਾਰਾਂ ਦੀਆਂ ਪੇਟਿੰਗਸ ਵੀ ਸ਼ਾਮਲ ਹਨ।


author

Karan Kumar

Content Editor

Related News