ਮਹਾਨਗਰਾਂ ਦੀ ਤੁਲਨਾ ''ਚ ਛੋਟੇ ਸ਼ਹਿਰਾਂ ''ਚ ਲਗਜ਼ਰੀ ਕਾਰਾਂ ਦੀ ਵਿਕਰੀ ਵਧੀ

Thursday, Oct 03, 2019 - 01:19 PM (IST)

ਮਹਾਨਗਰਾਂ ਦੀ ਤੁਲਨਾ ''ਚ ਛੋਟੇ ਸ਼ਹਿਰਾਂ ''ਚ ਲਗਜ਼ਰੀ ਕਾਰਾਂ ਦੀ ਵਿਕਰੀ ਵਧੀ

ਪੁਣੇ—ਮਹਾਨਗਰਾਂ ਦੇ ਮੁਕਾਬਲੇ ਹੁਣ ਛੋਟੇ ਸ਼ਹਿਰਾਂ 'ਚ ਲਗਜ਼ਰੀ ਕਾਰਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਜਦੋਂ ਕਦੇ ਮਹਿੰਗੀ ਅਤੇ ਲਗਜ਼ਰੀ ਕਾਰਾਂ ਦੀ ਮੰਗ ਦੇ ਬਾਰੇ 'ਚ ਗੱਲ ਹੁੰਦੀ ਹੈ ਤਾਂ ਚੰਡੀਗੜ੍ਹ, ਲੁਧਿਆਣਾ, ਰਾਏਪੁਰ, ਨਾਸਿਕ ਅਤੇ ਗੁਵਾਹਾਟੀ ਵਰਗੇ
ਸ਼ਹਿਰਾਂ 'ਤੇ ਵਿਚਾਰ ਨਹੀਂ ਹੁੰਦਾ। ਦੂਜੇ ਅਤੇ ਤੀਜੇ ਦਰਜੇ ਦੇ ਸ਼ਹਿਰ ਹੁਣ ਸਵੈਂਕੀ ਕਾਰਾਂ ਦੇ ਬਾਜ਼ਾਰ ਦੇ ਰੂਪ 'ਚ ਉਭਰ ਰਹੇ ਹਨ। ਖਾਸ ਕਰਕੇ ਇਨ੍ਹਾਂ ਵੱਡੀਆਂ ਕਾਰਾਂ ਦੇ ਉੱਚੇ ਮਾਡਲਾਂ ਦੇ ਰੂਪ 'ਚ ਉਦਯੋਗ ਦੇ ਮੁਤਾਬਕ ਇਨ੍ਹਾਂ ਬਾਜ਼ਾਰਾਂ 'ਚ ਕੁੱਲ ਵਿਕਰੀ ਉੱਚ ਪੱਧਰ ਦੇ ਮਾਡਰਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਜਿਵੇਂ ਕਿ ਮਹਾਨਗਰਾਂ 'ਚ ਇਨਾਂ ਮਾਡਲਾਂ ਦੀ ਉੱਚੀ ਮੰਗ ਹੁੰਦੀ ਹੈ। ਮਰਸਡੀਜ਼ ਬੇਂਜ ਇੰਡੀਆ ਦੇ ਮੈਨੇਜ਼ਿੰਗ ਡਾਇਰੈਕਟਰ ਅਤੇ ਚੀਫ ਐਗਜ਼ੇਕਟਿਵ ਅਫਰਸ ਮਾਰਟਿਨ ਸਚਵੇਂਕ ਨੇ ਕਿਹਾ ਕਿ ਜਦੋਂ ਕਿ ਦਿੱਲੀ ਅਤੇ ਮੁੰਬਈ ਵਰਗੇ ਮਹਾਨਗਰਾਂ ਤੋਂ ਇਨ੍ਹਾਂ ਵੱਡੇ ਮਾਡਲਾਂ ਦੀ ਮੰਗ ਆ ਰਹੀ ਹੈ ਪਰ ਅਸੀਂ ਦੇਖਿਆ ਹੈ ਕਿ ਦੂਜੇ ਅਤੇ ਤੀਜੇ ਦਰਜੇ ਦੇ ਸ਼ਹਿਰਾਂ 'ਚ ਵੀ ਲਗਜ਼ਰੀ ਕਾਰਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਮਰਸਡੀਜ਼ ਬੇਂਜ ਇੰਡੀਆ ਦੇ ਉਪ ਪ੍ਰਧਾਨ ਸੰਤੋਸ਼ ਅਈਅਰ ਨੇ ਕਿਹਾ ਕਿ ਕੰਪਨੀ ਨੇ ਛੋਟੇ ਸ਼ਹਿਰਾਂ ਤੋਂ ਕੰਪਨੀ ਦੀ ਈ-ਕਲਾਸ ਅਤੇ ਐੱਸ-ਕਲਾਸ ਸੀਡਾਨ ਅਤੇ ਜੀ.ਐੱਲ.ਈ. ਅਤੇ ਜੀ.ਐੱਲ.ਐੱਸ. ਐੱਸ.ਯੂ.ਵੀ. ਦੀ ਮੰਗ ਲਗਾਤਾਰ ਵਧ ਰਹੀ ਹੈ। ਮਰਸਡੀਜ਼ ਈ ਕਲਾਸ ਸੀਡਾਨ ਦੀ ਕੀਮਤ 58.80 ਲੱਖ ਤੋਂ ਜ਼ਿਆਦਾ ਹੈ ਜਦੋਂਕਿ ਐੱਸ-ਕਲਾਸ ਦੀ ਕੀਮਤ 1.36 ਕਰੋੜ ਤੋਂ ਜ਼ਿਆਦਾ ਹੈ ਅਸੀਂ ਦੇਖਿਆ ਹੈ ਕਿ ਈ-ਕਲਾਸ ਅਤੇ ਐੱਸ-ਕਲਾਸ ਦੇ ਮਾਡਲਾਂ ਦੇ ਕਾਰੋਬਾਰ 'ਚ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਮਹਾਨਗਰਾਂ ਦੀ ਤੁਲਨਾ 'ਚ ਛੋਟੇ ਸ਼ਹਿਰਾਂ 'ਚ ਐੱਸ.ਯੂ.ਵੀ. ਸਮੇਤ ਵੱਡੇ ਮਾਡਲਾਂ ਦੀ ਡਿਮਾਂਡ ਵਧੀ ਹੈ। ਵੀ.ਐੱਮ.ਵੀ ਡੀਲਰਸ਼ਿੱਪ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਲੁਧਿਆਣਾ ਅਤੇ ਚੰਡੀਗੜ੍ਹ ਵਰਗੇ ਦੂਜੇ ਸ਼ਹਿਰਾਂ ਦਾ ਤੇਜ਼ੀ ਨਾਲ ਵਿਕਾਸ ਹੋਇਆ ਹੈ ਅਤੇ ਭਵਿੱਖ 'ਚ ਇਨ੍ਹਾਂ ਬਾਜ਼ਾਰਾਂ 'ਚ ਮਹਿੰਗੀਆਂ ਕਾਰਾਂ ਦੀ ਮੰਗ ਹੋਰ ਵਧੇਗੀ।


author

Aarti dhillon

Content Editor

Related News