ਲੁਧਿਆਣਾ ਦਾ ਅਡਾਨੀ ਲਾਜਿਸਟਿਕਸ ਪਾਰਕ 5 ਮਹੀਨੇ ਬਾਅਦ ਫਿਰ ਤੋਂ ਹੋਇਆ ਸ਼ੁਰੂ, ਕੰਮ ''ਤੇ ਪਰਤੇ ਕਰਮਚਾਰੀ
Friday, Dec 31, 2021 - 01:36 PM (IST)
ਲੁਧਿਆਣਾ- ਕਿਸਾਨ ਅੰਦੋਲਨ ਕਾਰਨ 15 ਜੁਲਾਈ ਨੂੰ ਬੰਦ ਹੋਏ ਲੁਧਿਆਣਾ ਦੇ ਕਿਲ੍ਹਾ ਰਾਏਪੁਰ ਸਥਿਤ ਅਡਾਨੀ ਲਾਜਿਸਟਿਕਸ ਪਾਰਕ ਪੰਜ ਮਹੀਨੇ ਬਾਅਦ ਫਿਰ ਤੋਂ ਸ਼ੁਰੂ ਹੋ ਗਿਆ ਹੈ। ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਕਿਸਾਨਾਂ ਨੇ ਆਪਣਾ ਵਿਰੋਧ ਖਤਮ ਕਰ ਦਿੱਤਾ ਸੀ। ਇਸ ਨੂੰ ਦੇਖਦੇ ਹੋਏ ਪਾਰਕ ਪ੍ਰਬੰਧਨ ਨੇ ਪੁਰਾਣੇ ਕਰਮਚਾਰੀਆਂ ਨੂੰ ਕੰਮ 'ਤੇ ਬੁਲਾ ਲਿਆ ਹੈ। ਨਵੇਂ ਕਰਮਚਾਰੀਆਂ ਨੂੰ ਰੱਖਣ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। 16 ਦਸੰਬਰ ਤੋਂ ਲਾਜਿਸਟਿਕਸ ਪਾਰਕ ਦੇ ਯਾਰਡ ਏਰੀਆ ਤੋਂ ਕੰਟੈਕਟਰਾਂ ਦੀ ਆਵਜਾਈ ਸ਼ੁਰੂ ਹੋ ਗਈ ਸੀ। ਅਜੇ ਇਨ੍ਹਾਂ ਦੀ ਗਿਣਤੀ ਕਾਫੀ ਘੱਟ ਹੈ ਪਰ 31 ਦਸੰਬਰ ਭਾਵ ਸ਼ੁੱਕਰਵਾਰ ਤੋਂ ਪਹਿਲੀ ਮਾਲਗੱਡੀ ਪਾਰਕ ਦਾ ਯਾਰਡ ਏਰੀਆ ਤੋਂ ਸੰਚਾਲਨ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਕੰਮ ਦੀ ਰਫਤਾਰ ਹੋਰ ਵਧੇਗੀ। ਇਸ ਨਾਲ ਪੰਜਾਬ ਦੇ ਉਦਯੋਗਪਤੀਆਂ ਲਈ ਆਯਾਤ ਤੇ ਨਿਰਯਾਤ ਕਾਫੀ ਆਸਾਨ ਹੋ ਜਾਵੇਗਾ। ਨਾਲ ਹੀ ਉਨ੍ਹਾਂ ਦਾ ਸਮਾਂ ਤੇ ਪੈਸਾ ਵੀ ਬਚੇਗਾ।
ਚੰਗੀ ਗੱਲ ਇਹ ਹੈ ਕਿ ਪੰਜਾਬ ਦੇ ਨਿਰਯਾਤ 'ਚ ਹਰ ਸਾਲ ਖਾਸਾ ਉਛਾਲ ਆ ਰਿਹਾ ਹੈ। ਇਸ 'ਚ ਚੌਲ, ਸਾਈਕਲ, ਪਾਰਟਸ, ਆਟੋ ਪਾਰਟਸ ਤੇ ਇੰਜੀਨੀਅਰਿੰਗ ਗੁੱਡਸ ਮੁੱਖ ਹਨ। ਇਸ ਨਾਲ ਉਤਪਾਦਾਂ ਨਾਲ ਜੁੜੀਆਂ ਉਦਯੋਗਿਕ ਇਕਾਈਆਂ ਨੂੰ ਪਾਰਕ ਦੇ ਸ਼ੁਰੂ ਹੋਣ ਨਾਲ ਕਾਫੀ ਰਾਹਤ ਮਿਲੇਗੀ। ਉਧਰ ਪੰਜਾਬ ਦੀ ਮੈਨਿਊਫੈਕਚਰਿੰਗ ਇੰਡਸਟਰੀ ਨੂੰ ਵੀ ਕਈ ਤਰ੍ਹਾਂ ਦੇ ਕੱਚੇ ਮਾਲ ਲਈ ਦੂਜੇ ਦੇਸ਼ਾਂ 'ਤੇ ਨਿਰਭਰ ਰਹਿਣਾ ਪੈਂਦਾ ਹੈ। ਹੁਣ ਤੱਕ ਉਦਯੋਗਪਤੀਆਂ ਦਾ ਸਾਮਾਨ ਪਹੁੰਚਣ 'ਚ 20 ਤੋਂ 25 ਦਿਨ ਲੱਗ ਰਹੇ ਸਨ ਪਰ ਹੁਣ 10 ਤੋਂ 15 ਦਿਨਾਂ 'ਚ ਹੀ ਸਾਮਾਨ ਪਹੁੰਚ ਜਾਵੇਗਾ। ਅਡਾਨੀ ਗਰੁੱਪ ਦੇ ਕੋਲ ਖੁਦ ਦੀਆਂ ਟਰੇਨਾਂ, ਯਾਰਡ ਤੇ ਜਹਾਜ਼ ਹੋਣ ਦੇ ਚੱਲਦੇ ਸਾਮਾਨ ਦੀ ਆਵਾਜਾਈ ਤੇਜ਼ੀ ਨਾਲ ਹੁੰਦੀ ਹੈ। ਇਸ ਵਜ੍ਹਾ ਨਾਲ ਇਸ ਦੀਆਂ ਦਰਾਂ ਵੀ ਹੋਰ ਕੰਪਨੀਆਂ ਤੋਂ ਘੱਟ ਹਨ। ਲਾਜਿਸਟਿਕਸ ਪਾਰਕ ਬੰਦ ਹੋਣ ਨਾਲ ਉਦਯੋਗਪਤੀਆਂ ਦੀ ਆਯਾਤ ਅਤੇ ਨਿਰਯਾਤ ਦੀ ਲਾਗਤ 22 ਫੀਸਦੀ ਤੱਕ ਵੱਧ ਗਈ ਸੀ, ਜੋ ਹੁਣ ਕਾਫੀ ਘੱਟ ਹੋ ਜਾਵੇਗੀ।
ਇਨ੍ਹਾਂ ਵਸਤੂਆਂ ਦਾ ਹੁੰਦਾ ਹੈ ਆਯਾਤ-ਨਿਰਯਾਤ
ਪੰਜਾਬ ਤੋਂ ਕਈ ਮੁੱਖ ਉਤਪਾਦਾਂ ਦਾ ਨਿਰਯਾਤ ਅਤੇ ਕੱਚੇ ਮਾਲ ਦਾ ਆਯਾਤ ਹੁੰਦਾ ਹੈ। ਕੱਚਾ ਮਾਲ ਨਾ ਮਿਲਣ ਦੇ ਕਾਰਨ ਉਦਯੋਗਾਂ 'ਚ ਫਿਨਿਸ਼ਡ ਗੁੱਡਸ ਦਾ ਨਿਰਮਾਣ ਨਹੀਂ ਹੋ ਪਾ ਰਿਹਾ ਸੀ। ਕਿਲ੍ਹਾ ਰਾਏਪੁਰ ਸਥਿਤ ਅਡਾਨੀ ਲਾਜਿਸਟਿਕਸ ਪਾਰਕ ਨਾਲ ਸਕਰੈਪ ਮਸ਼ੀਨਰੀ, ਡਰਾਈ ਫਰੂਟਸ, ਵੈਸਟ ਪੇਪਰ, ਟਰੈਕਟਰਸ ਵੂਲਨ, ਹੌਜਰੀ ਉਤਪਾਦ ਸਮੇਤ ਕਈ ਮੁੱਖ ਉਤਪਾਦ ਨਿਰਯਾਤ ਤੇ ਆਯਾਤ ਕੀਤੇ ਜਾਂਦੇ ਹਨ। ਇਥੋਂ ਹੀਰੋ ਸਾਈਕਲ, ਵਰਧਮਾਨਸ ਵਰਧਮਾਨ ਸਪੈਸ਼ਲ ਸਟੀਲਸ ਪੀਆਰ ਲਾਜਿਸਟਿਕਸ ਜਲੰਧਰ, ਅੰਮ੍ਰਿਤਸਰ ਦੇ ਰਾਈਸ ਐਕਸਪੋਟਰਸ, ਖੰਨਾ ਪੇਪਰ ਮਿਲ, ਰੂਚੀ ਸੋਇਆ, ਸੀਮੈਂਟ, ਰਿਫਾਇੰਡ, ਪੇਪਰ ਮਿੱਲਾਂ, ਮਸ਼ੀਨ ਟੂਲ, ਸਟੀਲ ਨਿਰਮਾਤਾਵਾਂ ਦਾ ਸਮਾਨ ਆਉਂਦਾ ਜਾਂਦਾ ਹੈ।