ਮਹੀਨੇ ਦੇ ਪਹਿਲੇ ਦਿਨ ਖ਼ਪਤਕਾਰਾਂ ਲਈ ਵੱਡੀ ਰਾਹਤ, ਸਸਤਾ ਹੋਇਆ LPG Cylinder

Thursday, Sep 01, 2022 - 11:31 AM (IST)

ਮਹੀਨੇ ਦੇ ਪਹਿਲੇ ਦਿਨ ਖ਼ਪਤਕਾਰਾਂ ਲਈ ਵੱਡੀ ਰਾਹਤ, ਸਸਤਾ ਹੋਇਆ LPG Cylinder

ਨਵੀਂ ਦਿੱਲੀ : ਮਹਿੰਗਾਈ ਨਾਲ ਜੂਝ ਰਹੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਸਰਕਾਰੀ ਤੇਲ ਕੰਪਨੀਆਂ ਨੇ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਇੰਡੀਅਨ ਆਇਲ ਨੇ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ 100 ਰੁਪਏ ਤੱਕ ਦੀ ਕਟੌਤੀ ਕੀਤੀ ਹੈ। ਘਟੀ ਹੋਈ ਕੀਮਤ ਅੱਜ ਤੋਂ ਲਾਗੂ ਹੋ ਗਈ ਹੈ। ਇਸ ਕਟੌਤੀ ਤੋਂ ਬਾਅਦ ਅੱਜ ਤੋਂ ਦਿੱਲੀ ਵਿੱਚ 19 ਕਿਲੋ ਦਾ ਐਲਪੀਜੀ ਸਿਲੰਡਰ 1976.50 ਰੁਪਏ ਦੀ ਬਜਾਏ 1885 ਰੁਪਏ ਵਿੱਚ ਮਿਲੇਗਾ। ਕੋਲਕਾਤਾ 'ਚ ਹੁਣ ਇਹ 2095.50 ਰੁਪਏ ਦੀ ਬਜਾਏ 1995.50 ਰੁਪਏ 'ਚ ਮਿਲੇਗਾ। ਮੁੰਬਈ 'ਚ ਇਸ ਦੀ ਕੀਮਤ 1844 ਰੁਪਏ ਅਤੇ ਚੇਨਈ 'ਚ 2045 ਰੁਪਏ ਕਰ ਦਿੱਤੀ ਗਈ ਹੈ। ਦਿੱਲੀ ਵਿੱਚ ਇਹ 91.50 ਰੁਪਏ, ਕੋਲਕਾਤਾ ਵਿੱਚ 100 ਰੁਪਏ, ਮੁੰਬਈ ਵਿੱਚ 92.50 ਰੁਪਏ ਅਤੇ ਚੇਨਈ ਵਿੱਚ 96 ਰੁਪਏ ਸਸਤਾ ਹੋ ਗਿਆ ਹੈ। ਹਾਲਾਂਕਿ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ 'ਚ ਨਹੀਂ ਹੋਵੇਗੀ ਸੁੱਕੇ ਮੇਵਿਆਂ ਦੀ ਘਾਟ , ਇਹ Dry Fruit ਹੋ ਸਕਦੇ ਹਨ ਸਸਤੇ

19 ਕਿਲੋ ਦੇ ਸਿਲੰਡਰ ਦੀ ਵਰਤੋਂ ਵਪਾਰਕ ਵਰਤੋਂ ਲਈ ਕੀਤੀ ਜਾਂਦੀ ਹੈ। ਇਸ ਕਾਰਨ ਆਉਣ ਵਾਲੇ ਦਿਨਾਂ 'ਚ ਬਾਹਰ ਦਾ ਖਾਣਾ-ਪੀਣਾ ਸਸਤਾ ਹੋ ਸਕਦਾ ਹੈ। ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਲਗਾਤਾਰ ਚੌਥੇ ਮਹੀਨੇ ਕਟੌਤੀ ਕੀਤੀ ਗਈ ਹੈ। 1 ਜੂਨ ਨੂੰ ਇਸ ਵਿਚ 135 ਰੁਪਏ ਦੀ ਕਟੌਤੀ ਕੀਤੀ ਗਈ ਸੀ, ਜਦਕਿ 1 ਜੁਲਾਈ ਨੂੰ ਇਹ 198 ਰੁਪਏ ਸਸਤਾ ਹੋ ਗਿਆ ਸੀ। 1 ਅਗਸਤ ਨੂੰ ਇਸ ਦੀ ਕੀਮਤ 'ਚ 36 ਰੁਪਏ ਦੀ ਕਟੌਤੀ ਕੀਤੀ ਗਈ ਸੀ। ਇਸ ਤੋਂ ਪਹਿਲਾਂ 1 ਅਪ੍ਰੈਲ ਨੂੰ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਭਾਰੀ ਵਾਧਾ ਹੋਇਆ ਸੀ। ਉਸ ਦਿਨ ਇਸ ਦੀ ਕੀਮਤ 249.50 ਰੁਪਏ ਪ੍ਰਤੀ ਸਿਲੰਡਰ ਵਧਾਈ ਗਈ ਸੀ। ਇਸ ਤੋਂ ਬਾਅਦ ਦਿੱਲੀ ਵਿੱਚ ਇਸ ਸਿਲੰਡਰ ਦੀ ਕੀਮਤ 2253 ਰੁਪਏ ਹੋ ਗਈ ਸੀ। ਇਸ ਤੋਂ ਬਾਅਦ 1 ਮਈ 2022 ਨੂੰ ਫਿਰ ਵਪਾਰਕ ਐਲਪੀਜੀ ਗੈਸ ਸਿਲੰਡਰ ਦੀ ਕੀਮਤ 104 ਰੁਪਏ ਪ੍ਰਤੀ ਸਿਲੰਡਰ ਵਧਾਈ ਗਈ ਸੀ। ਇਸ ਤੋਂ ਬਾਅਦ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 2,355 ਰੁਪਏ ਪ੍ਰਤੀ ਸਿਲੰਡਰ ਹੋ ਗਈ।

ਇਹ ਵੀ ਪੜ੍ਹੋ : ਗੌਤਮ ਅਡਾਨੀ ਦੀ ਵੱਡੀ ਛਾਲ, ਪਹਿਲੀ ਵਾਰ ਦੁਨੀਆ ਦੇ ਟਾਪ-3 ਅਰਬਪਤੀਆਂ ਦੀ ਸੂਚੀ 'ਚ ਪਹੁੰਚਿਆ ਕੋਈ ਭਾਰਤੀ

ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ

ਇਸ ਦੇ ਨਾਲ ਹੀ ਘਰਾਂ 'ਚ ਵਰਤੇ ਜਾਣ ਵਾਲੇ 14.2 ਕਿਲੋਗ੍ਰਾਮ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਿੱਲੀ 'ਚ ਇਸ ਦੀ ਕੀਮਤ 1053 ਰੁਪਏ ਹੈ। ਪਿਛਲੇ ਮਹੀਨੇ ਇਸ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਕੋਲਕਾਤਾ ਵਿੱਚ ਇਸਦੀ ਕੀਮਤ 1079 ਰੁਪਏ, ਮੁੰਬਈ ਵਿੱਚ 1052.5 ਰੁਪਏ ਅਤੇ ਚੇਨਈ ਵਿੱਚ 1068.5 ਰੁਪਏ ਹੈ।

ਇਹ ਵੀ ਪੜ੍ਹੋ : ਗਣੇਸ਼ ਚਤੁਰਥੀ ਤੋਂ ਪਹਿਲਾਂ ਬਾਜ਼ਾਰ 'ਚ ਜ਼ਬਰਦਸਤ ਰੈਲੀ, ਨਿਵੇਸ਼ਕਾਂ ਨੇ ਕਮਾਏ 5.5 ਲੱਖ ਕਰੋੜ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News