ਲਾਟਰੀ ਨਾ ਵਿਕਣ ਕਾਰਨ ਚਿੰਤਤ ਸੀ ਇਹ ਵਿਅਕਤੀ, ਖੁਦ ਹੀ ਬਣ ਗਿਆ 12 ਕਰੋੜ ਦਾ ਮਾਲਕ
Friday, Jan 22, 2021 - 05:10 PM (IST)
ਮੁੰਬਈ — ਫਰਸ਼ ਤੋਂ ਅਰਸ਼ ਤੱਕ ਪਹੁੰਚਣ ਦੀ ਇਹ ਕਹਾਣੀ 46 ਸਾਲਾਂ ਦੇ ਇਕ ਆਦਮੀ ਦੀ ਹੈ ਜੋ ਰਾਤੋ ਰਾਤ ਕਰੋੜਪਤੀ ਬਣ ਗਿਆ। ਦਰਅਸਲ ਸ਼ਰਾਫੂਦੀਨ ਏ ਨਾਮ ਦੇ ਵਿਅਕਤੀ ਨੇ ਲਾਟਰੀ ਟਿਕਟਾਂ ਨਾ ਵਿਕਣ ਕਰਕੇ ਬਚੀਆ ਹੋਈਆਂ ਲਾਟਰੀਆਂ ਆਪਣੇ ਕੋਲ ਹੀ ਰੱਖ ਲਈਆਂ। ਉਨ੍ਹਾਂ ਟਿਕਟਾਂ ਵਿਚੋਂ ਇਕ ਟਿਕਟ ਨੇ ਉਸ ਨੂੰ ਕੇਰਲ ਸਰਕਾਰ ਦੇ ਕ੍ਰਿਸਮਸ ਨਿੳੂ ਈਅਰ ਬੰਪਰ ਲਾਟਰੀ ਐਵਾਰਡ ਵਿਚ 12 ਕਰੋੜ ਰੁਪਏ ਦਾ ਇਨਾਮ ਦਿੱਤਾ। ਇਸ ਇਕ ਲਾਟਰੀ ਟਿਕਟ ਨੇ ਸ਼ਰਾਫੁਦੀਨ ਦੀ ਕਿਸਮਤ ਰਾਤੋ ਰਾਤ ਬਦਲ ਦਿੱਤੀ ਹੈ।
ਸ਼ਰਾਫੂਦੀਨ ਪਿਛਲੇ 7 ਸਾਲਾਂ ਤੋਂ ਕਰ ਰਿਹੈ ਲਾਟਰੀ ਖਰੀਦਣ ਅਤੇ ਵੇਚਣ ਦਾ ਕੰਮ
ਕੇਰਲ ਸਰਕਾਰ ਦੀ ਕ੍ਰਿਸਮਿਸ ਨਿੳੂ ਈਅਰ ਬੰਪਰ ਲਾਟਰੀ ਦੇ ਨਤੀਜਿਆਂ ਵਿਚ ਵਿਕਰੇਤਾ ਸ਼ਰਾਫੂਦੀਨ ਏ ਕੋਲ ਬਾਕੀ ਬਚੀਆਂ ਟਿਕਟਾਂ ਵਿਚੋਂ ਇਕ ਲਾਟਰੀ ਟਿਕਟ ਸੀ। ਖਾੜੀ ਦੇਸ਼ਾਂ ਤੋਂ ਵਾਪਸ ਆਏ ਸ਼ਰਾਫੂਦੀਨ ਇਥੇ ਛੇ ਲੋਕਾਂ ਦੇ ਪਰਿਵਾਰ ਨਾਲ ਇਕ ਛੋਟੇ ਜਿਹੇ ਘਰ ਵਿਚ ਰਹਿ ਰਿਹਾ ਸੀ। ਇਸ ਤੋਂ ਪਹਿਲਾਂ, ਉਸਨੇ ਰਿਆਦ ਵਿਚ ਬਹੁਤ ਸਾਰੀਆਂ ਛੋਟੀਆਂ ਨੌਕਰੀਆਂ ਕੀਤੀਆਂ। ਫਿਰ 9 ਸਾਲ ਵਿਦੇਸ਼ ਵਿਚ ਰਹਿਣ ਤੋਂ ਬਾਅਦ, ਉਹ ਸਾਲ 2013 ਵਿਚ ਆਪਣੇ ਦੇਸ਼ ਵਾਪਸ ਆਇਆ। ਉਸ ਸਮੇਂ ਤੋਂ ਬਾਅਦ ਉਸਨੇ ਲਾਟਰੀਆਂ ਵੇਚਣ ਅਤੇ ਖਰੀਦਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਕੀ ਹੁਣ ਕਿਸਾਨ ਕ੍ਰੈਡਿਟ ਕਾਰਡ 'ਤੇ 12 ਪ੍ਰਤੀਸ਼ਤ ਦੀ ਵਿਆਜ ਦਰ ਨਾਲ ਮਿਲੇਗਾ ਕਰਜ਼ਾ, ਜਾਣੋ ਪੂਰਾ ਮਾਮਲਾ
ਸ਼ਰਾਫੂਦੀਨ ਕਿਵੇਂ ਕਰੇਗਾ ਇੰਨੀ ਵੱਡੀ ਰਕਮ ਦਾ ਇਸਤੇਮਾਲ
ਸ਼ਰਾਫੁਦੀਨ 2013 ਵਿਚ ਖਾੜੀ ਦੇਸ਼ ਰਿਆਦ ਤੋਂ ਵਾਪਸ ਆਇਆ, ਤਾਮਿਲਨਾਡੂ ਸੂਬੇ ਦੀ ਸਰਹੱਦ ’ਤੇ ਕੇਰਲਾ ਦੇ ਕੋਲੱਮ ਜ਼ਿਲੇ ਵਿਚ ਅਰਾਨਿਆਕਾਵੂ ਨੇੜੇ ਏਰਵੀਧਰਮਪੁਰਮ ਵਿਚ ਇੱਕ ਸਰਕਾਰੀ ਜ਼ਮੀਨ ਉੱਤੇ ਇੱਕ ਛੋਟੇ ਜਿਹੇ ਘਰ ਵਿਚ ਰਹਿੰਦਾ ਸੀ। ਲਾਟਰੀ ਜਿੱਤਣ ਤੋਂ ਬਾਅਦ ਸ਼ਰਾਫੂਦੀਨ ਨੇ ਕਿਹਾ ਕਿ ਮੈਂ ਆਪਣਾ ਘਰ ਬਣਾਉਣਾ ਚਾਹੁੰਦਾ ਹਾਂ। ਮੈਂ ਲਾਟਰੀ ਤੋਂ ਜਿੱਤੀ ਰਕਮ ਨਾਲ ਪਹਿਲਾਂ ਆਪਣਾ ਪੂਰਾ ਕਰਜ਼ਾ ਅਦਾ ਕਰਾਂਗਾ ਅਤੇ ਛੋਟਾ ਕਾਰੋਬਾਰ ਸ਼ੁਰੂ ਕਰਾਂਗਾ। ਉਸ ਦ ਪਰਿਵਾਰ ਵਿਚ ਮਾਂ, ਦੋ ਭਰਾ, ਪਤਨੀ ਅਤੇ ਇੱਕ ਪੁੱਤਰ ਪਰਵੇਜ਼ ਹੈ। ਪਰਵੇਜ਼ 10 ਵੀਂ ਜਮਾਤ ਵਿੱਚ ਪੜ੍ਹਦਾ ਹੈ।
ਇਹ ਵੀ ਪੜ੍ਹੋ : ਇਸ ਆਫ਼ਰ ਤਹਿਤ ਤੁਹਾਨੂੰ ਮੁਫ਼ਤ ’ਚ ਮਿਲ ਸਕਦੈ LPG ਗੈਸ ਸਿਲੰਡਰ, 31 ਜਨਵਰੀ ਹੈ ਆਖ਼ਰੀ ਤਾਰੀਖ਼
ਟੈਕਸਾਂ ਵਿਚ ਕਟੌਤੀ ਕਰਨ ਤੋਂ ਬਾਅਦ 7.5 ਕਰੋੜ ਰੁਪਏ ਮਿਲਣਗੇ
ਲਾਟਰੀ ਜਿੱਤਣ ਵਾਲੇ ਨੂੰ 30 ਪ੍ਰਤੀਸ਼ਤ ਟੈਕਸ ਅਤੇ 10 ਪ੍ਰਤੀਸ਼ਤ ਏਜੰਟ ਕਮਿਸ਼ਨ ਦੀ ਕਟੌਤੀ ਕਰਨ ਤੋਂ ਬਾਅਦ ਬਾਕੀ ਰਕਮ ਇਨਾਮ ਰਾਸ਼ੀ ਵਜੋਂ ਦਿੱਤੀ ਜਾਏਗੀ। ਭਾਵ 30 ਪ੍ਰਤੀਸ਼ਤ ਟੈਕਸ ਕਟੌਤੀ ਅਤੇ 10 ਪ੍ਰਤੀਸ਼ਤ ਏਜੰਟ ਕਮਿਸ਼ਨ ਤੋਂ ਬਾਅਦ ਸ਼ਰਾਫੂਦੀਨ ਨੂੰ ਤਕਰੀਬਨ 7.50 ਕਰੋੜ ਰੁਪਏ ਪ੍ਰਾਪਤ ਹੋਣਗੇ। ਕੇਰਲ ਸਰਕਾਰ ਦੇ ਕ੍ਰਿਸਮਸ ਨਿੳੂ ਈਅਰ ਬੰਬਰ ਲਾਟਰੀ ਕੋਡ ਬੀਆਰ -77 ਦੇ ਨਤੀਜੇ 17 ਜਨਵਰੀ 2021 ਨੂੰ ਘੋਸ਼ਿਤ ਕੀਤੇ ਗਏ ਸਨ। ਪਹਿਲਾ ਇਨਾਮ 12 ਕਰੋੜ ਰੁਪਏ, ਦੂਜਾ, ਤੀਜਾ, ਚੌਥਾ ਅਤੇ ਪੰਜਵਾਂ ਇਨਾਮ ਕ੍ਰਮਵਾਰ 50 ਲੱਖ ਰੁਪਏ, 10 ਲੱਖ ਰੁਪਏ, ਪੰਜ ਲੱਖ ਰੁਪਏ ਅਤੇ ਇਕ ਲੱਖ ਰੁਪਏ ਸੀ।
ਇਹ ਵੀ ਪੜ੍ਹੋ : SEBI ਨੇ HDFC Bank ’ਤੇ ਲਗਾਇਆ 1 ਕਰੋੜ ਰੁਪਏ ਦਾ ਜੁਰਮਾਨਾ, ਜਾਣੋ ਕੀ ਹੈ ਮਾਮਲਾ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।