ਵਿਦੇਸ਼ੀ ਫੰਡਾਂ ਦੀ ਵਿਕਰੀ ਕਾਰਨ ਸੈਂਸੈਕਸ-ਨਿਫਟੀ 'ਚ ਦਰਜ ਕੀਤੀ ਗਿਰਾਵਟ

Monday, Jul 31, 2023 - 11:24 AM (IST)

ਵਿਦੇਸ਼ੀ ਫੰਡਾਂ ਦੀ ਵਿਕਰੀ ਕਾਰਨ ਸੈਂਸੈਕਸ-ਨਿਫਟੀ 'ਚ ਦਰਜ ਕੀਤੀ ਗਿਰਾਵਟ

ਮੁੰਬਈ (ਭਾਸ਼ਾ) - ਵਿਦੇਸ਼ੀ ਫੰਡਾਂ ਦੀ ਲਗਾਤਾਰ ਵਿਕਰੀ ਦੇ ਵਿਚਕਾਰ ਨਿਵੇਸ਼ਕਾਂ ਦੇ ਸਾਵਧਾਨ ਰਹਿਣ ਨਾਲ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਪ੍ਰਮੁੱਖ ਸ਼ੇਅਰ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦਰਜ ਕੀਤੀ ਗਈ। ਇਸ ਦੌਰਾਨ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 161.3 ਅੰਕ ਡਿੱਗ ਕੇ 65,998.90 ਅੰਕ 'ਤੇ ਆ ਗਿਆ। NSE ਨਿਫਟੀ 48.45 ਅੰਕ ਡਿੱਗ ਕੇ 19,597.60 'ਤੇ ਬੰਦ ਹੋਇਆ। 

ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ

ਹਾਲਾਂਕਿ ਬਾਅਦ 'ਚ ਬਾਜ਼ਾਰ ਨੇ ਗਿਰਾਵਟ ਦੀ ਭਰਪਾਈ ਕੀਤੀ ਅਤੇ ਖਬਰ ਲਿਖੇ ਜਾਣ ਤੱਕ ਸੈਂਸੈਕਸ 10.26 ਅੰਕ ਚੜ੍ਹ ਕੇ 66,170.46 'ਤੇ ਅਤੇ ਨਿਫਟੀ 1.40 ਅੰਕ ਚੜ੍ਹ ਕੇ 19,647.45 'ਤੇ ਸੀ। ਸੈਂਸੈਕਸ ਦੇ ਸ਼ੇਅਰਾਂ ਵਿੱਚ ਏਸ਼ੀਅਨ ਪੇਂਟਸ, ਬਜਾਜ ਫਾਈਨਾਂਸ, ਭਾਰਤੀ ਏਅਰਟੈੱਲ, ਆਈਟੀਸੀ, ਹਿੰਦੁਸਤਾਨ ਯੂਨੀਲੀਵਰ ਅਤੇ ਕੋਟਕ ਮਹਿੰਦਰਾ ਬੈਂਕ ਸੈਂਸੈਕਸ ਪੈਕ ਵਿੱਚ ਸਭ ਤੋਂ ਵੱਧ ਘਾਟੇ ਵਿੱਚ ਰਹੇ। ਦੂਜੇ ਪਾਸੇ NTPC, ਟਾਟਾ ਸਟੀਲ, JSW ਸਟੀਲ, ਪਾਵਰ ਗਰਿੱਡ, ਟਾਟਾ ਮੋਟਰਜ਼ ਅਤੇ TCS 'ਚ ਵਾਧਾ ਦੇਖਣ ਨੂੰ ਮਿਲਿਆ। ਇਸ ਦੌਰਾਨ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.58 ਫ਼ੀਸਦੀ ਡਿੱਗ ਕੇ 84.50 ਡਾਲਰ ਪ੍ਰਤੀ ਬੈਰਲ 'ਤੇ ਰਿਹਾ।

ਇਹ ਵੀ ਪੜ੍ਹੋ : ਆਉਣ ਵਾਲੇ ਦਿਨਾਂ 'ਚ ਹੋਰ ਮਹਿੰਗੇ ਹੋਣਗੇ ਮਸਾਲੇ, ਜਾਣੋ ਹਲਦੀ ਤੇ ਇਲਾਇਚੀ ਦਾ ਭਾਅ


author

rajwinder kaur

Content Editor

Related News