ਮਹਿੰਗਾ ਹੋਣ ਜਾ ਰਿਹਾ ਹੈ ਟੀ.ਵੀ. ਦੇਖਣਾ, ਹਰ ਮਹੀਨੇ ਖਰਚ ਕਰਨੇ ਹੋਣਗੇ 300 ਰੁਪਏ ਜ਼ਿਆਦਾ
Thursday, Sep 27, 2018 - 09:36 AM (IST)

ਨਵੀਂ ਦਿੱਲੀ — ਦੇਸ਼ ਦੇ ਪਸੰਦੀਦਾ ਚੈਨਲਾਂ ਨੂੰ ਦੇਖਣਾ ਮਹਿੰਗਾ ਹੋਣ ਜਾ ਰਿਹਾ ਹੈ। ਹੁਣ ਟੀ.ਵੀ. ਚੈਨਲਾਂ ਨੇ ਬੇਸਿਕ ਟੈਰਿਫ ਕੈਪ ਦੇ ਤਹਿਤ ਆਪਣੇ ਚੈਨਲਾਂ ਨੂੰ ਕੇਬਲ ਅਤੇ ਡੀ.ਟੀ.ਐੱਚ. ਆਪਰੇਟਰਾਂ ਨੂੰ ਨਾ ਦੇਣ ਦਾ ਫੈਸਲਾ ਕੀਤਾ ਹੈ। ਇਸ ਮਾਮਲੇ ਵਿਚ ਨਵਾਂ ਟੈਰਿਫ ਆਰਡਰ ਜਾਰੀ ਕਰਕੇ ਚੈਨਲਾਂ ਦੀ ਫ੍ਰੀ ਟੂ ਇਅਰ ਸਰਵਿਸ ਨੂੰ ਰੋਕ ਦਿੱਤਾ ਗਿਆ ਹੈ। ਇਸ ਨਾਲ ਟੀ.ਵੀ. ਦਾ ਬੈਸਿਕ ਪੈਕੇਜ ਵੀ ਦੇਖਣ ਲਈ ਲੋਕਾਂ ਨੂੰ ਘੱਟ ਤੋਂ ਘੱਟ 300 ਰੁਪਏ ਜ਼ਿਆਦਾ ਖਰਚ ਕਰਨੇ ਪੈਣਗੇ। ਹਾਲਾਂਕਿ ਇਹ ਨਿਯਮ ਟੈਲੀਕਾਮ ਰੈਗੂਲੇਟਰੀ ਅਥਾਰਟੀ(ਟਰਾਈ) ਦੇ ਹੁਕਮਾਂ ਦੇ ਉਲਟ ਹੈ
ਜ਼ਿਕਰਯੋਗ ਹੈ ਕਿ ਟਰਾਈ ਨੇ 27 ਦਸੰਬਰ ਤੱਕ ਸਾਰੀਆਂ ਡੀ.ਟੀ.ਐੱਚ. ਕੰਪਨੀਆਂ ਨੂੰ 130 ਰੁਪਏ 'ਚ 100 ਚੈਨਲ ਦਿਖਾਉਣ ਦਾ ਆਦੇਸ਼ ਜਾਰੀ ਕੀਤਾ ਸੀ। ਇਨ੍ਹਾਂ ਵਿਚ ਉਹ ਚੈਨਲ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਦੇਸ਼ ਭਰ ਵਿਚ ਸਭ ਤੋਂ ਜ਼ਿਆਦਾ ਦੇਖਿਆ ਜਾਂਦਾ ਹੈ। ਟਰਾਈ ਦੇ ਇਸ ਆਦੇਸ਼ ਨੂੰ ਸਟਾਰ ਇੰਡੀਆ ਨੇ ਸੁਪਰੀਮ ਕੋਰਟ ਨੂੰ ਚੁਣੌਤੀ ਦਿੱਤੀ ਹੋਈ ਹੈ। ਪਰ ਇਸ ਦੌਰਾਨ ਹੋਰ ਪ੍ਰਮੁੱਖ ਚੈਨਲ ਜਿਵੇਂ ਕਿ ਸੋਨੀ, ਜ਼ੀ ਵਾਯਕਾਮ 18 ਅਤੇ ਸਟਾਰ ਨੇ ਆਪਣੇ ਸਾਰੇ ਫਰੀ ਟੂ ਇਅਰ(ਏ.ਟੀ.ਐੱਫ.) ਚੈਨਲਾਂ ਨੂੰ ਪੇਅ ਚੈਨਲ ਵਿਚ ਪਰਵਰਤਿਤ ਕਰ ਦਿੱਤਾ ਹੈ।
ਟਰਾਈ ਨੇ 100 ਚੈਨਲਾਂ ਨੂੰ ਬੈਸਿਕ ਪੈਕੇਜ 'ਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਸੀ। ਪਰ ਹੁਣ ਕੰਪਨੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਏ.ਟੀ.ਐੱਫ. ਚੈਨਲਾਂ ਨੂੰ ਪੇਅ ਚੈਨਲ ਵਿਚ ਤਬਦੀਲ ਕਰ ਦਿੱਤਾ ਹੈ। ਇਸ ਦੇ ਪਿੱਛੇ ਕੰਪਨੀਆਂ ਨੇ ਤਰਕ ਦਿੱਤਾ ਹੈ ਕਿ ਉਹ ਆਪਣੀ ਆਮਦਨ ਨੂੰ ਵਧਾਉਣਾ ਚਾਹੁੰਦੀਆਂ ਹਨ। ਨਾਲ ਹੀ ਕੇਬਲ ਅਤੇ ਡੀ.ਟੀ.ਐੱਚ. ਕੰਪਨੀਆਂ ਬਹੁਤ ਜ਼ਿਆਦਾ ਪੈਸਾ ਕੈਰਿਜ ਅਤੇ ਪਲੇਸਮੈਂਟ ਫੀਸ ਦੇ ਤੌਰ 'ਤੇ ਮੰਗਦੀਆਂ ਹਨ ਜਿਸ ਕਾਰਨ ਉਨ੍ਹਾਂ ਦਾ ਖਰਚ ਬਹੁਤ ਜ਼ਿਆਦਾ ਵਧ ਜਾਂਦਾ ਹੈ। ਫਰੀ ਚੈਨਲ ਦੇਖਣ ਨੂੰ ਮਿਲਣ ਦੇ ਕਾਰਨ ਦਰਸ਼ਕ ਵੀ ਹੋਰ ਪੈਅ ਚੈਨਲਾਂ ਲਈ ਪੈਸਾ ਖਰਚ ਨਹੀਂ ਕਰਦੇ।