ਲਾਕਡਾਊਨ ਤੋਂ ਬਾਅਦ ਜਹਾਜ਼ 'ਚ ਮਿਲਣ ਵਾਲੀਆਂ ਸੁਵਿਧਾਵਾਂ 'ਚ ਹੋ ਸਕਦੀ ਹੈ ਕਟੌਤੀ!
Monday, May 18, 2020 - 02:11 PM (IST)

ਨਵੀਂ ਦਿੱਲੀ : ਲਾਕਡਾਊਨ ਤੋਂ ਬਾਅਦ ਹਵਾਈ ਯਾਤਰਾ ਸ਼ੁਰੂ ਹੋਵੇਗੀ, ਤਾਂ ਕਈ ਸੁਵਿਧਾਵਾਂ ਯਾਤਰੀਆਂ ਨੂੰ ਨਹੀਂ ਮਿਲਣਗੀਆਂ। ਸਭ ਤੋਂ ਜ਼ਿਆਦਾ ਅਸਰ ਬਿਜਨੈੱਸ ਕਲਾਸ ਵਿਚ ਸਫਰ ਕਰਨ ਵਾਲਿਆ 'ਤੇ ਪਵੇਗਾ। ਉਨ੍ਹਾਂ ਦੀ ਸਰਵਿਸ ਵਿਚ 70 ਤੋਂ 80 ਫੀਸਦੀ ਦੀ ਕਟੌਤੀ ਕੀਤੀ ਜਾ ਸਕਦੀ ਹੈ। ਨਾਲ ਹੀ ਹਵਾਈ ਜਹਾਜ਼ ਦੇ ਅੰਦਰ ਪਾਇਲਟ ਅਤੇ ਏਅਰ ਹੋਸਟੈਸ ਪੀ.ਪੀ.ਈ. ਕਿੱਟ ਪਹਿਨੇ ਨਜ਼ਰ ਆਉਣਗੇ। ਏਅਰ ਹੋਸਟੈਸ ਲਈ ਇਹ ਗਾਉਨ ਵਰਗਾ ਹੋਵੇਗਾ । ਏਅਰਲਾਇੰਸ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ ਕਈ ਏਅਰਲਾਇੰਸ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਵਲੋਂ ਗਾਇਡਲਾਇੰਸ ਦੀ ਘੋਸ਼ਣਾ ਨਹੀਂ ਕਰ ਦਿੱਤੀ ਜਾਂਦੀ, ਉਦੋਂ ਤੱਕ ਸਾਫ ਤੌਰ 'ਤੇ ਏਅਰਲਾਇੰਸ ਕੁੱਝ ਨਹੀਂ ਬੋਲਣਗੀਆਂ। ਇਹ ਠੀਕ ਹੈ ਕਿ ਤਿਆਰੀਆਂ ਚੱਲ ਰਹੀਆਂ ਹਨ।
ਨੋ ਵੈਲਕਮ ਡਰਿੰਕ, ਨੋ ਮੈਨਿਊ ਕਾਰਡ
ਬਿਜਨੈੱਸ ਅਤੇ ਫਰਸਟ ਕਲਾਸ ਦੇ ਮੁਸਾਫਰਾਂ ਨੂੰ ਫਲਾਇਟ ਵਿਚ ਬੈਠਣ ਤੋਂ ਉਤਰਨ ਤੱਕ ਏਅਰ ਹੋਸਟੈਸ ਘੱਟ ਤੋਂ ਘੱਟ 16 ਵਾਰ ਸਰਵਿਸ ਦਿੰਦੀਆਂ ਸਨ। ਹੁਣ ਇਸ ਵਿਚ ਕਟੌਤੀ ਕਰਕੇ 3 ਤੋਂ 4 ਵਾਰ ਤੱਕ ਹੀ ਸੀਮਿਤ ਕਰ ਦਿੱਤਾ ਜਾਵੇਗਾ। ਪਹਿਲਾਂ ਬਿਜਨੈਸ ਕਲਾਸ ਦੇ ਯਾਤਰੀ ਦੇ ਆਉਂਦੇ ਹੀ ਉਨ੍ਹਾਂ ਨੂੰ ਵੈਲਕਮ ਡਰਿੰਕ, ਮੈਨਿਊ ਕਾਰਡ, ਨਿਊਜ਼ਪੇਪਰ, ਚਾਹ-ਕਾਫ਼ੀ ਅਤੇ ਕਈ ਤਰ੍ਹਾਂ ਦੀ ਵੀ.ਆਈ.ਪੀ. ਸਰਵਿਸ ਦਿੱਤੀਆਂ ਜਾਂਦੀਆਂ ਸਨ।
ਐਂਟਰੀ ਕਰਦੇ ਸਮੇਂ ਨੋ ਵੈਲਕਮ
ਇਸ ਦੇ ਇਲਾਵਾ, ਯਾਤਰੀ ਹੈਂਡ ਬੈਗੇਜ ਨਾ ਲਿਜਾਣ ਅਤੇ ਉਸ ਨੂੰ ਚੇਕ ਇਨ ਕਰਾਉਣ ਇਸ 'ਤੇ ਜ਼ੋਰ ਦਿੱਤਾ ਜਾਵੇਗਾ । ਫਲਾਇਟ ਦੇ ਅੰਦਰ ਯਾਤਰੀ ਇਕ-ਦੂੱਜੇ ਦੇ ਸਾਮਾਨ ਅਤੇ ਹਵਾਈ ਜਹਾਜ਼ ਨੂੰ ਇਧਰ-ਉੱਧਰ ਜ਼ਿਆਦਾ ਟਚ ਨਾ ਕਰਨ। ਹਵਾਈ ਜਹਾਜ਼ ਵਿਚ ਐਂਟਰੀ ਕਰਦੇ ਸਮੇਂ ਵੀ ਵੈਲਕਮ ਸ਼ਾਇਦ ਕੋਈ ਨਾ ਕਰੇ ।
ਬਿਨਾਂ ਲਗੇਜ ਵਾਲਿਆਂ ਲਈ ਵੱਖਰਾ ਕਾਰੀਡੋਰ
ਦਿੱਲੀ ਏਅਰਪੋਰਟ ਦੇ ਟੀ-3 'ਤੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਿਨਾਂ ਲਗੇਜ ਵਾਲੇ ਯਾਤਰੀਆਂ ਲਈ ਇਕ ਵੱਖ ਤੋਂ ਕਾਰੀਡੋਰ ਬਣਾ ਦਿੱਤਾ ਜਾਵੇ। ਇਹ ਇਕ ਤਰ੍ਹਾਂ ਨਾਲ ਐਕਸਪ੍ਰੈਸ-ਵੇਅ ਦੇ ਰੂਪ ਵਿਚ ਕੰਮ ਕਰੇਗਾ। ਟੀ-3 'ਤੇ ਯਾਤਰੀਆਂ ਦੇ ਐਂਟਰੀ ਕਰਨ ਦੇ ਬਾਅਦ ਯਾਤਰੀ ਇਸ ਕਾਰੀਡੋਰ 'ਚੋਂ ਲੰਘਦੇ ਹੋਏ ਸਿੱਧੇ ਫਲਾਇਟ ਤੱਕ ਪਹੁੰਚ ਸਕਣਗੇ ।