''ਲਾਕਡਾਊਨ'' ''ਚ 14.16 ਫੀਸਦੀ ਘੱਟ ਗਈ ਬਿਜਲੀ ਦੀ ਖਪਤ

06/02/2020 2:00:18 PM

ਨਵੀਂ ਦਿੱਲੀ (ਭਾਸ਼ਾ) : ਕੋਰੋਨਾ ਵਾਇਰਸ ਮਹਾਮਾਰੀ ਅਤੇ ਉਸ ਦੀ ਰੋਕਥਾਮ ਲਈ ਜਾਰੀ 'ਲਾਕਡਾਊਨ' ਕਾਰਣ ਮੰਗ ਘੱਟ ਹੋਣ ਨਾਲ ਦੇਸ਼ 'ਚ ਬਿਜਲੀ ਦੀ ਖਪਤ ਮਈ ਮਹੀਨੇ 'ਚ 14.16 ਫੀਸਦੀ ਘੱਟ ਕੇ 103.02 ਅਰਬ ਯੂਨਿਟ ਰਹੀ।
ਇਕ ਸਾਲ ਪਹਿਲਾਂ ਇਸੇ ਮਹੀਨੇ 'ਚ ਇਹ 120.02 ਅਰਬ ਯੂਨਿਟ ਸੀ। ਹਾਲਾਂਕਿ ਮਈ ਮਹੀਨੇ 'ਚ ਬਿਜਲੀ ਦੀ ਖਪਤ ਅਪ੍ਰੈਲ ਦੀ ਤੁਲਣਾ 'ਚ ਵਧੀ ਹੈ। ਅਪ੍ਰੈਲ ਮਹੀਨੇ 'ਚ ਇਸ 'ਚ 22.65 ਫੀਸਦੀ ਦੀ ਕਮੀ ਆਈ ਸੀ ।

ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ 25 ਮਾਰਚ ਤੋਂ ਦੇਸ਼ ਵਿਆਪੀ ਬੰਦ ਦਾ ਐਲਾਨ ਕੀਤਾ ਸੀ। ਇਸ ਕਾਰਣ ਅਪ੍ਰੈਲ ਦੇ ਨਾਲ ਮਈ 'ਚ ਕਮਰਸ਼ੀਅਲ ਅਤੇ ਉਦਯੋਗਿਕ ਮੰਗ ਘੱਟ ਰਹੀ।

ਮਈ ਮਹੀਨੇ 'ਚ ਬਿਜਲੀ ਦੀ ਵਧ ਤੋਂ ਵਧ ਮੰਗ 26 ਮਈ ਨੂੰ 1,66,420 ਮੈਗਾਵਾਟ ਰਹੀ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ 1,82,550 ਮੈਗਾਵਾਟ ਦੀ ਵਧ ਤੋਂ ਵਧ ਮੰਗ ਦੀ ਤੁਲਣਾ 'ਚ 8.82 ਫੀਸਦੀ ਘੱਟ ਹੈ। ਹਾਲਾਂਕਿ 4 ਮਈ ਤੋਂ 31 ਮਈ ਦੌਰਾਨ ਕਈ ਆਰਥਿਕ ਗਤੀਵਿਧੀਆਂ 'ਚ ਛੋਟ ਦਿੱਤੀ ਗਈ। ਇਸ ਨਾਲ ਉਦਯੋਗਿਕ ਅਤੇ ਕਮਰਸ਼ੀਅਲ ਮੰਗ 'ਚ ਤੇਜ਼ੀ ਆਈ। ਇਸ ਤੋਂ ਇਲਾਵਾ ਪਾਰਾ ਚੜ੍ਹਨ ਨਾਲ ਵੀ ਬਿਜਲੀ ਦੀ ਮੰਗ ਵਧੀ।


cherry

Content Editor

Related News