ਤਾਲਾਬੰਦੀ ''ਚ ਖੂਬ ਵਿਕੀ ਮੈਗੀ, 25 ਫੀਸਦੀ ਵਧੀ ਵਿਕਰੀ

Friday, Jun 12, 2020 - 09:58 AM (IST)

ਤਾਲਾਬੰਦੀ ''ਚ ਖੂਬ ਵਿਕੀ ਮੈਗੀ, 25 ਫੀਸਦੀ ਵਧੀ ਵਿਕਰੀ

ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਲਾਕਡਾਊਨ ਦੌਰਾਨ ਭਾਵੇਂ ਹੀ ਕਈ ਕਾਰੋਬਾਰ ਨੁਕਸਾਨ ਝੱਲ ਰਹੇ ਹੋਣ ਕੁੱਝ ਲਈ ਇਹ ਵਧੀਆ ਮੌਕੇ ਵਾਂਗ ਸਾਬਤ ਹੋਇਆ ਹੈ। ਤਾਲਾਬੰਦੀ ਦੌਰਾਨ ਇੰਸਟੈਂਟ ਨੂਡਲਸ ਮੈਗੀ ਦੀ ਖੂਬ ਮੰਗ ਰਹੀ। ਕੋਰੋਨਾ ਵਾਇਰਸ ਦੇ ਕਹਿਰ ਤੋਂ ਪਹਿਲਾਂ ਦੇ ਦੌਰ ਦੀ ਤੁਲਣਾ ਵਿਚ ਇਸ ਵਾਇਰਸ ਦੇ ਆਉਣ ਅਤੇ ਇਸ ਦੇ ਬਾਅਦ ਤਾਲਾਬੰਦੀ ਦੇ ਦੌਰ ਵਿਚ ਮੈਗੀ ਦੀ ਵਿਕਰੀ ਵਿਚ 25 ਫੀਸਦੀ ਦਾ ਭਾਰੀ ਵਾਧਾ ਹੋਇਆ।

ਜਾਣੋ ਕਿਉਂ ਵਧੀ ਵਿਕਰੀ
ਅਸਲ ਵਿਚ ਹੋਟਲ-ਰੈਸਟੋਰੈਂਟ ਸਾਰੇ ਬੰਦ ਹੋਣ ਕਾਰਨ ਕਈ ਲੋਕਾਂ ਲਈ ਮੈਗੀ ਤੁਰੰਤ ਨਾਸ਼ਤੇ ਦਾ ਇਕੋ-ਇਕੋ ਬਦਲ ਬੱਚ ਗਿਆ ਸੀ। ਕਈ ਦੁਕਾਨਦਾਰਾਂ ਨੇ ਤਾਂ 1.68 ਕਿੱਲੋਗ੍ਰਾਮ ਵਾਲੇ ਪੈਕ ਸਟੋਰ ਕੀਤੇ ਹਨ, ਕਿਉਂਕਿ ਛੋਟੇ ਪੈਕੇਟ ਮਿਲਣ ਵਿਚ ਕਾਫ਼ੀ ਮੁਸ਼ਕਲ ਆ ਰਹੀ ਸੀ। ਇਸ ਵੱਡੇ ਪੈਕ ਵਿਚ 24 ਮੈਗੀ ਨੂਡਲਸ ਕੇਕ ਹੁੰਦੇ ਹਨ। ਤਾਲਾਬੰਦੀ ਦੌਰਾਨ ਖਪਤਾਕਾਰਾਂ ਨੇ ਵੀ ਸਟਾਕ ਖ਼ਤਮ ਹੋਣ ਦੇ ਡਰੋਂ ਇਸ ਨੂੰ ਸਟੋਰ ਕਰਨਾ ਸ਼ੁਰੂ ਕਰ ਦਿੱਤਾ। ਮੈਗੀ ਬਰੈਂਡ ਦੇ ਉਤਪਾਦ ਵੇਚਣ ਵਾਲੀ ਕੰਪਨੀ ਨੈਸਲੇ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੁਰੇਸ਼ ਨਰਾਇਣ ਨੇ ਦੱਸਿਆ ਕਿ ਤਾਲਾਬੰਦੀ ਦੌਰਾਨ ਕੰਪਨੀ ਨੂੰ ਆਪਣੇ ਸਾਰੇ 5 ਕਾਰਖਾਨਿਆਂ ਵਿਚ ਮੈਗੀ ਦਾ ਉਤਪਾਦਨ ਕਾਫ਼ੀ ਤੇਜ਼ੀ ਨਾਲ ਕਰਨਾ ਪਿਆ। ਕਰੀਬ 12,000 ਕਰੋੜ ਰੁਪਏ ਦੇ ਕਾਰੋਬਾਰ ਵਾਲੀ ਨੈਸਲੇ ਇੰਡੀਆ ਦੇ ਮੁਖੀ ਨੇ ਕਿਹਾ ਕਿ ਕੰਪਨੀ ਨੇ ਆਪਣੇ ਸਾਰੇ ਕਾਰਖਾਨਿਆਂ ਵਿਚ ਕੰਮ ਵਧਾ ਦਿੱਤਾ ਸੀ।

ਬਿਸਕੁਟ ਵੀ ਖੂਬ ਵਿਕੇ
ਧਿਆਨਦੇਣ ਯੋਗ ਹੈ ਮੈਗੀ ਤੋਂ ਇਲਾਵਾ ਹੋਰ ਵੀ ਖਾਣ-ਪੀਣ ਵਾਲੀਆਂ ਵਸਤੂਆਂ ਜਿਵੇਂ ​ਬਿਸਕੁਟ ਆਦਿ ਦੀ ਵੀ ਤਾਲਾਬੰਦੀ ਦੌਰਾਨ ਰਿਕਾਰਡ ਵਿਕਰੀ ਹੋਈ ਹੈ। ਪਾਰਲੇ ਪ੍ਰੋਡਕਟਸ ਨੇ ਵੀ ਹਾਲ ਹੀ ਵਿਚ ਕਿਹਾ ਕਿ ਉਸ ਦੀ ਬਾਜ਼ਾਰ ਹਿੱਸੇਦਾਰੀ 5 ਫੀਸਦੀ ਵੱਧ ਗਈ ਹੈ। ਇਹੀ ਨਹੀਂ ਬ੍ਰਿਟਾਨੀਆ ਦਾ ਗੁਡੇ-ਡੇ, ਟਾਈਗਰ, ਬਾਰਬਨ, ਮਿਲਕ ਬਿਕਿਸ, ਮੈਰੀ ਬਿਸਕੁਟ ਅਤੇ ਪਾਰਲੇ ਦਾ ਮੋਨੈਕੋ, ਹਾਇਡ ਐਂਡ ਸੀਕ, ਕਰੈਕਜੈਕ ਵਰਗੇ ਬਰਾਂਡਾਂ ਦੀ ਵਿਕਰੀ ਵੀ ਜੰਮ ਕੇ ਹੋਈ ਹੈ। ਪਾਰਲੇ-ਜੀ ਦੀ ਵਿਕਰੀ ਤਾਂ ਪਿਛਲੇ 8 ਦਹਾਕਿਆਂ ਵਿਚ ਸਭ ਤੋਂ ਜ਼ਿਆਦਾ ਰਹੀ ਹੈ।


author

cherry

Content Editor

Related News