ਬੈਂਕ FD ਨਹੀਂ, ਡਾਕਘਰ ਦੀ ਇਸ ਸਕੀਮ ''ਤੇ ਬੰਪਰ ਕਮਾਈ ਕਰਨ ਦਾ ਮੌਕਾ

04/05/2021 8:45:19 AM

ਨਵੀਂ ਦਿੱਲੀ- ਸਰਕਾਰ ਨੇ ਹਾਲ ਹੀ ਵਿਚ ਡਾਕਘਰ ਸਕੀਮਾਂ 'ਤੇ ਵਿਆਜ ਦਰਾਂ ਵਿਚ ਕਟੌਤੀ ਵਾਪਸ ਲਈ ਹੈ, ਜੋ ਤੁਹਾਡੇ ਲਈ ਬੈਂਕ ਐੱਫ. ਡੀ. ਤੋਂ ਵੱਧ ਬੰਪਰ ਕਮਾਈ ਕਰਨ ਦਾ ਮੌਕਾ ਹੈ। ਨਿਵੇਸ਼ਕ ਜੋ ਐੱਨ. ਐੱਸ. ਸੀ., ਕੇ. ਵੀ. ਪੀ., ਟਾਈਮ ਡਿਪਾਜ਼ਿਟ, ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (ਐੱਸ. ਸੀ. ਐੱਸ. ਐੱਸ.) ਵਿਚ ਨਿਵੇਸ਼ ਕਰਨਾ ਚਾਹੁੰਦੇ ਹਨ ਉਹ 30 ਜੂਨ ਤੱਕ ਇਸ ਦਾ ਫਾਇਦਾ ਉਠਾ ਸਕਦੇ ਹਨ। ਇਹ ਉਹ ਸਕੀਮਾਂ ਹਨ ਜਿਨ੍ਹਾਂ ਦੀ ਵਿਆਜ ਦਰ ਮਿਆਦ ਪੂਰੀ ਹੋਣ ਤੱਕ ਓਹੀ ਰਹਿੰਦੀ ਹੈ, ਜਿਸ ਵੇਲੇ ਤੁਸੀਂ ਇਹ ਲੈ ਲੈਂਦੇ ਹੋ।

ਬਜ਼ੁਰਗਾਂ ਲਈ ਖ਼ਾਸ-
60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਇਸ ਸਮੇਂ ਸਭ ਤੋਂ ਬਿਹਤਰ ਡਾਕਘਰ ਦੀ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (ਐੱਸ. ਸੀ. ਐੱਸ. ਐੱਸ.) ਹੈ। ਇਸ ਪੰਜ ਸਾਲਾ ਸਕੀਮ 'ਤੇ 7.4 ਫ਼ੀਸਦੀ ਵਿਆਜ ਮਿਲ ਰਿਹਾ ਹੈ, ਜਦੋਂ ਕਿ ਐੱਸ. ਬੀ. ਆਈ. ਅਤੇ ਐੱਚ. ਡੀ. ਐੱਫ. ਸੀ. ਵਰਗੇ ਮੋਹਰੀ ਬੈਂਕ 5 ਸਾਲ ਦੀ ਐੱਫ. ਡੀ. 'ਤੇ ਸੀਨੀਅਰ ਸਿਟੀਜ਼ਨਸ ਨੂੰ 5.8-6.2 ਫ਼ੀਸਦੀ ਵਿਆਜ ਦੇ ਰਹੇ ਹਨ। ਇਸ ਤਰ੍ਹਾਂ ਐੱਸ. ਸੀ. ਐੱਸ. ਐੱਸ. 'ਤੇ ਬਜ਼ੁਰਗ ਘੱਟੋ-ਘੱਟ 1.2 ਫ਼ੀਸਦੀ ਵੱਧ ਰਿਟਰਨ ਪ੍ਰਾਪਤ ਕਰ ਸਕਦੇ ਹਨ। ਐੱਸ. ਸੀ. ਐੱਸ. ਐੱਸ. ਵਿਚ 15 ਲੱਖ ਰੁਪਏ ਤੱਕ ਦੀ ਰਕਮ ਜਮ੍ਹਾ ਕਰਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ- ਟਾਈਮ ਡਿਪਾਜ਼ਿਟ ਸਣੇ ਹੋਰ ਡਾਕਘਰ ਸਕੀਮਾਂ 'ਤੇ ਵਿਆਜ ਦਰ?

ਪ੍ਰਧਾਨ ਮੰਤਰੀ ਵਯਾ ਵੰਦਨਾ ਯੋਜਨਾ (ਪੀ. ਐੱਮ. ਵੀ. ਵੀ. ਵਾਈ.) 'ਤੇ ਮੌਜੂਦਾ ਵਿਆਜ ਦਰ ਵੀ ਐੱਸ. ਸੀ. ਐੱਸ. ਐੱਸ. ਦੇ ਬਰਾਬਰ ਹੈ ਪਰ ਪੀ. ਐੱਮ. ਵੀ. ਵੀ. ਵਾਈ. ਦੀ ਕਮੀ ਇਹ ਹੈ ਕਿ ਇਸ ਦੀ ਮਿਆਦ 10 ਸਾਲਾਂ ਦੀ ਹੈ। ਉੱਥੇ ਹੀ, ਐੱਸ. ਸੀ. ਐੱਸ. ਐੱਸ. ਦੀ ਖ਼ਾਸ ਗੱਲ ਇਹ ਵੀ ਹੈ ਕਿ ਇਸ ਵਿਚ ਕੀਤੇ ਨਿਵੇਸ਼ ਦੇ ਆਧਾਰ 'ਤੇ ਇਨਕਮ ਟੈਕਸ ਦੀ ਧਾਰਾ 80ਸੀ ਤਹਿਤ ਛੋਟੀ ਲਈ ਜਾ ਸਕਦੀ ਹੈ ਅਤੇ ਇਸ ਤੋਂ ਇਲਾਵਾ 80 ਟੀਟੀਬੀ ਤਹਿਤ ਸਾਲਾਨਾ 50,000 ਰੁਪਏ ਦੀ ਵਿਆਜ ਆਮਦਨ ਵੀ ਟੈਕਸ ਫ੍ਰੀ ਹੈ, ਜੋ ਸੀਨੀਅਰ ਸਿਟੀਜ਼ਨਸ ਲਈ ਆਕਰਸ਼ਕ ਡੀਲ ਹੈ।

ਇਹ ਵੀ ਪੜ੍ਹੋ- ਪੈਸਾ ਕਮਾਉਣ ਦਾ ਮੌਕਾ! ਇਸ ਮਹੀਨੇ ਲਾਂਚ ਹੋ ਰਹੇ ਨੇ ਇਹ 6 ਆਈ. ਪੀ. ਓ.

►ਡਾਕਘਰ ਸਕੀਮਾਂ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

 


Sanjeev

Content Editor

Related News