ਮੁਦਰਾ ਯੋਜਨਾ ਤਹਿਤ 41 ਕਰੋੜ ਲਾਭਪਾਤਰੀਆਂ ਨੂੰ ਵੰਡੇ ਗਏ 23.2 ਲੱਖ ਕਰੋੜ ਦੇ ਕਰਜ਼ੇ
Sunday, Apr 09, 2023 - 02:04 PM (IST)
ਨਵੀਂ ਦਿੱਲੀ (ਭਾਸ਼ਾ) – ਗੈਰ-ਫਾਈਨਾਂਸਡ ਲੋਕਾਂ ਨੂੰ ਸੌਖਾਲਾ ਫੰਡ ਮੁਹੱਈਆ ਕਰਵਾਉਣ ਲਈ 8 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਮੁਦਰਾ ਯੋਜਨਾ ਦੇ ਤਹਿਤ ਹੁਣ ਤੱਕ ਬੈਂਕ ਅਤੇ ਵਿੱਤੀ ਸੰਸਥਾਨ ਲਗਭਗ 40.82 ਕਰੋੜ ਲਾਭਪਾਤਰੀਆਂ ਨੂੰ 23.2 ਲੱਖ ਕਰੋੜ ਰੁਪਏ ਦੇ ਕਰਜ਼ੇ ਵੰਡ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਅਪ੍ਰੈਲ 2015 ਨੂੰ ਗੈਰ-ਕਾਰਪੋਰੇਟ, ਗੈਰ-ਖੇਤੀਬਾੜੀ ਖੇਤਰ ਦੇ ਛੋਟੇ ਅਤੇ ਸੂਖਮ ਉੱਦਮੀਆਂ ਨੂੰ 10 ਲੱਖ ਰੁਪਏ ਤੱਕ ਦੇ ਸੌਖਾਲੇ ਜ਼ਮਾਨਤ-ਮੁਕਤ ਮਾਈਕ੍ਰੋ-ਕ੍ਰੈਡਿਟ ਦੀ ਸਹੂਲਤ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀ. ਐੱਮ. ਐੱਮ. ਵਾਈ.) ਦੀ ਸ਼ੁਰੂਆਤ ਕੀਤੀ ਸੀ।
ਇਹ ਵੀ ਪੜ੍ਹੋ : ਬੈਂਕ ਹੀ ਨਹੀਂ, LIC ਕੋਲ ਵੀ ‘ਲਾਵਾਰਿਸ’ ਪਏ ਹਨ 21,500 ਕਰੋੜ
ਵਿੱਤ ਮੰਤਰਾਲਾ ਨੇ ਸ਼ਨੀਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਪੀ. ਐੱਮ. ਐੱਮ. ਵਾਈ. ਦੇ ਅਧੀਨ ਕਰਜ਼ਦਾਤਾ ਸੰਸਥਾਵਾਂ (ਐੱਮ. ਐੱਲ. ਆਈ.) ਬੈਂਕਾਂ, ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ. ਸੀ.), ਸੂਖਮ ਵਿੱਤੀ ਸੰਸਥਾਨ (ਐੱਮ. ਐੱਫ. ਆਈ.) ਅਤੇ ਹੋਰ ਵਿੱਤੀ ਵਿਚੋਲਿਆਂ ਵਲੋਂ ਕਰਜ਼ੇ ਦਿੱਤੇ ਜਾਂਦੇ ਹਨ। ਮੁਦਰਾ ਯੋਜਨਾ ਦੀ 8ਵੀਂ ਵਰ੍ਹੇਗੰਢ ਮੌਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਯੋਜਨਾ ਆਉਣ ਤੋਂ ਬਾਅਦ 24 ਮਾਰਚ ਤੱਕ 40.82 ਕਰਜ਼ਾ ਖਾਤਿਆਂ ਲਈ ਲਗਭਗ 23.2 ਲੱਖ ਕਰੋੜ ਰੁਪਏ ਮਨਜ਼ੂਰ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ’ਚੋਂ ਲਗਭਗ 68 ਫੀਸਦੀ ਖਾਤੇ ਮਹਿਲਾ ਉੱਦਮੀਆਂ ਦੇ ਅਤੇ 51 ਫੀਸਦੀ ਖਾਤੇ ਅਨੁਸੂਚਿਤ ਜਾਤੀ (ਐੱਸ. ਸੀ.), ਅਨੁਸੂਚਿਤ ਜਨਜਾਤੀ (ਐੱਸ. ਟੀ.) ਜਾਂ ਹੋਰ ਪੱਛੜੇ ਵਰਗ (ਓ. ਬੀ. ਸੀ.) ਸ਼੍ਰੇਣੀ ਦੇ ਹਨ ਜੋ ਇਹ ਦਿਖਾਉਂਦਾ ਹੈ ਕਿ ਦੇਸ਼ ਦੇ ਉੱਭਰਦੇ ਉੱਦਮੀਆਂ ਨੂੰ ਕਰਜ਼ੇ ਦੀ ਸੌਖਾਲੀ ਉਪਲਬਧਤਾ ਨੇ ਇਨੋਵੇਸ਼ਨ ਅਤੇ ਪ੍ਰਤੀ ਵਿਅਕਤੀ ਆਮਦਨ ’ਚ ਨਿਰੰਤਰ ਵਾਧੇ ਨੂੰ ਬੜ੍ਹਾਵਾ ਦਿੱਤਾ ਹੈ। ਐੱਮ. ਐੱਸ. ਐੱਮ. ਈ. ਦੇ ਮਾਧਿਅਮ ਰਾਹੀਂ ਸਵਦੇਸ਼ੀ ਨੂੰ ਵਾਧੇ ’ਤੇ ਚਾਨਣਾ ਪਾਉਂਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਐੱਮ. ਐੱਸ. ਐੱਮ. ਈ. ਦੇ ਵਾਧੇ ਨੇ ‘ਮੇਕ ਇਨ ਇੰਡੀਆ’ ਵਿਚ ਵੱਡਾ ਯੋਗਦਾਨ ਕੀਤਾ ਹੈ। ਮਜ਼ਬੂਤ ਘਰੇਲੂ ਐੱਮ. ਐੱਸ. ਐੱਮ. ਈ. ਘਰੇਲੂ ਬਾਜ਼ਾਰਾਂ ਅਤੇ ਐਕਸਪੋਰਟ, ਦੋਹਾਂ ਲਈ ਸਵਦੇਸ਼ੀ ਉਤਪਾਦਨ ’ਚ ਵਾਧਾ ਕਰਦੇ ਹਨ।
ਇਹ ਵੀ ਪੜ੍ਹੋ : ਜੌਨ ਪਲੇਅਰਸ ਨੇ ਸਿਧਾਰਥ ਮਲਹੋਤਰਾ ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸਡਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।