ਤਿਉਹਾਰਾਂ ''ਤੇ ਅਸਾਨੀ ਨਾਲ ਮਿਲੇਗਾ ਕਰਜ਼ਾ, ਅੱਜ ਤੋਂ 250 ਜ਼ਿਲਿਆਂ ''ਚ ਲੱਗੇਗਾ ''ਲੋਨ ਮੇਲਾ''

10/03/2019 3:52:25 PM

ਨਵੀਂ ਦਿੱਲੀ — ਜੇਕਰ ਤੁਸੀਂ ਤਿਉਹਾਰੀ ਸੀਜ਼ਨ 'ਚ ਘਰ ਅਤੇ ਕਾਰ ਖਰੀਦਣ ਦਾ ਪਲਾਨ ਬਣਾ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਵਿੱਤ ਮੰਤਰਾਲੇ ਦੇ  ਐਲਾਨ ਦੇ ਬਾਅਦ ਬੈਂਕ ਦੇਸ਼ ਭਰ ਦੇ 250 ਜ਼ਿਲਿਆਂ ’ਚ 3 ਅਕਤੂਬਰ ਯਾਨੀ ਕਿ ਅੱਜ ਤੋਂ ‘ਲੋਨ ਮੇਲੇ’ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕਰਨਗੇ। ਪ੍ਰਚੂਨ ਗਾਹਕਾਂ ਅਤੇ ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਤੇਜ਼ੀ ਨਾਲ ਕਰਜ਼ਾ ਉਪਲੱਬਧ ਕਰਵਾਉਣ ਲਈ ਮੇਲੇ ਦੌਰਾਨ ਬੈਂਕ ਵਿਸ਼ੇਸ਼ ਅਭਿਆਨ ਚਲਾਉਣਗੇ ਤਾਂ ਕਿ ਤਿਉਹਾਰਾਂ ਦੇ ਸੀਜ਼ਨ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਲੋਨ ਮੇਲੇ ਦਾ ਪਹਿਲਾ ਪੜਾਅ 3 ਅਕਤੂਬਰ ਤੋਂ ਸ਼ੁਰੂ ਹੋ ਕੇ 4 ਦਿਨਾਂ ਤਕ ਚੱਲੇਗਾ। ਸਟੇਟ ਬੈਂਕ ਆਫ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ ਬੜੌਦਾ ਅਤੇ ਕਾਰਪੋਰੇਸ਼ਨ ਬੈਂਕ ਸਮੇਤ ਸਾਰੇ ਬੈਂਕਾਂ ਨੇ ਇਸ ਤਿਉਹਾਰ ਦੀ ਮੰਗ ਦਾ ਲਾਭ ਲੈਣ ਲਈ ਖੁਦ ਨੂੰ ਤਿਆਰ ਕਰ ਲਿਆ ਹੈ। ਪਹਿਲੇ ਪੜਾਅ ’ਚ ਸ਼ਾਮਲ 250 ਜ਼ਿਲਿਆਂ ’ਚੋਂ 48 ਜ਼ਿਲਿਆਂ ’ਚ ਸਟੇਟ ਬੈਂਕ ਆਫ ਇੰਡੀਆ ਅਤੇ 17 ’ਚ ਬੈਂਕ ਆਫ ਬੜੌਦਾ ਮੁੱਖ ਬੈਂਕ ਹਨ। ਬੈਂਕ ਆਫ ਬੜੌਦਾ ਨੇ ਇਕ ਬਿਆਨ ’ਚ ਕਿਹਾ ਕਿ ਇਸ ਦੇ ਨਾਲ-ਨਾਲ ਹੀ ਉਹ ਆਪਣੀਆਂ ਬਹੁਤੀਆਂ ਬ੍ਰਾਂਚਾਂ ’ਤੇ ‘ਬੜੌਦਾ ਕਿਸਾਨ ਪੰਦਰਵਾੜਾ’ ਵੀ ਆਯੋਜਿਤ ਕਰੇਗਾ, ਜਿਸ ’ਚ ਪੂਰਾ ਧਿਆਨ ਖੇਤੀ ਕਰਜ਼ਿਆਂ ’ਤੇ ਹੋਵੇਗਾ।

ਇਸ ਦੇ ਨਾਲ ਹੀ ਦੂਜੇ ਪੜਾਅ 'ਚ 21 ਤੋਂ 25 ਅਕਤਬੂਰ ਤੱਕ 150 ਜ਼ਿਲਿਆਂ 'ਚ ਮੇਲੇ ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਜ਼ਿਲਿਆਂ ਦੀ ਪਛਾਣ ਪ੍ਰਕਿਰਿਆ ਚਲ ਰਹੀ ਹੈ। ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨੇ ਦੇਸ਼ ਭਰ ਦੇ ਕੁੱਲ 400 ਜ਼ਿਲਿਆਂ 'ਚ ਟੈਂਟ ਬੈਠਕ ਕਰਨ ਦਾ ਐਲਾਨ ਕੀਤਾ ਸੀ।

ਖੁੱਲ ਸਕੇਗਾ ਨਵਾਂ ਬੈਂਕ ਖਾਤਾ

ਇਸ ਮੇਲੇ 'ਚ ਗਾਹਕਾਂ ਨੂੰ ਹੋਮ ਲੋਨ, ਵਾਹਨ ਲੋਨ, ਖੇਤੀਬਾੜੀ ਲਈ ਕਰਜ਼ਾ, ਸਿੱਖਿਆ ਲਈ ਕਰਜ਼ਾ ਆਦਿ ਦੀਆਂ ਸਹੂਲਤਾਂ ਮਿਲਣਗੀਆਂ। ਇਸ ਤੋਂ ਇਲਾਵਾ ਗਾਹਕਾਂ ਨੂੰ ਭੀਮ ਐਪ ਡਾਊਨਲੋਡ ਕਰਨ ਅਤੇ ਇਸ ਦੇ ਇਸਤੇਮਾਲ ਦਾ ਤਰੀਕਾ ਵੀ ਦੱਸਿਆ ਜਾਵੇਗਾ। ਮੇਲੇ 'ਚ ਲੋਕਾਂ ਦੇ ਕਰਜ਼ੇ ਨੂੰ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਜਾਵੇਗੀ ਬਾਕੀ ਦੀ ਜ਼ਰੂਰੀ ਪ੍ਰਕਿਰਿਆ ਬੈਂਕ 'ਚ ਪੂਰੀ ਹੋਣ ਦੇ ਇਕ ਹਫਤੇ ਦੇ ਅੰਦਰ ਕਰਜ਼ਾ ਉਪਲੱਬਧ ਕਰਵਾ ਦਿੱਤਾ ਜਾਵੇਗਾ। 


Related News