ਪਰੋਪਕਾਰੀ ਉਦਯੋਗਪਤੀਆਂ ਦੀ ਨਵੀਂ ਸੂਚੀ ’ਚ ਅਡਾਨੀ, ਨੀਤਾ ਅੰਬਾਨੀ ਅਤੇ ਮੰਗਲਮ ਸ਼ਾਮਲ

Saturday, Aug 14, 2021 - 01:22 PM (IST)

ਪਰੋਪਕਾਰੀ ਉਦਯੋਗਪਤੀਆਂ ਦੀ ਨਵੀਂ ਸੂਚੀ ’ਚ ਅਡਾਨੀ, ਨੀਤਾ ਅੰਬਾਨੀ ਅਤੇ ਮੰਗਲਮ ਸ਼ਾਮਲ

ਵਾਸ਼ਿੰਗਟਨ (ਭਾਸ਼ਾ) - ਭਾਰਤੀ ਉਦਯੋਗਪਤੀ ਗੌਤਮ ਅਡਾਨੀ, ਨੀਤਾ ਅੰਬਾਨੀ ਅਤੇ ਕੁਮਾਰ ਮੰਗਲਮ ਪਰੋਪਕਾਰੀ ਉਦਯੋਗਪਤੀਆਂ ਦੀ ਨਵੀਂ ਸੂਚੀ ਵਿਚ ਦੁਨੀਆ ਭਰ ਦੇ 100 ਭਾਰਤੀਆਂ ਵਿਚ ਸ਼ਾਮਲ ਹੈ। ਅਮਰੀਕਾ ਵਿਚ ਸਥਿਤ ਸਮੂਦਾਇਕ ਸੰਸਥਾਨ ‘ਇੰਡੀਆਸਪੋਰਾ’ ਨੇ ਵੀਰਵਾਰ ਨੂੰ ਜਾਰੀ ਪਹਿਲੀ ਸੂਚੀ ਵਿਚ ਕਿਹਾ ਕਿ ਅਮਰੀਕਾ ਤੋਂ ਮੋਂਟੇ ਆਹੂਜਾ, ਅਜੇ ਬੰਗਾ ਅਤੇ ਮਨੋਜ ਭਾਰਗਵ, ਕੈਨੇਡਾ ਤੋਂ ਸੋਨਮ ਅਜਮੇਰਾ, ਬੌਬ ਢਿੱਲੋਂ ਅਤੇ ਆਦਿਤਿਆ ਝਾਅ. ਯੂਨਾਈਟਿਡ ਕਿੰਗਡਮ ਤੋਂ ਮੁਹੰਮਦ ਅਮਰਸੀ, ਮਨੋਜ ਬਦਾਲੇ ਅਤੇ ਕੁਲਜਿੰਦਰ ਬਾਹੀਆ ਇਸ ਵਿਚ ਸ਼ਾਮਲ ਹਨ। ਇੰਡੀਆਸਪੋਰਾ ਦੇ ਸੰਸਥਾਪਕ ਐੱਮ. ਆਰ. ਰੰਗਾਸਵਾਮੀ ਨੇ ਕਿਹਾ ਕਿ ਸਾਡੇ ਭਾਈਚਾਰੇ ਦੇ ਇੰਨੇ ਸਾਰੇ ਪਰੋਪਕਾਰੀ ਲੋਕਾਂ ਨੂੰ ਦੇਖਣਾ ਭਰੋਸੇਯੋਗਤਾ ਨਾਲ ਪ੍ਰੇਰਣਾਦਾਇਕ ਹੈ, ਜਿਨ੍ਹਾਂ ਨੇ ਆਪਣੀ ਸਫਲਤਾ ਨੂੰ ਸਮਾਜਿਕ ਅਸਰ ਵਿਚ ਬਦਲ ਦਿੱਤਾ ਹੈ।


author

Harinder Kaur

Content Editor

Related News