ਘਰ 'ਚ ਰੱਖਿਆ ਹੈ ਇੰਨੀ ਮਾਤਰਾ ਤੋਂ ਵਧ ਸੋਨਾ ਤਾਂ ਸਰਕਾਰ ਕਰ ਸਕਦੀ ਹੈ ਜ਼ਬਤ

07/06/2020 7:04:59 PM

ਨਵੀਂ ਦਿੱਲੀ — ਭਾਰਤ ਨੂੰ ਹਮੇਸ਼ਾ ਤੋਂ ਸੋਨੇ ਦੀ ਚੀੜ੍ਹੀ ਦੇ ਨਾਂ ਨਾਲ ਪਛਾਣਿਆ ਜਾਂਦਾ ਰਿਹਾ ਹੈ। ਭਾਰਤ ਦੇ ਲੋਕ ਹਮੇਸ਼ਾਂ ਤੋਂ ਸੋਨੇ ਨੂੰ ਖਰੀਦਣਾ ਸ਼ੁੱਭ ਮੰਨਦੇ ਆ ਰਹੇ ਹਨ। ਇਹ ਸ਼ੁੱਭ ਹੋਣ ਦੇ ਨਾਲ-ਨਾਲ ਸਭ ਤੋਂ ਸੁਰੱਖਿਅਤ ਨਿਵੇਸ਼ ਵਿਕਲਪ ਵੀ ਮੰਨਿਆ ਜਾਂਦਾ ਰਿਹਾ ਹੈ। ਸੋਨਾ ਜਿਸ ਸਮੇਂ ਤੋਂ ਹੋਂਦ 'ਚ ਆਇਆ ਹੈ ਉਸ ਸਮੇਂ ਤੋਂ ਆਪਣੇ ਗੁਣਾਂ ਅਤੇ ਕੀਮਤ ਕਰਕੇ ਚਰਚਾ ਦਾ ਵਿਸ਼ਾ ਰਿਹਾ ਹੈ। ਜਨਾਨੀਆਂ ਸੋਨੇ ਨੂੰ ਸ਼ੌਕ ਦੇ ਰੂਪ ਵਿੱਚ ਗਹਿਣਿਆਂ ਦੇ ਤੌਰ 'ਤੇ ਪਹਿਣਦੀਆਂ ਹਨ। ਸੋਨਾ ਦੇਸ਼ ਵਿਚ ਭਾਰੀ ਮਾਤਰਾ ਵਿਚ ਆਯਾਤ ਹੁੰਦਾ ਹੈ। ਹਾਲਾਂਕਿ ਤਾਲਾਬੰਦੀ ਕਾਰਨ ਸੋਨੇ ਦੀ ਖਰੀਦ ਅਤੇ ਵਿਕਰੀ ਵਿਚ ਮਹੱਤਵਪੂਰਣ ਗਿਰਾਵਟ ਆਈ ਹੈ। ਇਸ ਨਾਲ ਦੇਸ਼ ਦਾ ਚਾਲੂ ਖਾਤਾ ਘਾਟਾ (ਸੀਏਡੀ) ਵੀ ਘੱਟ ਹੋਇਆ ਹੈ। ਦੇਸ਼ ਵਿਚ ਲੋਕ ਗਹਿਣੇ ਅਤੇ ਬਿਸਕੁਟ ਆਦਿ ਦੇ ਰੂਪ ਵਿਚ ਸੋਨਾ ਖਰੀਦਦੇ ਹਨ। ਸਰਕਾਰ ਦੇ ਨਵੇਂ ਨਿਯਮਾਂ ਮੁਤਾਬਕ ਘਰ 'ਚ ਸੋਨਾ ਰੱਖਣ ਦੀ ਮਾਤਰਾ ਨਿਰਧਾਰਤ ਕੀਤੀ ਗਈ ਹੈ ਅਤੇ ਅਜਿਹੀ ਸਥਿਤੀ ਵਿਚ ਤੁਸੀਂ ਘਰ ਵਿਚ ਕਿੰਨੀ ਮਾਤਰਾ ਵਿਚ ਸੋਨਾ ਰੱਖ ਸਕਦੇ ਹੋ ਇਸ ਦਾ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ- ਐਮਾਜ਼ੋਨ ਤੇ ਗੂਗਲ ਦੀਆਂ ਵਧਣਗੀਆਂ ਮੁਸ਼ਕਲਾਂ, ਸਰਕਾਰ ਕਰੇਗੀ ਇਹ ਸ਼ੁਰੂਆਤ

ਨਿਯਮਾਂ ਮੁਤਾਬਕ ਆਮਦਨ ਦੇ ਸਬੂਤ ਦਿੱਤੇ ਬਿਨਾਂ ਘਰ ਵਿਚ ਵਿਆਹੀਆਂ ਹੋਈਆਂ ਜਨਾਨੀਆਂ 500 ਗ੍ਰਾਮ, ਅਣਵਿਆਹੀਆਂ ਕੁੜੀਆਂ 250 ਗ੍ਰਾਮ ਅਤੇ ਮਰਦ ਸਿਰਫ 100 ਗ੍ਰਾਮ ਸੋਨਾ ਹੀ ਰੱਖ ਸਕਦੇ ਹਨ। ਇਸ ਤੋਂ ਜ਼ਿਆਦਾ ਬਿਨਾਂ ਸਬੂਤ ਦੇ ਘਰ ਵਿਚ ਸੋਨਾ ਰੱਖਣਾ ਗੈਰਕਾਨੂੰਨੀ ਹੈ। ਜੇ ਤਿੰਨੋਂ ਸ਼੍ਰੇਣੀਆਂ ਵਿਚ ਬਿਨਾਂ ਸਬੂਤ ਦੇ ਨਿਰਧਾਰਤ ਹੱਦ ਤੋਂ ਵੱਧ ਘਰ ਵਿਚ ਸੋਨਾ ਪਿਆ ਮਿਲਦਾ ਹੈ ਤਾਂ ਇਨਕਮ ਟੈਕਸ ਵਿਭਾਗ ਉਨ੍ਹਾਂ ਸੋਨੇ ਦੇ ਗਹਿਣਿਆਂ ਨੂੰ ਜ਼ਬਤ ਕਰ ਸਕਦਾ ਹੈ। ਨਿਰਧਾਰਤ ਮਾਤਰਾ ਤੋਂ ਜ਼ਿਆਦਾ ਸੋਨਾ ਰੱਖਣ ਵਾਲੇ ਨੂੰੰ ਆਪਣੀ ਆਮਦਨੀ ਦਾ ਸਬੂਤ ਦੇਣਾ ਹੋਵੇਗਾ। ਇਸ ਦੇ ਨਾਲ ਹੀ ਸੋਨੇ ਦੀ ਖਰੀਦ ਦਾ ਸਬੂਤ ਜਾਂ ਤੋਹਫੇ ਵਜੋਂ ਸੋਨਾ ਮਿਲਣ ਦਾ ਸਬੂਤ ਦੇਣਾ ਪਵੇਗਾ।

ਇਹ ਵੀ ਪੜ੍ਹੋ- ਬਿਨਾਂ ਰਾਸ਼ਨ ਕਾਰਡ ਦੇ ਵੀ ਇਹ ਲੋਕ ਮੁਫ਼ਤ 'ਚ ਲੈ ਸਕਣਗੇ 'PM ਗਰੀਬ ਕਲਿਆਣ ਯੋਜਨਾ' ਦਾ ਲਾਭ

ਕੁਝ ਸ਼ਰਤਾਂ ਨਾਲ ਕਿੰਨਾ ਸੋਨਾ ਰੱਖਿਆ ਜਾ ਸਕਦਾ ਹੈ ਘਰ

ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਮੁਤਾਬਕ ਆਮਦਨੀ ਟੈਕਸ ਦੇ ਨਿਯਮਾਂ ਤਹਿਤ ਤੋਹਫ਼ੇ ਵਜੋਂ 50,000 ਰੁਪਏ ਤੋਂ ਘੱਟ ਮਿਲਿਆ ਸੋਨਾ ਜਾਂ ਸੋਨੇ ਦੇ ਗਹਿਣੇ ਟੈਕਸ ਦੇ ਦਾਇਰੇ ਵਿਚ ਨਹੀਂ ਆਉਂਦੇ ਹਨ। ਹਾਲਾਂਕਿ, ਤੁਹਾਨੂੰ ਇਹ ਸਾਬਤ ਕਰਨਾ ਪਏਗਾ ਕਿ ਇਹ ਸੋਨਾ ਤੋਹਫਾ ਹੈ ਜਾਂ ਵਿਰਾਸਤ ਵਿਚ ਮਿਲਿਆ ਹੈ।

ਇਹ ਵੀ ਪੜ੍ਹੋ- ਇਨ੍ਹਾਂ ਲੋਕਾਂ ਤੋਂ ਵਾਪਸ ਲਏ ਜਾ ਸਕਦੇ ਹਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਪੈਸੇ

ਘੋਸ਼ਿਤ ਕੀਤੀ ਕੀਮਤ ਅਤੇ ਸੋਨੇ ਦੀ ਅਸਲ ਕੀਮਤ ਵੱਖਰੀ ਨਹੀਂ ਹੋਣੀ ਚਾਹੀਦੀ

ਜੇ ਕਿਸੇ ਨੂੰ ਤੋਹਫ਼ੇ ਜਾਂ ਵਿਰਾਸਤ ਵਿਚ ਸੋਨਾ ਮਿਲਿਆ ਹੈ, ਤਾਂ ਉਸਨੂੰ ਸੋਨੇ ਦਾ ਤੋਹਫਾ ਦੇਣ ਵਾਲੇ ਵਿਅਕਤੀ ਦੇ ਨਾਮ ਦੀ ਰਸੀਦ ਸਮੇਤ ਹੋਰ ਵੇਰਵੇ ਪ੍ਰਦਾਨ ਕਰਨੇ ਪੈਣਗੇ। ਦੂਜੇ ਪਾਸੇ ਜੇ ਸੋਨਾ ਇੱਕ ਵਸੀਅਤ ਜਾਂ ਵਿਰਾਸਤ ਵਿਚ ਮਿਲਿਆ ਹੈ, ਤਾਂ ਪਰਿਵਾਰਕ ਸਮਝੌਤਾ, ਵਸੀਅਤ ਜਾਂ ਸੋਨੇ ਦੇ ਤੋਹਫੇ ਦੇ ਰੂਪ ਵਿਚ ਦਸਤਖਤ ਕਰਨ ਲਈ ਇਕ ਸਮਝੌਤੇ ਵਜੋਂ ਪੇਸ਼ ਕਰਨਾ ਪਏਗਾ। ਜੇ ਕਿਸੇ ਵਿਅਕਤੀ ਦੀ ਟੈਕਸਯੋਗ ਸਲਾਨਾ ਆਮਦਨ 50 ਲੱਖ ਰੁਪਏ ਤੋਂ ਵੱਧ ਹੈ, ਤਾਂ ਉਸਨੂੰ ਆਮਦਨ ਟੈਕਸ ਰਿਟਰਨ ਵਿਚ ਗਹਿਣਿਆਂ ਅਤੇ ਉਨ੍ਹਾਂ ਦੇ ਮੁੱਲ ਦਾ ਵੇਰਵਾ ਦੇਣਾ ਪਏਗਾ। ਦੱਸ ਦੇਈਏ ਕਿ ਗਹਿਣਿਆਂ ਦੇ ਘੋਸ਼ਿਤ ਕੀਤੇ ਮੁੱਲ ਅਤੇ ਆਮਦਨ ਟੈਕਸ ਰਿਟਰਨ ਵਿਚ ਉਨ੍ਹਾਂ ਦੇ ਅਸਲ ਮੁੱਲ ਵਿਚ ਕੋਈ ਫ਼ਰਕ ਨਹੀਂ ਹੋਣਾ ਚਾਹੀਦਾ। ਜੇ ਅਜਿਹਾ ਸਾਬਤ ਹੁੰਦਾ ਹੈ ਤਾਂ ਵਿਅਕਤੀ ਨੂੰ ਇਸ ਅੰਤਰ ਦੇ ਕਾਰਨ ਦੀ ਵਿਆਖਿਆ ਕਰਨੀ ਪਵੇਗੀ ਨਹੀਂ ਤਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

 


Harinder Kaur

Content Editor

Related News