ਜੀਵਨ ਬੀਮਾ ਕੰਪਨੀ 14 ਸਾਲ ਤੋਂ ਭਟਕ ਰਹੇ ਪੀੜਤ ਪਿਤਾ ਨੂੰ ਦੇਵੇਗੀ 3.20 ਲੱਖ ਰੁਪਏ ਦਾ ਮੁਆਵਜ਼ਾ
Sunday, Dec 10, 2023 - 01:33 PM (IST)
ਲਖਨਊ (ਇੰਟ.) – ਸੂਬਾ ਖਪਤਕਾਰ ਕਮਿਸ਼ਨ ਨੇ ਇਨਸਾਫ ਲਈ 14 ਸਾਲਾਂ ਤੋਂ ਭਟਕ ਰਹੇ ਇਕ ਪੀੜਤ ਪਿਤਾ ਦੇ ਮਾਮਲੇ ਵਿਚ ਜੀਵਨ ਬੀਮਾ ਕੰਪਨੀ ਨੂੰ 3.20 ਲੱਖ ਰੁਪਏ ਮੁਆਵਜ਼ਾ ਭਰਨ ਦਾ ਹੁਕਮ ਦਿੱਤਾ। ਕਮਿਸ਼ਨ ਦੇ ਚੀਫ ਜਸਟਿਸ ਅਸ਼ੋਕ ਕੁਮਾਰ ਨੇ ਕਿਹਾ ਕਿ ਬੀਮਾ ਏਜੰਟ ਪਾਲਿਸੀ ਵੇਚਣ ਅਤੇ ਕਮਿਸ਼ਨ ਦੇ ਲਾਲਚ ’ਚ ਸ਼ਰਤਾਂ ਨੂੰ ਲੁਕਾ ਜਾਂਦੇ ਹਨ। ਉਨ੍ਹਾਂ ਨੇ ਬੀਮਾ ਕੰਪਨੀ ਨੂੰ ਸ਼ਰਤਾਂ ਹਿੰਦੀ ’ਚ ਵੀ ਦੇਣ ਅਤੇ ਵੱਡੇ ਅੱਖਰਾਂ ’ਚ ਲਿਖਣ ਦਾ ਹੁਕਮ ਵੀ ਦਿੱਤਾ।
ਇਹ ਵੀ ਪੜ੍ਹੋ : ਮੁਫ਼ਤ 'ਚ Aadhaar ਅਪਡੇਟ ਕਰਨ ਦਾ ਆਖ਼ਰੀ ਮੌਕਾ, ਬਚੇ ਸਿਰਫ਼ ਕੁਝ ਦਿਨ, ਇੰਝ ਆਨਲਾਈਨ ਕਰੋ update
ਕੀ ਹੈ ਮਾਮਲਾ
ਆਗਰਾ ਵਾਸੀ ਮਾਨ ਸਿੰਘ ਨੇ ਸਾਲ 2009 ਵਿਚ ਆਪਣੇ 13 ਸਾਲਾਂ ਪੁੱਤਰ ਅਜੇ ਕੁਮਾਰ ਦੇ ਨਾਂ ਨਾਲ ਐੱਲ. ਆਈ. ਸੀ. ਦੀ ਇਕ ਪਾਲਿਸੀ ਲਈ ਸੀ। ਪ੍ਰੀਮੀਅਮ ਦੀਆਂ 2 ਕਿਸ਼ਤਾਂ ਜਮ੍ਹਾ ਕਰ ਦਿੱਤੀਆਂ ਸਨ। ਫਿਰ 13 ਮਈ 2010 ਨੂੰ ਕਰੰਟ ਲੱਗਣ ਨਾਲ ਅਜੇ ਦੀ ਮੌਤ ਹੋ ਗਈ। ਐੱਲ. ਆਈ. ਸੀ. ਨੇ ਇਹ ਕਹਿੰਦੇ ਹੋਏ ਕਲੇਮ ਦੇਣ ਤੋਂ ਨਾਂਹ ਕਰ ਦਿੱਤੀ ਕਿ ਬੀਮਾ ਪਾਲਿਸੀ ’ਚ ਪੁੱਤਰ ਦੀ ਉਮਰ 12 ਸਾਲ ਸੀ ਜਦ ਕਿ ਉਸ ਨੂੰ 14 ਸਾਲ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ : Good News! ਹੁਣ ਇਹ ਦੇਸ਼ ਵੀ ਭਾਰਤੀਆਂ ਨੂੰ ਦੇਵੇਗਾ ਵੀਜ਼ਾ ਫ੍ਰੀ ਐਂਟਰੀ , 3 ਦੇਸ਼ ਪਹਿਲਾਂ ਹੀ ਕਰ ਚੁੱਕੇ ਨੇ ਐਲਾਨ
ਪੀੜਤ ਪਿਤਾ ਨੇ ਦਫਤਰ ਦੇ ਕਈ ਚੱਕਰ ਲਗਾਏ ਪਰ ਅਧਿਕਾਰੀਆਂ ਨੇ ਉਸ ਦੀ ਇਕ ਨਾ ਸੁਣੀ। ਪ੍ਰੇਸ਼ਾਨ ਹੋ ਕੇ ਉਸ ਨੇ ਖਪਤਕਾਰ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ।
ਇਹ ਵੀ ਪੜ੍ਹੋ : ਪਾਨੀਪਤ ਐਕਸਪੋਰਟ ਇੰਡਸਟ੍ਰੀ ਨੂੰ 15 ਹਜ਼ਾਰ ਕਰੋੜ ਦਾ ਨੁਕਸਾਨ, ਅਮਰੀਕਾ ਸਮੇਤ ਕਈ ਦੇਸ਼ਾਂ ਤੋਂ ਨਹੀਂ ਮਿਲੇ ਆਰਡਰ
ਕਮਿਸ਼ਨ ਨੇ ਕੀ ਕਿਹਾ?
ਕਮਿਸ਼ਨ ਦੇ ਚੀਫ ਜਸਟਿਸ ਅਸ਼ੋਕ ਕੁਮਾਰ ਨੇ ਮਾਮਲੇ ’ਚ ਸੁਣਵਾਈ ਤੋਂ ਬਾਅਦ ਹੁਕਮ ਦਿੱਤਾ ਕਿ ਪੀੜਤ ਨੂੰ 3.20 ਲੱਖ ਰੁਪਏ 7 ਫੀਸਦੀ ਵਿਆਜ ਦੇ ਐੱਲ. ਆਈ. ਸੀ. ਨੂੰ ਦੇਣੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਬੀਮਾ ਏਜੰਟ ਆਪਣਾ ਲਾਭ ਦੇਖ ਕੇ ਗਾਹਕਾਂ ਨੂੰ ਗੁੰਮਰਾਹ ਕਰਦੇ ਹਨ ਅਤੇ ਪਾਲਿਸੀ ਸੌਂਪ ਦਿੰਦੇ ਹਨ।
ਬੀਮਾ ਕੰਪਨੀ ਦੀ ਪਾਲਿਸੀ ਵੀ ਬੇਹੱਦ ਛੋਟੇ ਅੱਖਰਾਂ ਅਤੇ ਅੰਗਰੇਜ਼ੀ ’ਚ ਹੁੰਦੀ ਹੈ। 98 ਫੀਸਦੀ ਲੋਕ ਇਸ ਨੂੰ ਨਹੀਂ ਪੜ੍ਹ ਸਕਦੇ, ਇਸ ਲਈ ਏਜੰਟ ਦੀਆਂ ਗੱਲਾਂ ’ਤੇ ਭਰੋਸਾ ਕਰ ਕੇ ਪਾਲਿਸੀ ਲੈ ਲੈਂਦੇ ਹਨ। ਜਸਟਿਸ ਨੇ ਕਿਹਾ ਕਿ ਲੋੜ ਪੈਣ ’ਤੇ ਬੀਮਾ ਕੰਪਨੀਆਂ ਕਲੇਮ ਦੇਣ ਤੋਂ ਬਚਣ ਦੇ ਰਾਹ ਲੱਭਦੀ ਹੈ। ਉਨ੍ਹਾਂ ਨੇ ਇਹ ਵੀ ਹੁਕਮ ਦਿੱਤਾ ਕਿ ਬੀਮਾ ਦਸਤਾਵੇਜ਼ ਹਿੰਦੀ ’ਚ ਵੀ ਦਿੱਤੇ ਜਾਣ ਅਤੇ ਅੱਖਰ ਵੱਡਾ ਹੋਵੇ ਤਾਂ ਕਿ ਅਦਾਲਤਾਂ ’ਤੇ ਗੈਰ-ਜ਼ਰੂਰੀ ਬੋਝ ਨਾ ਵਧੇ।
ਇਹ ਵੀ ਪੜ੍ਹੋ : Hyundai ਦੇ ਗਾਹਕਾਂ ਨੂੰ ਝਟਕਾ, ਕੰਪਨੀ ਨੇ ਕੀਮਤਾਂ ਵਧਾਉਣ ਦਾ ਕੀਤਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8