ਫਾਰਚੂਨ 500 ਲਿਸਟ ’ਚ LIC ਟੌਪ ਰੈਂਕ ’ਤੇ, ਰਿਲਾਇੰਸ ਨੇ ਲਗਾਈ 51 ਸਥਾਨ ਦੀ ਛਲਾਂਗ

Thursday, Aug 04, 2022 - 03:25 PM (IST)

ਫਾਰਚੂਨ 500 ਲਿਸਟ ’ਚ LIC ਟੌਪ ਰੈਂਕ ’ਤੇ, ਰਿਲਾਇੰਸ ਨੇ ਲਗਾਈ 51 ਸਥਾਨ ਦੀ ਛਲਾਂਗ

ਨਵੀਂ ਦਿੱਲੀ (ਭਾਸ਼ਾ) – ਹਾਲ ਹੀ ’ਚ ਸੂਚੀਬੱਧ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਫਾਰਚੂਨ ਗਲੋਬਲ 500 ਦੀ ਤਾਜ਼ਾ ਸੂਚੀ ’ਚ ਸ਼ਾਮਲ ਹੋ ਗਈ ਹੈ। ਉੱਥੇ ਹੀ ਇਸ ਸੂਚੀ ’ਚ ਰਿਲਾਇੰਸ ਇੰਡਸਟ੍ਰੀਜ਼ ਨੇ 51 ਸਥਾਨ ਦੀ ਛਲਾਂਗ ਲਗਾਈ ਹੈ। ਐੱਲ. ਆਈ. ਸੀ. 97.26 ਅਰਬ ਡਾਲਰ ਦੇ ਮਾਲੀਏ ਅਤੇ 55.38 ਕਰੋੜ ਡਾਲਰ ਦੇ ਲਾਭ ਨਾਲ ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਹੈ। ਹਾਲ ਹੀ ’ਚ ਜਾਰੀ ਫਾਰਚੂਨ 500 ਸੂਚੀ ’ਚ ਐੱਲ. ਆਈ. ਸੀ. ਨੂੰ 98ਵਾਂ ਸਥਾਨ ਮਿਲਿਆ।

ਦੂਜੇ ਪਾਸੇ 2022 ਦੀ ਸੂਚੀ ’ਚ ਰਿਲਾਇੰਸ ਇੰਡਸਟ੍ਰੀਜ਼ 51 ਸਥਾਨ ਦੀ ਛਲਾਂਗ ਲਗਾ ਕੇ 104ਵੇਂ ਸਥਾਨ ’ਤੇ ਪਹੁੰਚ ਗਈ। ਫਾਰਚੂਨ 500 ਸੂਚੀ ’ਚ ਸੂਚੀਬੱਧ ਕੰਪਨੀਆਂ ਦੀ ਵਿਕਰੀ ਦੇ ਆਧਾਰ ’ਤੇ ਉਨ੍ਹਾਂ ਨੂੰ ਸਥਾਨ ਦਿੱਤਾ ਜਾਂਦਾ ਹੈ। ਰਿਲਾਇੰਸ 93.98 ਅਰਬ ਡਾਲਰ ਦੇ ਮਾਲੀਏ ਅਤੇ 8.15 ਅਰਬ ਡਾਲਰ ਦੇ ਸ਼ੁੱਧ ਲਾਭ ਨਾਲ 19 ਸਾਲਾਂ ਤੋਂ ਇਸ ਸੂਚੀ ’ਚ ਬਣੀ ਹੋਈ ਹੈ। ਇਸ ਸੂਚੀ ’ਚ ਚੋਟੀ ’ਤੇ ਅਮਰੀਕਾ ਦੀ ਪ੍ਰਚੂਨ ਕੰਪਨੀ ਵਾਲਮਾਰਟ ਹੈ। ਸੂਚੀ ’ਚ ਕੁੱਲ 9 ਭਾਰਤੀ ਕੰਪਨੀਆਂ ਹਨ, ਜਿਨ੍ਹਾਂ ’ਚੋਂ ਪੰਜ ਜਨਤਕ ਖੇਤਰ ਦੀਆਂ ਹਨ ਅਤੇ ਚਾਰ ਨਿੱਜੀ ਖੇਤਰ ਦੀਆਂ ਹਨ।


author

Harinder Kaur

Content Editor

Related News