LIC ਤੋਂ ਸਰਕਾਰ ਨੂੰ ਮਿਲਿਆ 2611 ਕਰੋੜ ਦਾ ਡਿਵੀਡੈਂਡ

Saturday, Dec 28, 2019 - 11:44 AM (IST)

ਨਵੀਂ ਦਿੱਲੀ—ਸਰਕਾਰੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਨੇ ਵਿੱਤੀ ਸਾਲ 2018-19 ਲਈ ਸਰਕਾਰ ਨੂੰ ਸ਼ੁੱਕਰਵਾਰ ਨੂੰ 2,610.74 ਕਰੋੜ ਰੁਪਏ ਦਾ ਲਾਭਾਂਸ਼ (ਡਿਵੀਡੈਂਡ) ਦਿੱਤਾ। ਵਿੱਤ ਮੰਤਰਾਲੇ ਨੇ ਇਕ ਟਵੀਟ 'ਚ ਕਿਹਾ ਕਿ ਐੱਲ.ਆਈ.ਸੀ. ਦੀ ਬਚਤ 2018-19 'ਚ 53,214.41 ਕਰੋੜ ਰੁਪਏ ਰਹੀ। ਇਹ 2017-18 ਦੀ ਤੁਲਨਾ 'ਚ 9.9 ਫੀਸਦੀ ਜ਼ਿਆਦਾ ਹੈ। ਐੱਲ.ਆਈ.ਸੀ. ਦੀ ਬਾਜ਼ਾਰ ਹਿੱਸੇਦਾਰੀ 30 ਨਵਬੰਰ 2019 ਤੱਕ ਬੀਮਾ ਪਾਲਿਸੀ ਧਾਰਕ ਸੰਖਿਆ ਮਾਮਲੇ 'ਚ 76.28 ਫੀਸਦੀ ਅਤੇ ਪਹਿਲੇ ਸਾਲ ਦੇ ਪ੍ਰੀਮੀਅਮ 'ਚ ਹਿੱਸੇਦਾਰੀ ਦੇ ਆਧਾਰ 'ਤੇ 71 ਫੀਸਦੀ ਰਹੀ।
ਸਰਪਲੱਸ 50 ਹਜ਼ਾਰ ਕਰੋੜ ਦੇ ਪਾਰ
ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਜਦੋਂਕਿ ਕਿਸੇ ਵਿੱਤੀ ਸਾਲ 'ਚ ਉਸ ਦਾ ਸਰਪਲੱਸ (ਬਚਤ) 50 ਹਜ਼ਾਰ ਕਰੋੜ ਰੁਪਏ ਦਾ ਪਾਰ ਹੋਈ ਹੈ। ਐੱਲ.ਆਈ.ਸੀ. ਦੇ ਚੇਅਰਮੈਨ ਐੱਮ.ਆਰ.ਕੁਮਾਰ ਨੇ ਵਿੱਤੀ ਸਕੱਤਰ ਰਾਜੀਵ ਕੁਮਾਰ ਅਤੇ ਵਿਸ਼ੇਸ਼ ਸਕੱਤਰ ਦੇਵਾਸ਼ੀਸ਼ ਪਾਂਡਾ ਦੀ ਹਾਜ਼ਰੀ 'ਚ ਲਾਭਾਂਸ਼ ਦਾ ਚੈੱਕ ਵਿੱਤੀ ਮੰਤਰੀ ਨਿਰਮਲਾ ਸੀਤਾਰਮਣ ਨੂੰ ਸੌਂਪਿਆ। ਐੱਲ.ਆਈ.ਸੀ. ਦੇ ਗਠਨ ਦੇ 63 ਸਾਲ ਪੂਰੇ ਹੋ ਗਏ ਹਨ ਅਤੇ ਕੰਪਨੀ ਅਜੇ 31.11 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਸੰਪਤੀ ਦਾ ਪ੍ਰਬੰਧਨ ਕਰ ਰਹੀ ਹੈ।
ਸਾਲਾਨਾ ਇਨਕਮ 5.61 ਲੱਖ ਕਰੋੜ ਰੁਪਏ
ਵਿੱਤੀ ਸਾਲ 2018-19 'ਚ ਕੰਪਨੀ ਦੀ ਸਾਲਾਨਾ ਇਨਕਮ 5.61 ਲੱਖ ਕਰੋੜ ਰੁਪਏ ਅਤੇ ਪਹਿਲੇ ਸਾਲ ਦਾ ਪ੍ਰੀਮੀਅਮ 1,42,191,69 ਕਰੋੜ ਰੁਪਏ ਰਿਹਾ। ਇਸ ਦੌਰਾਨ ਕੰਪਨੀ ਨੇ 2.59 ਕਰੋੜ ਦਾਵਿਆਂ 'ਚ 1.63 ਲੱਖ ਕਰੋੜ ਰੁਪਏ ਦਾ ਭੁਗਤਾਨ ਕੀਤਾ।


Aarti dhillon

Content Editor

Related News