ਪੰਜਾਬ ਸਰਕਾਰ ਦਾ ਮੁਲਜ਼ਮਾਂ ਨੂੰ ਦਿਵਾਲੀ ਮੌਕੇ ਵੱਡਾ ਤੋਹਫਾ
Wednesday, Oct 30, 2024 - 07:15 PM (IST)
ਜਲੰਧਰ, ਪੰਜਾਬ ਸਰਕਾਰ ਨੇ ਦਿਵਾਲੀ ਮੌਕੇ ਮੁਲਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਮੁਲਜ਼ਮਾਂ ਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ ਨੂੰ 4 ਫੀਸਦ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਦਾ ਸਿੱਧਾ ਲਾਭ ਸੂਬੇ ਦੇ ਸਾਢੇ 6 ਲੱਖ ਮੁਲਜ਼ਮਾਂ 'ਤੇ ਪਵੇਗਾ। ਇਸ ਸੰਬੰਧੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕੀਤੀ।
ਸੀਐੱਮ ਮਾਨ ਨੇ ਸੋਸ਼ਲ ਮੀਡੀਆ 'ਤੇ ਪਾਈ ਪੋਸਟ 'ਚ ਲਿਖਿਆ ਕਿ, ਦੀਵਾਲੀ ਦੇ ਮੌਕੇ 'ਤੇ ਮੁਲਾਜ਼ਮਾਂ ਨੂੰ ਮੇਰੇ ਵੱਲੋਂ ਇੱਕ ਛੋਟਾ ਜਿਹਾ ਤੋਹਫ਼ਾ। 01 ਨਵੰਬਰ 2024 ਤੋਂ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ 4 ਫ਼ੀਸਦੀ (38 ਫ਼ੀਸਦੀ ਤੋਂ ਵਧਾ ਕੇ 42 ਫ਼ੀਸਦੀ) ਕਰਨ ਦਾ ਫ਼ੈਸਲਾ ਕੀਤਾ ਹੈ। ਜਿਸ ਨਾਲ ਸੂਬੇ ਦੇ 6.50 ਲੱਖ ਤੋਂ ਵੱਧ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਲਾਭ ਹੋਵੇਗਾ। ਤੁਹਾਨੂੰ ਸਭ ਨੂੰ ਦੀਵਾਲੀ ਮੁਬਾਰਕ।
ਦੀਵਾਲੀ ਦੇ ਮੌਕੇ 'ਤੇ ਮੁਲਾਜ਼ਮਾਂ ਨੂੰ ਮੇਰੇ ਵੱਲੋਂ ਇੱਕ ਛੋਟਾ ਜਿਹਾ ਤੋਹਫ਼ਾ।
— Bhagwant Mann (@BhagwantMann) October 30, 2024
01 ਨਵੰਬਰ 2024 ਤੋਂ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ 4 ਫ਼ੀਸਦੀ (38 ਫ਼ੀਸਦੀ ਤੋਂ ਵਧਾ ਕੇ 42 ਫ਼ੀਸਦੀ) ਕਰਨ ਦਾ ਫ਼ੈਸਲਾ ਕੀਤਾ ਹੈ। ਜਿਸ ਨਾਲ ਸੂਬੇ ਦੇ 6.50 ਲੱਖ ਤੋਂ ਵੱਧ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਲਾਭ…