LIC ਦਾ ਰਿਟਰਨ 8 ਸਾਲ 'ਚ ਸਭ ਤੋਂ ਘੱਟ

12/27/2019 2:10:55 PM

ਨਵੀਂ ਦਿੱਲੀ—ਉਦਯੋਗਿਕ ਵਾਧਾ ਘੱਟ ਰਹਿਣ ਅਤੇ ਬਾਂਡ ਪ੍ਰਤੀਫਲ ਅਤੇ ਵਿਆਜ ਦਰਾਂ 'ਤੇ ਦਬਾਅ ਦੇ ਕਾਰਨ ਨਿਯਤ ਆਮਦਨ ਵਾਲੀਆਂ ਪ੍ਰਤੀਭੂਤੀਆਂ ਅਤੇ ਸ਼ੇਅਰ ਬਾਜ਼ਾਰ ਦੇ ਦੇਸ਼ 'ਚ ਸਭ ਤੋਂ ਵੱਡੇ ਕੁੱਲ ਨਿਵੇਸ਼ਕ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਦੇ ਨਿਵੇਸ਼ ਪੋਰਟਫੋਲੀਓ 'ਤੇ ਅਸਰ ਪੈ ਰਿਹਾ ਹੈ। 2018-19 'ਚ ਐੱਲ.ਆਈ.ਸੀ. ਦੇ ਨਿਵੇਸ਼ ਪੋਰਟਫੋਲੀਓ ਦਾ ਰਿਟਰਨ ਅੱਠ ਸਾਲ ਦੇ ਹੇਠਲੇ ਪੱਧਰ 7.59 ਫੀਸਦੀ ਰਿਹਾ, ਜੋ ਪਿਛਲੇ ਸਾਲ ਦੀ ਤੁਲਨਾ 'ਚ 12 ਆਧਾਰ ਅੰਕ ਘੱਟ ਹੈ। ਇਹ ਜਾਣਕਾਰੀ ਐੱਲ.ਆਈ.ਸੀ. ਨੇ ਵਿੱਤੀ ਸਾਲ 2019 'ਚ ਆਪਣੀ ਸਾਲਾਨਾ ਰਿਪੋਰਟ 'ਚ ਦਿੱਤੀ ਗਈ ਹੈ।
ਇਸ ਦੇ ਨਤੀਜੇ ਵਲੋਂ ਐੱਲ.ਆਈ.ਸੀ. ਅਤੇ 10 ਸਾਲਾਂ ਸਰਕਾਰੀ ਬਾਂਡ ਦੇ ਪ੍ਰਤੀਫਲ ਦਾ ਸਪ੍ਰੇਡ ਪਿਛਲੇ ਸਾਲ 'ਚ ਪੰਜ ਸਾਰ 'ਚ ਸਭ ਤੋਂ ਘੱਟ 23 ਆਧਾਰ ਅੰਕ ਰਹਿ ਗਿਆ, ਜੋ ਇਸ ਤੋਂ ਪਿਛਲੇ ਸਾਲ 31 ਆਧਾਰ ਅੰਕ ਸੀ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪ੍ਰਤੀਫਲ 'ਚ ਕਮੀ ਮੁੱਖ ਰੂਪ ਨਾਲ ਬੀਮਾ ਕੰਪਨੀ ਦੇ ਨਿਵੇਸ਼ ਪੋਰਟਫੋਲੀਓ ਦੇ ਵਾਧੇ ਦੀ ਤੁਲਨਾ 'ਚ ਸ਼ੁੱਧ ਆਮਦਨ ਦਾ ਵਾਧਾ ਘੱਟ ਰਹਿਣ ਦੀ ਵਜ੍ਹਾ ਨਾਲ ਆਈ ਹੈ। ਵਿੱਤੀ ਸਾਲ 2019 'ਚ ਐੱਲ.ਆਈ.ਸੀ. ਦੇ ਕੁੱਲ ਨਿਵੇਸ਼ ਪੋਰਟਫੋਲੀਓ 29.3 ਲੱਖ ਕਰੋੜ 'ਤੇ ਸ਼ੁੱਧ ਨਿਵੇਸ਼ ਆਮਦਨ 2.2 ਲੱਖ ਕਰੋੜ ਰੁਪਏ ਰਹੀ। ਪਿਛਲੇ ਪੰਜ ਸਾਲਾਂ 'ਚ ਨਿਵੇਸ਼ ਪੋਰਟਫੋਲੀਓ ਸਾਲਾਨਾ 12.8 ਦੀ ਚੱਕਰ ਵਾਧਾ ਦਰ ਤੋਂ ਵਧ ਕੇ ਵਿੱਤੀ ਸਾਲ 2014 ਦੇ 16 ਲੱਖ ਕਰੋੜ ਰੁਪਏ ਪਿਛਲੇ ਵਿੱਤੀ ਸਾਲ 'ਚ 29.3 ਲੱਖ ਰੋੜ ਰੁਪਏ ਹੋ ਗਿਆ ਹੈ। ਇਸ ਸਮੇਂ 'ਚ ਐੱਲ.ਆਈ.ਸੀ. ਦੇ ਨਿਵੇਸ਼ 'ਤੇ ਆਮਦਨ 9.3 ਫੀਸਦੀ ਸੀ.ਏ.ਜੀ.ਆਰ. ਨਾਲ ਵਧੀ ਅਤੇ ਵਿੱਤੀ ਸਾਲ 2014 'ਚ 1.43 ਲੱਖ ਕਰੋੜ ਰੁਪਏ ਵਧ ਕੇ ਪਿਛਲੇ ਵਿੱਤੀ ਸਾਲ 'ਚ ਇਹ 2.22 ਲੱਖ ਕਰੋੜ ਰੁਪਏ ਹੋ ਗਈ।
ਐੱਲ.ਆਈ.ਸੀ. ਮੁੱਖ ਰੂਪ ਨਾਲ ਨਿਯਤ ਆਮਦਨ ਵਾਲੇ ਨਿਵੇਸ਼ ਸਾਧਨਾਂ ਵਰਗੇ ਕੇਂਦਰ ਸਰਕਾਰ, ਸੂਬਾ ਸਰਕਾਰਾਂ ਅਤੇ ਜਨਤਕ ਖੇਤਰ ਦੀਆਂ ਕੰਪਨੀਆਂ ਵਲੋਂ ਲੰਬੀ ਮਿਆਦ ਦੀ ਡੇਟ ਪ੍ਰਤੀਭੂਤੀਆਂ ਸ਼ਾਮਲ ਹਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਨਿਯਮ ਆਮਦਨ ਪੋਰਟਫੋਲੀਓ 'ਤੇ ਪ੍ਰਤੀਫਲ 10 ਸਾਲਾਂ ਸਰਕਾਰੀ ਬਾਂਡ ਦੇ ਪ੍ਰਤੀਫਲ ਦੇ ਉਤਾਰ-ਚੜ੍ਹਾਅ 'ਤੇ ਨਿਰਭਰ ਕਰਦਾ ਹੈ। ਐੱਲ.ਆਈ.ਸੀ. ਦੀ ਸਾਲਾਨਾ ਰਿਪੋਰਟ ਮੁਤਾਬਕ ਉਸ ਦੇ ਪੋਰਟਫੋਲੀਓ 'ਚ ਸ਼ੇਅਰਾਂ ਦੀ ਹਿੱਸੇਦਾਰੀ ਕਾਫੀ ਘੱਟ ਹੈ।


Aarti dhillon

Content Editor

Related News