ਬੈਂਕਿੰਗ ਸੈਕਟਰ ''ਚ ਕਦਮ ਰੱਖਣ ਦੀ ਤਿਆਰੀ ''ਚ LIC
Wednesday, Jun 27, 2018 - 10:21 AM (IST)

ਨਵੀਂ ਦਿੱਲੀ—ਬੀਮਾ ਖੇਤਰ ਦੀ ਪ੍ਰਮੁੱਖ ਕੰਪਨੀ ਐੱਲ.ਆਈ.ਸੀ. ਬੈਂਕਿੰਗ ਸੈਕਟਰ 'ਚ ਕਦਮ ਰੱਖਣ ਦੀ ਤਿਆਰੀ ਕਰ ਰਿਹਾ ਹੈ। ਜਨਤਕ ਖੇਤਰ ਦੀ ਆਈ.ਡੀ.ਬੀ.ਆਈ. ਬੈਂਕ 'ਚ ਹਿੱਸੇਦਾਰੀ ਖਰੀਦ ਦੇ ਸੌਦੇ ਨਾਲ ਇਸ ਦਿਸ਼ਾ 'ਚ ਵਧਣ ਦੀ ਉਮੀਦ ਹੈ। ਸੂਤਰਾਂ ਦਾ ਕਹਿਣਾ ਹੈ ਕਿ ਆਈ.ਡੀ.ਬੀ.ਆਈ. ਦੀ ਕਰਜ਼ 'ਚ ਡੁੱਬੀ ਬੈਲੇਂਸਸ਼ੀਟ ਦੇ ਬਾਵਜੂਦ ਸੌਦਾ ਦੋਵਾਂ ਦੇ ਲਈ ਫਾਇਦੇਮੰਦ ਸਾਬਿਤ ਹੋ ਸਕਦਾ ਹੈ।
ਸਰਕਾਰ ਆਈ.ਡੀ.ਬੀ.ਆਈ. ਬੈਂਕ 'ਚ ਆਪਣੀ ਹਿੱਸੇਦਾਰੀ ਵੇਚਣ ਦੀ ਤਿਆਰੀ 'ਚ ਹੈ। ਅਜੇ ਇਸ 'ਚ ਸਰਕਾਰ ਦੀ ਹਿੱਸੇਦਾਰੀ 80.96 ਫੀਸਦੀ ਹੈ। ਜਿਸ ਨੂੰ 50 ਫੀਸਦੀ ਤੋਂ ਹੇਠਾਂ ਲਿਆਉਣ ਦਾ ਟੀਚਾ ਹੈ। ਵਿੱਤ ਮੰਤਰੀ ਅਰੁਣ ਜੇਟਲੀ ਨੇ 2016-17 ਦੇ ਬਜਟ ਭਾਸ਼ਣ 'ਚ ਇਸ ਦਾ ਸੰਕੇਤ ਦਿੱਤਾ ਸੀ। ਬੈਂਕ 'ਚ 10 ਫੀਸਦੀ ਹਿੱਸੇਦਾਰੀ ਪਹਿਲੇ ਤੋਂ ਐੱਲ.ਆਈ.ਸੀ. ਦੇ ਕੋਲ ਹੈ।
ਮੰਨਿਆ ਜਾ ਰਿਹਾ ਹੈ ਕਿ ਸੌਦਾ ਪੂਰਾ ਹੋਣ ਤੋਂ ਬਾਅਦ ਐੱਲ.ਆਈ.ਸੀ. ਦੀ ਹਿੱਸੇਦਾਰੀ ਆਈ.ਡੀ.ਬੀ.ਆਈ. ਬੈਂਕ 'ਚ 50 ਫੀਸਦੀ ਐੱਲ.ਆਈ.ਸੀ. ਅਤੇ ਆਈ.ਡੀ.ਬੀ.ਆਈ. ਬੈਂਕ ਦੋਵਾਂ ਸੁਤੰਤਰ ਇਕਾਈਆਂ ਹਨ। ਦੋਵਾਂ ਦੇ ਬੋਰਡ ਸੌਦੇ 'ਤੇ ਫੈਸਲਾ ਕਰਨਗੇ। ਸਰਕਾਰ ਇਸ ਸੌਦੇ 'ਚ ਨਿਰਣਾਇਕ ਭੂਮਿਕਾ ਨਹੀਂ ਨਿਭਾਏਗੀ। ਸੂਤਰਾਂ ਦਾ ਕਹਿਣਾ ਹੈ ਕਿ ਸੌਦੇ ਦੀ ਰੂਪ ਰੇਖਾ ਤਿਆਰ ਹੋ ਗਈ ਹੈ।
ਆਈ.ਡੀ.ਬੀ.ਆਈ. ਲਗਾਤਾਰ ਵਧਦੇ ਕਰਜ਼ਿਆਂ ਭਾਵ ਐੱਨ.ਪੀ.ਏ. ਦੇ ਚੱਲਦੇ ਦਬਾਅ 'ਚ ਹੈ। ਮਾਰਚ ਤਿਮਾਹੀ 'ਚ ਬੈਂਕ ਦਾ ਸਕਲ ਐੱਨ.ਪੀ.ਏ. 55,600 ਕਰੋੜ ਰੁਪਏ ਦੇ ਭਾਰੀ-ਭਰਕਮ ਪੱਧਰ 'ਤੇ ਪਹੁੰਚ ਗਿਆ ਸੀ। ਇਸ ਤਿਮਾਹੀ 'ਚ ਬੈਂਕ ਦਾ ਸ਼ੁੱਧ ਘਾਟਾ 5,663 ਕਰੋੜ ਰੁਪਏ ਰਿਹਾ ਸੀ। ਬੈਂਕ ਦਾ ਬਾਜ਼ਾਰ ਪੂੰਜੀਕਰਣ ਕਰੀਬ 23,000 ਕਰੋੜ ਰੁਪਏ ਹੈ ਜਦਕਿ ਰੀਅਲ ਅਸਟੇਟ ਅਸੇਟ ਅਤੇ ਇਨਵੈਸਟਮੈਂਟ ਪੋਰਟਫੋਲੀਓ ਦਾ ਅਨੁਮਾਨਿਤ ਆਕਾਰ 20,000 ਕਰੋੜ ਰੁਪਏ ਹੈ।