LIC ਹਾਊਸਿੰਗ ਫਾਈਨੈਂਸ ਦਾ ਮੁਨਾਫਾ ਵਧਿਆ

04/24/2018 9:50:12 AM

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਐੱਲ.ਆਈ.ਸੀ. ਹਾਊਸਿੰਗ ਫਾਈਨੈਂਸ ਦਾ ਮੁਨਾਫਾ 1.9 ਫੀਸਦੀ ਵਧ ਕੇ 539.3 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਐੱਲ.ਆਈ.ਸੀ. ਹਾਊਸਿੰਗ ਫਾਈਨੈਂਸ ਨੂੰ 529.2 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। 
ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਐੱਲ.ਆਈ.ਸੀ. ਹਾਊਸਿੰਗ ਫਾਈਨੈਂਸ ਦੀ ਵਿਆਜ ਆਮਦਨ 1.4 ਫੀਸਦੀ ਘੱਟ ਕੇ 1,057 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਐੱਲ.ਆਈ.ਸੀ. ਹਾਊਸਿੰਗ ਫਾਈਨੈਂਸ ਦੀ ਵਿਆਜ ਆਮਦਨ 1,073 ਕਰੋੜ ਰੁਪਏ ਰਹੀ ਸੀ।


Related News