ਅਗਲੇ ਮਹੀਨੇ ਲਾਰਜ-ਕੈਪ ਕਲੱਬ ''ਚ ਸ਼ਾਮਲ ਹੋਵੇਗੀ LIC ਅਤੇ ਅਡਾਨੀ ਵਿਲਮਰ
Tuesday, Jun 28, 2022 - 03:30 PM (IST)
ਬਿਜਨੈੱਸ ਡੈਸਕ- ਅਗਲੇ ਮਹੀਨੇ ਮਿਊਚੁਅਲ ਫੰਡਸ ਦੀ ਇਕਵਿਟੀ ਸਕੀਮ ਲਈ ਸ਼ੇਅਰਾਂ ਦੇ ਕਲਾਸਿਫਿਕੇਸ਼ਨ 'ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਲਾਰਜ-ਕੈਪ ਸ਼ੇਅਰਾਂ ਦੇ ਕਲੱਬ 'ਚ ਐੱਲ.ਆਈ.ਸੀ. ਅਤੇ ਅਡਾਨੀ ਵਿਲਮਰ ਦੀ ਐਂਟਰੀ ਹੋਵੇਗੀ। ਅਡਾਨੀ ਪਾਵਰ, ਬੈਂਕ ਆਫ ਬੜੌਦਾ ਅਤੇ ਬੰਧਨ ਬੈਂਕ ਸਮੇਤ ਮਿਡਕੈਪ ਦੇ 6 ਸ਼ੇਅਰ ਲਾਰਜ-ਕੈਪ ਕੈਟੇਗਿਰੀ 'ਚ ਚਲੇ ਜਾਣਗੇ। ਦੂਜੇ ਪਾਸੇ ਆਈ.ਡੀ.ਬੀ.ਆਈ. ਬੈਂਕ, ਐੱਚ.ਡੀ.ਐੱਫ.ਸੀ. ਏ.ਐੱਮ.ਸੀ. ਅਤੇ ਗੋਦਰੇਜ਼ ਪ੍ਰਾਪਰਟੀ ਵਰਗੇ ਕੁਝ ਲਾਰਜ-ਕੈਪ ਸ਼ੇਅਰ ਮਿਡ-ਕੈਪ ਕੈਟੇਗਿਰੀ 'ਚ ਆ ਜਾਣਗੇ।
ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ ਜੁਲਾਈ ਦੇ ਪਹਿਲੇ ਹਫਤੇ 'ਚ ਲਾਰਜ, ਮਿਡ ਅਤੇ ਸਮਾਲ ਕੈਪਿਟਲਾਈਜੇਸ਼ਨ (ਕੈਪ) ਸ਼ੇਅਰਾਂ ਦੀ ਸੰਸ਼ੋਧਿਤ ਲਿਸਟ ਜਾਰੀ ਕਰੇਗਾ। ਇਸ ਦੇ ਮਿਡ-ਕੈਪ ਕਲੱਬ 'ਚ ਡੇਲਹੀਵਰੀ, ਵੇਦਾਂਤਾ ਫੈਨਸ਼ਨ ਅਤੇ ਮਦਰਸਨ ਸੁਮੀ ਵਾਇਰਿੰਗਸ ਦੀ ਐਂਟਰੀ ਲਗਭਗ ਤੈਅ ਹੈ। ਮਿਊਚੁਅਲ ਫੰਡ ਦੀ ਸੰਬੰਧਤ ਕੈਟੇਗਿਰੀ ਵਾਲੀ ਸਕੀਮਸ ਦੇ ਮੌਜੂਦਾ ਨਿਵੇਸ਼ ਅਤੇ ਬੈਂਚਮਾਰਚ ਇੰਡੋਸੇਜ 'ਚ ਉਨ੍ਹਾਂ ਦਾ ਵੇਟੇਜ ਇਸ ਬਦਲਾਅ ਦੇ ਆਧਾਰ ਹੋਣਗੇ।
ਏ.ਐੱਮ.ਐੱਫ.ਆਈ. ਦੀ ਸੰਸ਼ੋਧਿਤ ਲਿਸਟ 'ਚ ਤਿੰਨ ਬਦਲਾਅ ਹੋ ਸਕਦੇ ਹਨ
1.ਇਹ ਮਿਡ-ਕੈਪ ਸ਼ੇਅਰ ਲਾਰਜ-ਕੈਪ ਬਣਨਗੇ
ਕੰਪਨੀ ਮਾਰਕਿਟ
ਅਡਾਨੀ ਪਾਵਰ 1,05,179
ਚੋਲਾਮੰਡਲਮ ਇਨਵੇ ਐਂਡ ਫਾਈ. 52,068
ਬੈਂਕ ਆਫ ਬੜੌਦਾ 51,688
ਹਿੰਦੁਸਤਾਨ ਏਰੋਨਾਟਿਕਸ 60,467
ਬੰਧਨ ਬੈਂਕ 45,674
2. ਇਹ ਲਾਰਜ-ਕੈਪ ਸ਼ੇਅਰ ਮਿਡ-ਕੈਪ ਬਣਨਗੇ
ਕੰਪਨੀ ਮਾਰਕਿਟ ਕੈਪ
ਆਈ.ਡੀ.ਬੀ.ਆਈ ਬੈਂਕ 45,674
ਐੱਚ.ਡੀ.ਐੱਫ.ਸੀ. ਏ.ਐੱਮ.ਸੀ. 37,510
ਗੋਦਰੇਜ਼ ਪ੍ਰਾਪਰਟੀਜ਼ 36,230
ਸਟੀਲ ਅਥਾਰਿਟੀ ਆਫ ਇੰਡੀਆ 28,890
ਜਾਇਡਸ ਲਾਈਫਸਾਇੰਸੇਜ 36,230
ਮਿਡ-ਕੈਪ ਕੈਟੇਗਿਰੀ 'ਚ ਡਾਇਰੈਕਟ ਐਂਟਰੀ
ਡੇਹਲੀਵਰੀ 35,613
ਵੇਦਾਂਤਾ ਫੈਸ਼ਨਸ 35,613
ਮਦਰਸਨ ਸੁਮੀ ਵਾਇਰਿੰਗਸ 21,269
3. ਲਾਰਜ-ਕੈਪ ਕੈਟੇਗਿਰੀ 'ਚ ਡਾਇਰੈਕਟ ਐਂਟਰੀ
ਕੰਪਨੀ ਮਾਰਕਿਟ ਕੈਪ
ਐੱਲ. ਆਈ.ਸੀ. 4,20,391
ਅਡਾਨੀ ਵਿਲਮਰ 77,747
6 ਮਹੀਨੇ 'ਚ ਇਸ ਲਈ ਸੰਸ਼ੋਧਿਤ ਕਰਨੀ ਪੈਂਦੀ ਹੈ ਲਿਸਟ
6 ਅਕਤੂਬਰ 2017 ਨੂੰ ਜਾਰੀ ਸੇਬੀ ਦੇ ਸਰਕੁਲਰ ਦੇ ਮੁਤਾਬਕ ਮਿਊਚੁਅਲ ਫੰਡਸ ਇੰਡਸਟਰੀਜ਼ ਨੂੰ ਆਪਣੀ ਇਕਵਿਟੀ ਸਕੀਮਸ ਨੂੰ ਜ਼ਰੂਰੀ ਰੂਪ ਨਾਲ ਲਾਰਜ-ਕੈਪ ਅਤੇ ਸਮਾਲ-ਕੈਪ ਸ਼ੇਅਰਾਂ 'ਚ ਨਿਵੇਸ਼ ਦੇ ਹਿਸਾਬ ਨਾਲ ਵਰਗੀਕ੍ਰਿਤ ਕਰਨਾ ਹੁੰਦਾ ਹੈ। ਸਾਲ 'ਚ ਦੋ ਵਾਰ ਜਨਵਰੀ ਅਤੇ ਜੁਲਾਈ 'ਚ ਇਨ੍ਹਾਂ ਨੂੰ ਵਰਗੀਕ੍ਰਿਤ ਕੀਤਾ ਜਾਂਦਾ ਹੈ।