LIC ਦੇ IPO ਨੂੰ 2.95 ਗੁਣਾ ਸਬਸਕ੍ਰਿਪਸ਼ਨ, ਸਰਕਾਰ ਨੂੰ ਮਿਲੇ ਕਰੀਬ 21,000 ਕਰੋੜ ਰੁਪਏ
Tuesday, May 10, 2022 - 11:12 AM (IST)
ਨਵੀਂ ਦਿੱਲੀ (ਭਾਸ਼ਾ) – ਜਨਤਕ ਖੇਤਰ ਦੀ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ.ਸੀ.) ਦੇ ਆਈ. ਪੀ. ਓ. ਨੂੰ ਇਸ਼ੂ ਦੇ ਆਖਰੀ ਦਿਨ ਸੋਮਵਾਰ ਨੂੰ 2.95 ਗੁਣਾ ਸਬਸਕ੍ਰਿਪਸ਼ਨ ਮਿਲੀ। ਇਸ ਤਰ੍ਹਾਂ ਸਰਕਾਰ ਕਰੀਬ 21,000 ਕਰੋੜ ਰੁਪਏ ਜੁਟਾਉਣ ’ਚ ਸਫਲ ਰਹੀ। ਐੱਲ. ਆਈ. ਸੀ. ਦੇ ਆਈ. ਪੀ. ਓ. ਦੇ ਤਹਿਤ 16,20,78,067 ਸ਼ੇਅਰਾਂ ਦੀ ਪੇਸ਼ਕਸ਼ ਕੀਤੀ ਗਈ ਸੀ। ਸ਼ੇਅਰ ਬਾਜ਼ਾਰਾਂ ’ਤੇ ਸ਼ਾਮ 7 ਵਜੇ ਤੱਕ ਮੁਹੱਈਆ ਅੰਕੜਿਆਂ ਮੁਤਾਬਕ ਇਨ੍ਹਾਂ ਸ਼ੇਅਰਾਂ ਲਈ ਨਿਵੇਸ਼ਕਾਂ ਵਲੋਂ 47,83,25,760 ਬੋਲੀਆਂ ਲਗਾਈਆਂ ਗਈਆਂ। ਯੋਗ ਸੰਸਥਾਗਤ ਖਰੀਦਦਾਰ (ਕਿਊ. ਆਈ. ਬੀ.) ਸ਼੍ਰੇਣੀ ਦੇ ਸ਼ੇਅਰਾਂ ਨੂੰ 2.83 ਗੁਣਾ ਸਬਸਕ੍ਰਿਪਸ਼ਨ ਮਿਲੀ। ਇਸ ਸ਼੍ਰੇਣੀ ਲਈ ਰਿਜ਼ਰਵ 3.95 ਕਰੋੜ ਸ਼ੇਅਰਾਂ ਲਈ 11.20 ਕਰੋੜ ਬੋਲੀਆਂ ਲਗਾਈਆਂ ਗਈਆਂ।
ਗੈਰ-ਸੰਸਥਾਗਤ ਨਿਵੇਸ਼ਕ (ਐੱਨ. ਆਈ. ਆਈ.) ਸ਼੍ਰੇਣੀ ਦੇ ਤਹਿਤ 2,96,48,427 ਸ਼ੇਅਰਾਂ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਨ੍ਹਾਂ ਲਈ 8,61,93,060 ਬੋਲੀਆਂ ਲਗਾਈਆਂ ਗਈਆਂ। ਇਸ ਤਰ੍ਹਾਂ ਐੱਨ. ਆਈ. ਆਈ. ਸੈਗਮੈਂਟ ਨੂੰ 2.91 ਗੁਣਾ ਸਬਸਕ੍ਰਿਪਸ਼ਨ ਮਿਲੀ ਹੈ। ਪ੍ਰਚੂਨ ਨਿੱਜੀ ਨਿਵੇਸ਼ਕਾਂ ਨੇ 6.9 ਕਰੋੜ ਸ਼ੇਅਰਾਂ ਦੀ ਪੇਸ਼ਕਸ਼ ’ਤੇ 13.77 ਕਰੋੜ ਸ਼ੇਅਰਾਂ ਦੀਆਂ ਬੋਲੀਆਂ ਲਗਾਈਆਂ ਗਈਆਂ। ਇਸ ਸੈਗਮੈਂਟ ’ਚ 1.99 ਗੁਣਾ ਸਬਸਕ੍ਰਿਪਸ਼ਨ ਮਿਲੀ ਹੈ। ਐੱਲ. ਆਈ. ਸੀ. ਦੇ ਪਾਲਿਸੀਧਾਰਕਾਂ ਲਈ ਰਿਜ਼ਰਵ ਸੈਗਮੈਂਟ ’ਚ 6 ਗੁਣਾ ਤੋਂ ਵੱਧ ਸਬਸਕ੍ਰਿਪਸ਼ਨ ਮਿਲੀ ਹੈ ਜਦ ਕਿ ਐੱਲ. ਆਈ. ਸੀ. ਦੇ ਯੋਗ ਕਰਮਚਾਰੀਆਂ ਦੇ ਸੈਗਮੈਂਟ ’ਚ 4.4 ਗੁਣਾ ਬੋਲੀਆਂ ਮਿਲੀਆਂ ਹਨ।
ਇਹ ਵੀ ਪੜ੍ਹੋ : WhatsApp ਯੂਜ਼ਰਸ ਲਈ ਖ਼ੁਸ਼ਖ਼ਬਰੀ, ਹੁਣ 512 ਮੈਂਬਰ ਗਰੁੱਪ ਅਤੇ 2GB ਫਾਈਲ ਸ਼ੇਅਰਿੰਗ ਸਮੇਤ ਮਿਲਣਗੇ ਇਹ ਫ਼ੀਚਰ
LIC IPO : ਯੋਗ ਸੰਸਥਾਗਤ ਖਰੀਦਦਾਰਾਂ ਦੇ ਹਿੱਸੇ ਨੂੰ ਇਸ਼ੂ ਦੇ ਆਖਰੀ ਦਿਨ ਮਿਲੀ ਪੂਰੀ ਸਬਸਕ੍ਰਿਪਸ਼ਨ
ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦੇ ਆਈ. ਪੀ. ਓ. ਤਹਿਤ ਯੋਗ ਸੰਸਥਾਗਤ ਖਰੀਦਦਾਰ (ਕਿਊ. ਆਈ. ਬੀ.) ਲਈ ਰਿਜ਼ਰਵ ਸ਼ੇਅਰਾਂ ਨੂੰ ਸੋਮਵਾਰ ਨੂੰ ਇਸ਼ੂ ਦੇ ਆਖਰੀ ਦਿਨ ਪੂਰੀ ਸਬਸਕ੍ਰਿਪਸ਼ਨ ਮਿਲੀ। ਕੁੱਲ ਮਿਲਾ ਕੇ ਇਸ ਇਸ਼ੂ ਨੂੰ ਦੁੱਗਣੇ ਤੋਂ ਜ਼ਿਆਦਾ ਸਬਸਕ੍ਰਿਪਸ਼ਨ ਮਿਲ ਚੁੱਕੀ ਹੈ। ਸ਼ੇਅਰ ਬਾਜ਼ਾਰ ’ਤੇ ਮੁਹੱਈਆ 12.12 ਵਜੇ ਤੱਕ ਦੇ ਅੰਕੜਿਆਂ ਮੁਤਾਬਕ 3,95,31,236 ਰਿਜ਼ਰਵ ਸ਼ੇਅਰਾਂ ਲਈ 4,61,62,185 ਬੋਲੀਆਂ ਮਿਲੀਆਂ ਜੋ 1.1 ਗੁਣਾ ਸਬਸਕ੍ਰਿਪਸ਼ਨ ਦਰਸਾਉਂਦਾ ਹੈ।
ਗੈਰ-ਸੰਸਥਾਗਤ ਨਿਵੇਸ਼ਕਾਂ ਵਾਲੇ ਹਿੱਸੇ ਨੂੰ 1.38 ਗੁਣਾ ਸਬਸਕ੍ਰਿਪਸ਼ਨ ਮਿਲੀ, ਪ੍ਰਚੂਨ ਨਿਵੇਸ਼ਕਾਂ ਲਈ ਰਿਜ਼ਰਵ 6.9 ਕਰੋੜ ਸ਼ੇਅਰਾਂ ਲਈ 11.89 ਕਰੋੜ ਬੋਲੀਆਂ ਮਿਲੀਆਂ। ਪਾਲਿਸੀਧਾਰਕਾਂ ਵਾਲੇ ਹਿੱਸੇ ਨੂੰ 5.39 ਗੁਣਾ ਅਤੇ ਕਰਮਚਾਰੀਆਂ ਵਾਲੇ ਹਿੱਸੇ ਨੂੰ 4 ਗੁਣਾ ਸਬਸਕ੍ਰਿਪਸ਼ਨ ਮਿਲੀ। ਇਸ ’ਚ 16,20,78,067 ਸ਼ੇਅਰਾਂ ਲਈ 33,19,04,280 ਬੋਲੀਆਂ ਮਿਲੀਆਂ। ਐੱਲ. ਆਈ. ਸੀ. ਨੇ 4 ਮਈ ਨੂੰ ਖੁੱਲ੍ਹੇ ਇਸ ਇਸ਼ੂ ਲਈ 902-949 ਰੁਪਏ ਪ੍ਰਤੀ ਸ਼ੇਅਰ ਦਾ ਮੁੱਲ ਘੇਰਾ ਤੈਅ ਕੀਤਾ ਹੋਇਆ ਹੈ। ਇਸ ਇਸ਼ੂ ’ਚ 3.5 ਫੀਸਦੀ ਹਿੱਸੇਦਾਰੀ ਦੀ ਵਿਕਰੀ ਤੋਂ ਸਰਕਾਰ ਨੂੰ 21,000 ਕਰੋੜ ਰੁਪਏ ਜੁਟਣ ਦੀ ਉਮੀਦ ਹੈ।
ਇਹ ਵੀ ਪੜ੍ਹੋ : Tata ਦੀ Avinya EV ਦਾ ਜ਼ਬਰਦਸਤ ਡਿਜ਼ਾਈਨ ਤੇ ਖ਼ਾਸ ਫ਼ੀਚਰ ਦੇਖ ਕੇ ਹੋ ਜਾਵੋਗੇ ਦੀਵਾਨੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟਾ ਬਾਕਸ ਵਿਚ ਜ਼ਰੂਰ ਸਾਂਝੇ ਕਰੋ।