ਤਾਲਾਬੰਦੀ ਦੌਰਾਨ LIC ਦੀ ਜ਼ਬਰਦਸਤ ਪ੍ਰਫਾਰਮੈਂਸ, ਪਾਲਿਸੀ ਧਾਰਕਾਂ ਲਈ 51,000 ਕਰੋੜ ਦਾ ਬੋਨਸ ਐਲਾਨਿਆ

10/10/2020 9:51:57 AM

ਨਵੀਂ ਦਿੱਲੀ : ਭਾਰਤ ਦੀ ਸਭ ਤੋਂ ਵੱਡੀ ਜੀਵਨ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ ਨੇ ਡੀਵਿਜ਼ੁਅਲ ਨਿਊ ਬਿਜਨੈੱਸ ਪ੍ਰਫਾਰਮੈਂਸ ਪਹਿਲੇ ਸਾਲ ਦੀ ਪ੍ਰੀਮੀਅਮ ਆਮਦਨ ਦੇ ਤੌਰ 'ਤੇ 25,000 ਕਰੋੜ ਰੁਪਏ ਤੋਂ ਵੱਧ ਇਕੱਠੇ ਕੀਤੇ ਹਨ।

ਆਪਣੇ ਐੱਲ. ਆਈ. ਸੀ. ਜੀਵਨ ਸ਼ਾਂਤੀ ਪਲਾਨ ਦੇ ਤਹਿਤ ਐੱਲ. ਆਈ. ਸੀ. ਨੇ 30 ਸਤੰਬਰ 2020 ਤੱਕ ਪਹਿਲੇ ਸਾਲ ਦੇ ਪ੍ਰੀਮੀਅਮ ਦੇ ਤੌਰ 'ਤੇ 11456.41 ਕਰੋੜ ਰੁਪਏ ਇਕੱਠੇ ਕੀਤੇ ਹਨ। ਬੀਤੀ 30 ਸਤੰਬਰ 2020 ਤੱਕ ਐੱਲ. ਆਈ. ਸੀ. ਨੇ 16844 ਪਾਲਿਸੀਜ਼ ਵੇਚ ਕੇ 128.63 ਕਰੋੜ ਰੁਪਏ ਦਾ ਪ੍ਰੀਮੀਅਮ ਹਾਸਲ ਕੀਤਾ। ਪਿਛਲੇ ਸਾਲ ਇਸ ਮਿਆਦ ਦੌਰਾਨ ਉਸ ਨੇ 12940 ਪਾਲਿਸੀਜ਼ ਵੇਚ ਕੇ 24.24 ਕਰੋੜ ਦਾ ਪ੍ਰੀਮੀਅਮ ਪਾਇਆ ਸੀ। ਇਸ ਤਰ੍ਹਾਂ ਪ੍ਰੀਮੀਅਮ ਦੇ ਮਾਮਲੇ 'ਚ ਉਸ ਦੀ ਗ੍ਰੋਥ ਰੇਟ 500 ਫੀਸਦੀ ਤੋਂ ਵੱਧ ਰਹੀ। ਐੱਲ. ਆਈ. ਸੀ. ਨੇ ਆਪਣੇ ਪਾਲਿਸੀ ਧਾਰਕਾਂ ਲਈ 51,000 ਕਰੋੜ ਰੁਪਏ ਦਾ ਬੋਨਸ ਵੀ ਐਲਾਨ ਕੀਤਾ ਹੈ।


cherry

Content Editor

Related News