ਸਰਕਾਰ ਦੀ ਕੁਲ ਦੇਣਦਾਰੀ 128.41 ਲੱਖ ਕਰੋੜ ਰੁਪਏ ਰਹੀ
Tuesday, Mar 29, 2022 - 01:52 PM (IST)
ਨਵੀਂ ਦਿੱਲੀ- ਸਰਕਾਰ ਦੀ ਕੁਲ ਦੇਣਦਾਰੀ ਦਸੰਬਰ ਤਿਮਾਹੀ ਵਿਚ ਵਧ ਕੇ 128.41 ਲੱਖ ਕਰੋੜ ਰੁਪਏ ਪਹੁੰਚ ਗਈ, ਜਦੋਂਕਿ ਇਸ ਤੋਂ ਪਹਿਲਾਂ ਸਤੰਬਰ 2021 ਨੂੰ ਖਤਮ ਤਿਮਾਹੀ ਵਿਚ ਇਹ 125.71 ਲੱਖ ਕਰੋੜ ਰੁਪਏ ਸੀ। ਜਨਤਕ ਕਰਜ਼ਾ ਪ੍ਰਬੰਧਨ ਰਿਪੋਰਟ ਵਿਚ ਇਹ ਕਿਹਾ ਗਿਆ ਹੈ। ਤਿਮਾਹੀ-ਦਰ-ਤਿਮਾਹੀ ਆਧਾਰ ਉੱਤੇ ਵਿੱਤੀ ਸਾਲ 2021-22 ਦੀ ਅਕਤੂਬਰ-ਦਸੰਬਰ ਤਿਮਾਹੀ ਵਿਚ ਇਹ 2.15 ਫੀਸਦੀ ਵਧੀ।
ਪੂਰਨ ਰੂਪ ਨਾਲ ਕੁਲ ਦੇਣਦਾਰੀ ਦਸੰਬਰ, 2021 ਵਿਚ ਉਛਲ ਕੇ 1,28,41,996 ਕਰੋੜ ਰੁਪਏ ਉੱਤੇ ਪਹੁੰਚ ਗਈ। ਇਸ ਵਿਚ ਸਰਕਾਰ ਦੇ ਜਨਤਕ ਖਾਤੇ ਤਹਿਤ ਆਉਣ ਵਾਲੀ ਦੇਣਦਾਰੀ ਸ਼ਾਮਿਲ ਹੈ। 30 ਸਤੰਬਰ ਨੂੰ ਖਤਮ ਤਿਮਾਹੀ ਵਿਚ ਕੁਲ ਦੇਣਦਾਰੀ 1,25,71,747 ਕਰੋੜ ਰੁਪਏ ਸੀ।
ਕੁਲ ਦੇਣਦਾਰੀ ਵਿਚ ਕਰੀਬ 25 ਫੀਸਦੀ ਡੇਟਿਡ ਸਕਿਓਰਿਟੀਜ਼ (ਲੰਮੀ ਮਿਆਦ ਦੀਆਂ ਜਾਇਦਾਦਾਂ) ਹਨ, ਜਿਨ੍ਹਾਂ ਦੇ ਮਚਿਓਰ ਹੋਣ ਦੀ ਬਾਕੀ ਮਿਆਦ 5 ਸਾਲ ਤੋਂ ਘੱਟ ਹੈ।