ਸਮਾਰਟਫੋਨ ਕਾਰੋਬਾਰ ਬੰਦ ਕਰੇਗੀ LG, 60 ਫ਼ੀਸਦੀ ਮੁਲਾਜ਼ਮਾਂ ਦੀ ਹੋਈ ਛਾਂਟੀ
Thursday, Jan 21, 2021 - 06:01 PM (IST)
ਨਵੀਂ ਦਿੱਲੀ — ਇਲੈਕਟ੍ਰਾਨਿਕ ਉਤਪਾਦ ਨਿਰਮਾਤਾ ਕੰਪਨੀ LG ਸਮਾਰਟਫੋਨ ਕਾਰੋਬਾਰ ਤੋਂ ਬਾਹਰ ਨਿਕਲਣ ਲਈ ਹਰ ਤਰ੍ਹਾਂ ਦੇ ਸੰਭਵ ਵਿਕਲਪਾਂ ਦੀ ਪੜਚੋਲ ਕਰ ਰਹੀ ਹੈ। ਇਕ ਤਾਜ਼ਾ ਰਿਪੋਰਟ ਦੇ ਅਨੁਸਾਰ, LG ਆਪਣੇ ਮੌਜੂਦਾ ਕੰਮਿਆਂ ਦਾ 60% ਹਿੱਸਾ ਕੰਪਨੀ ਦੀਆਂ ਹੋਰ ਕਾਰੋਬਾਰੀ ਇਕਾਈਆਂ ਜਾਂ LG ਨਾਲ ਸੰਬੰਧਿਤ ਹੋਰ ਸੰਗਠਨਾਂ ਵਿਚ ਤਬਦੀਲ ਕਰ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ 40 ਪ੍ਰਤੀਸ਼ਤ ਕਾਮਿਆਂ ਦੀ ਸਹਾਇਤਾ ਨਾਲ ਫਲੈਗਸ਼ਿਪ ਸਮਾਰਟਫੋਨ ਦਾ ਨਿਰਮਾਣ ਜਾਰੀ ਰੱਖ ਸਕਦੀ ਹੈ।
ਇਹ ਵੀ ਪੜ੍ਹੋ : ਹੁਣ ਨਵਾਂ ਵਪਾਰ ਸ਼ੁਰੂ ਕਰਨ ਵਾਲਿਆਂ ਨੂੰ ਬਿਨਾਂ ਕੁਝ ਗਹਿਣੇ ਰੱਖੇ ਇਹ ਬੈਂਕ ਦੇਵੇਗਾ 5 ਕਰੋੜ ਤੱਕ ਦਾ ਕਰਜ਼ਾ
ਦ ਕੋਰੀਅਨ ਹੈਰਾਲਡ ਦੀ ਰਿਪੋਰਟ ਅਨੁਸਾਰ LG ਦੇ ਸੀਈਓ ਕਵੋਨ ਬੋਂਗ-ਸੀਓਕ ਦੀ ਤਰਫੋਂ ਇਸ ਦੇ ਕਾਮਿਆਂ ਨੂੰ ਇੱਕ ਈਮੇਲ ਭੇਜਿਆ ਗਿਆ ਹੈ ਜਿਸ ਵਿਚ ਸਮਾਰਟਫੋਨ ਕਾਰੋਬਾਰ ਦੇ ਬੰਦ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਦਰਅਸਲ ਪਿਛਲੇ 5 ਸਾਲਾਂ ਵਿਚ ਕੰਪਨੀ ਨੂੰ ਲਗਭਗ 4.5 ਬਿਲੀਅਨ ਡਾਲਰ (ਲਗਭਗ 32,856 ਕਰੋੜ ਰੁਪਏ) ਦਾ ਨੁਕਸਾਨ ਹੋਇਆ ਹੈ। ਅਜਿਹੀ ਸਥਿਤੀ ਵਿਚ, ਕੰਪਨੀ ਸਮਾਰਟਫੋਨ ਕਾਰੋਬਾਰ ਤੋਂ ਬਾਹਰ ਆਉਣ ਦੇ ਵਿਕਲਪਾਂ ਦੀ ਭਾਲ ਕਰ ਰਹੀ ਹੈ। ਮੰਨਿਆ ਜਾਂਦਾ ਹੈ ਕਿ LG ਕੰਪਨੀ ਦਾ ਮੁਕਾਬਲਾ ਦੱਖਣੀ ਕੋਰੀਆ ਦੀ ਘਰੇਲੂ ਕੰਪਨੀ ਸੈਮਸੰਗ ਨਾਲ ਹੈ। ਇਸ ਦੇ ਨਾਲ ਹੀ, LG ਦੀਆਂ ਹੋਰ ਸਮਾਰਟਫੋਨ ਕੰਪਨੀਆਂ ਦੂਜੀ ਚੀਨੀ ਕੰਪਨੀਆਂ ਸ਼ੀਓਮੀ, ਓਪੋ, ਵੀਵੋ ਅਤੇ ਵਨਪਲੱਸ ਨਾਲ ਵੀ ਮੁਕਾਬਲਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਦੋ ਮਹੀਨਿਆਂ ਤੋਂ ਲਾਪਤਾ ਅਲੀਬਾਬਾ ਸਮੂਹ ਦੇ ਜੈਕ ਮਾ ਆਏ ਦੁਨੀਆ ਦੇ ਸਾਹਮਣੇ, ਸੁਣੋ ਕੀ ਕਿਹਾ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।