Layoffs: ਛੇ ਮਹੀਨਿਆਂ 'ਚ ਦੁਨੀਆ ਭਰ 'ਚ 5.38 ਲੱਖ ਛਾਂਟੀ, ਟੈੱਕ ਕੰਪਨੀਆਂ 'ਚ ਸਭ ਤੋਂ ਜ਼ਿਆਦਾ
Tuesday, Apr 11, 2023 - 12:20 PM (IST)

ਮੁੰਬਈ- ਗਲੋਬਲ ਆਰਥਿਕ ਅਨਿਸ਼ਚਿਤਤਾ ਅਤੇ ਮੰਦੀ ਦੇ ਡਰ ਦੇ ਵਿਚਕਾਰ ਪਿਛਲੇ ਛੇ ਮਹੀਨਿਆਂ 'ਚ ਪੂਰੀ ਦੁਨੀਆ 'ਚ 760 ਕੰਪਨੀਆਂ ਨੇ 5.38 ਲੱਖ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਤਕਨੀਕੀ ਕੰਪਨੀਆਂ ਨੇ ਸਭ ਤੋਂ ਵੱਧ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ, ਜੋ ਕਿ ਕੁੱਲ ਛਾਂਟੀ ਦਾ ਤੀਜਾ ਹਿੱਸਾ ਹੈ। ਇਸ ਤੋਂ ਇਲਾਵਾ ਰੀਅਲ ਅਸਟੇਟ, ਕਮਿਊਨਿਕੇਸ਼ਨ, ਵਿੱਤੀ ਖੇਤਰ, ਸਿਹਤ ਸੰਭਾਲ ਅਤੇ ਊਰਜਾ ਸਮੇਤ ਹੋਰ ਸਾਰੇ ਖੇਤਰਾਂ 'ਚ ਛਾਂਟੀ ਹੋਈ ਹੈ।
ਅੰਕੜਿਆਂ ਮੁਤਾਬਕ ਕੁੱਲ 5.38 ਲੱਖ 'ਚੋਂ ਅੱਧਿਆਂ ਦੀ ਛਾਂਟੀ ਤਾਂ ਸਿਰਫ਼ 24 ਕੰਪਨੀਆਂ ਨੇ ਹੀ ਕੀਤੀ ਹੈ। ਇਸ ਦਾ ਸਭ ਤੋਂ ਘੱਟ ਅਸਰ ਊਰਜਾ ਖੇਤਰ ਦੀਆਂ ਕੰਪਨੀਆਂ ਦੇ ਕਰਮਚਾਰੀਆਂ 'ਤੇ ਪਿਆ ਹੈ। ਇਸ ਖੇਤਰ 'ਚ ਛੇ ਮਹੀਨਿਆਂ 'ਚ ਸਿਰਫ਼ 4,000 ਨੌਕਰੀਆਂ ਗਈਆਂ ਹਨ।
ਇੱਕ ਹੋਰ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਵਿਟਜ਼ਰਲੈਂਡ ਦਾ ਸਭ ਤੋਂ ਵੱਡਾ ਬੈਂਕ ਯੂ.ਬੀ.ਐੱਸ ਵੀ 36,000 ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਪਿਛਲੇ ਛੇ ਮਹੀਨਿਆਂ 'ਚ ਵਿਸ਼ਵ ਪੱਧਰ 'ਤੇ ਸਭ ਤੋਂ ਵੱਡੀ ਛਾਂਟੀ ਹੋਵੇਗੀ। ਵਿੱਤੀ ਖੇਤਰ 'ਚ ਹੋਈ ਕੁੱਲ ਛਾਂਟੀ ਦਾ ਇਹ ਲਗਭਗ 29 ਫ਼ੀਸਦੀ ਹੈ। ਦਰਅਸਲ, ਯੂ.ਬੀ.ਐੱਸ ਨੇ ਸੰਕਟ 'ਚ ਫਸੇ ਕ੍ਰੈਡਿਟ ਸੂਇਸ ਦੀ ਪਿਛਲੇ ਮਹੀਨੇ ਪ੍ਰਾਪਤੀ ਕੀਤੀ ਸੀ। ਇਸ ਦੇ ਨਾਲ ਹੀ ਯੂ.ਬੀ.ਐੱਸ. ਨੇ ਕਿਹਾ ਸੀ ਕਿ ਉਹ 2027 ਤੱਕ ਆਪਣੀ ਲਾਗਤ 8 ਅਰਬ ਡਾਲਰ ਤੱਕ ਘਟਾਏਗਾ। ਇਸ 'ਚ ਛਾਂਟੀ ਵੀ ਸ਼ਾਮਲ ਹੋਵੇਗੀ।
ਇਹ ਵੀ ਪੜ੍ਹੋ- ਕਾਰੋਬਾਰ ਨੂੰ ਸੌਖਾਲਾ ਬਣਾਉਣ ਲਈ ਕੇਂਦਰ ਨੇ 9 ਸਾਲਾਂ ’ਚ ਸਮਾਪਤ ਕਰ ਦਿੱਤੇ ਪੁਰਾਣੇ 2000 ਨਿਯਮ-ਕਾਨੂੰਨ
24 ਕੰਪਨੀਆਂ ਨੇ ਹੀ ਅੱਧੇ ਕਰਮਚਾਰੀਆਂ ਨੂੰ ਦਿਖਾਇਆ ਬਾਹਰ ਦਾ ਰਸਤਾ
ਕੰਪਨੀ ਛਾਂਟੀ
ਐਮਾਜ਼ੋਨ 27,101
ਮੈਟਾ 21,000
ਐਕਸੈਂਚਰ 19,000
ਅਲਫਾਬੈਟ 19,000
ਊਰਜਾ ਖੇਤਰ ਸਭ ਤੋਂ ਘੱਟ ਪ੍ਰਭਾਵਿਤ, ਸਿਰਫ਼ 4,000 ਨੌਕਰੀਆਂ 'ਤੇ ਹੀ ਦਿਖਿਆ ਸੰਕਟ
ਫੇਡੇਕਸ ਨੇ 12,000 ਨੂੰ ਕੱਢਿਆ
ਫੇਡੇਕਸ ਨੇ ਇਸ ਸਮੇਂ ਦੌਰਾਨ ਕੁੱਲ 12,000 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ। ਇਹ ਲੌਜਿਸਟਿਕ ਸੈਕਟਰ 'ਚ ਕੁੱਲ ਛਾਂਟੀ ਦਾ ਚਾਰ ਫ਼ੀਸਦੀ ਹਿੱਸਾ ਹੈ। ਮਾਈਕ੍ਰੋਸਾਫਟ ਨੇ 11,120 ਕਰਮਚਾਰੀਆਂ ਨੂੰ ਕੱਢਿਆ। ਇਹ ਤਕਨੀਕੀ ਖੇਤਰ 'ਚ ਕੁੱਲ ਛਾਂਟੀ ਦਾ ਪੰਜ ਫ਼ੀਸਦੀ ਹੈ।
ਆਈਕੀਆ ਨੇ ਰਿਟੇਲ 'ਚ ਕੁੱਲ ਛਾਂਟੀ ਦਾ ਇਹ ਫ਼ੀਸਦੀ ਭਾਵ 10,000 ਲੋਕਾਂ ਨੂੰ ਬਾਹਰ ਕੱਢਿਆ।
ਸਿਹਤ ਖੇਤਰ 'ਚ ਫਿਲਿਪਸ ਨੇ 13 ਫ਼ੀਸਦੀ ਯਾਨੀ ਕਿ 10,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਫ਼ੀਸਦੀ ਦੇ ਰੂਪ 'ਚ, ਯੂ.ਬੀ.ਐੱਸ.-ਕ੍ਰੈਡਿਟ ਸੂਇਸ ਸਭ ਤੋਂ ਅੱਗੇ ਹੈ।
ਇਹ ਵੀ ਪੜ੍ਹੋ- ਖੰਡ ਦੀ ਮਿਠਾਸ ’ਤੇ ਪੈ ਸਕਦੀ ਹੈ ਮਹਿੰਗਾਈ ਦੀ ਮਾਰ, ਐਕਸ-ਮਿੱਲ ਕੀਮਤਾਂ 200 ਰੁਪਏ ਪ੍ਰਤੀ ਕੁਇੰਟਲ ਤੱਕ ਵਧੀਆਂ
ਹਾਲੇ ਅੱਗੇ ਵੀ ਜਾਰੀ ਰਹੇਗਾ ਸੰਕਟ
ਮਾਹਰਾਂ ਦਾ ਕਹਿਣਾ ਹੈ ਕਿ ਲਗਾਤਾਰ ਵਧਦੀ ਮਹਿੰਗਾਈ ਨੂੰ ਰੋਕਣ ਲਈ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਵਿਆਜ ਦਰ ਦੇ ਮੋਰਚੇ 'ਤੇ ਸਖ਼ਤ ਰੁਖ਼ ਅਪਣਾਇਆ ਹੈ। ਇਸ ਦਾ ਸਿੱਧਾ ਅਸਰ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ਅਤੇ ਕੰਪਨੀਆਂ ਦੀ ਕਮਾਈ 'ਤੇ ਪਿਆ ਹੈ। ਆਮਦਨ ਘਟਣ ਦੇ ਬਾਵਜੂਦ ਆਪਣੀਆਂ ਲਾਗਤਾਂ ਨੂੰ ਘਟਾਉਣ ਅਤੇ ਮੁਨਾਫੇ ਨੂੰ ਸਥਿਰ ਰੱਖਣ ਲਈ ਕੰਪਨੀਆਂ ਨੇ ਛਾਂਟੀ ਦਾ ਰਾਹ ਅਪਣਾਇਆ ਹੈ। ਖ਼ਾਸ ਕਰਕੇ ਤਕਨੀਕੀ ਕੰਪਨੀਆਂ ਨੇ।
-ਗਲੋਬਲ ਮੰਦੀ ਦੇ ਵਿਚਕਾਰ ਸਭ ਤੋਂ ਪਹਿਲਾਂ ਇਨ੍ਹਾਂ ਤਕਨੀਕੀ ਕੰਪਨੀਆਂ ਨੇ ਛਾਂਟੀ ਸ਼ੁਰੂ ਕਰਨ ਵਾਲੀਆਂ ਸਨ ਕਿਉਂਕਿ ਕੋਰੋਨਾ ਦੇ ਸਮੇਂ ਦੌਰਾਨ ਉਨ੍ਹਾਂ ਨੇ ਉੱਚ ਤਨਖਾਹਾਂ 'ਤੇ ਬਹੁਤ ਜ਼ਿਆਦਾ ਭਰਤੀਆਂ ਕਰ ਲਈਆਂ ਸਨ।
ਇਸ ਸਾਲ ਦੇ ਅਨੁਮਾਨਾਂ 'ਤੇ ਮਾਹਰਾਂ ਨੇ ਕਿਹਾ ਕਿ ਸਥਿਤੀ ਅਜੇ ਵੀ ਸੁਧਰੀ ਨਹੀਂ ਹੈ। ਇਸ ਲਈ ਕੰਪਨੀਆਂ ਅੱਗੇ ਹੋਰ ਛਾਂਟੀ ਕਰ ਸਕਦੀਆਂ ਹਨ। ਇਸ ਦਾ ਅਸਰ ਭਾਰਤ 'ਤੇ ਵੀ ਪਵੇਗਾ।
ਇਹ ਵੀ ਪੜ੍ਹੋ-ਫਿਊਚਰ ਰਿਟੇਲ ਨੂੰ ਖਰੀਦਣ ਦੀ ਦੌੜ ’ਚ ਅੰਬਾਨੀ-ਅਡਾਨੀ, ਇਸ ਵਾਰ ਮੁਕਾਬਲੇ ’ਚ ਹੋਣਗੇ 47 ਹੋਰ ਨਵੇਂ ਖਿਡਾਰੀ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।