ਲਾਵਾ ਨੇ ਚੀਨ ਨੂੰ ਦਿੱਤਾ ਝਟਕਾ, ਆਪਣਾ ਕਾਰੋਬਾਰ ਚੀਨ ਤੋਂ ਲਿਆਵੇਗੀ ਭਾਰਤ

Sunday, May 17, 2020 - 02:22 AM (IST)

ਲਾਵਾ ਨੇ ਚੀਨ ਨੂੰ ਦਿੱਤਾ ਝਟਕਾ, ਆਪਣਾ ਕਾਰੋਬਾਰ ਚੀਨ ਤੋਂ ਲਿਆਵੇਗੀ ਭਾਰਤ

ਨਵੀਂ ਦਿੱਲੀ -ਮੋਬਾਇਲ ਸਮਗਰੀ ਬਣਾਉਣ ਵਾਲੀ ਘਰੇਲੂ ਕੰਪਨੀ ਲਾਵਾ ਇੰਟਰਨੈਸ਼ਨਲ ਨੇ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਉਹ ਚੀਨ ਤੋਂ ਆਪਣਾ ਕਾਰੋਬਾਰ ਸਮੇਟ ਕੇ ਭਾਰਤ ਲਿਆ ਰਹੀ ਹੈ। ਭਾਰਤ 'ਚ ਹਾਲ ਹੀ 'ਚ ਕੀਤੇ ਗਏ ਨੀਤੀਗਤ ਬਦਲਾਵਾਂ ਤੋਂ ਬਾਅਦ ਕੰਪਨੀ ਨੇ ਇਹ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ।

ਕੰਪਨੀ ਦੇ ਸੀ. ਐੱਮ. ਡੀ. ਨੇ ਕਿਹਾ ਹੈ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਉਹ ਚੀਨ ਨੂੰ ਭਾਰਤ ਤੋਂ ਮੋਬਾਇਲ ਬਰਾਮਦ ਕਰਨ। ਕੰਪਨੀ ਨੇ ਆਪਣੇ ਮੋਬਾਇਲ ਫੋਨ ਡਿਵੈੱਲਪਮੈਂਟ ਅਤੇ ਮੈਨੂਫੈਕਚਰਿੰਗ ਸੰਚਾਲਨ ਨੂੰ ਵਧਾਉਣ ਲਈ ਅਗਲੇ 5 ਸਾਲ ਦੌਰਾਨ 800 ਕਰੋੜ ਰੁਪਏ ਨਿਵੇਸ਼ ਦੀ ਯੋਜਨਾ ਬਣਾਈ ਹੈ।

ਲਾਵਾ ਇੰਟਰਨੈਸ਼ਨਲ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਹਰੀ ਓਮ ਰਾਏ ਨੇ ਕਿਹਾ, ''ਅਸੀਂ ਚੀਨ ਦੇ ਆਪਣੇ ਕਾਰਖਾਨੇ ਤੋਂ ਕੁੱਝ ਮੋਬਾਇਲ ਫੋਨਾਂ ਦੀ ਬਰਾਮਦ ਦੁਨੀਆ ਭਰ 'ਚ ਕਰਦੇ ਰਹੇ ਹਾਂ, ਇਹ ਕੰਮ ਹੁਣ ਭਾਰਤ ਤੋਂ ਕੀਤਾ ਜਾਵੇਗਾ।'' ਭਾਰਤ 'ਚ ਲਾਕਡਾਊਨ ਮਿਆਦ ਦੌਰਾਨ ਲਾਵਾ ਨੇ ਆਪਣੀ ਬਰਾਮਦ ਮੰਗ ਨੂੰ ਚੀਨ ਤੋਂ ਪੂਰਾ ਕੀਤਾ।


author

Karan Kumar

Content Editor

Related News