ਆਖ਼ਰੀ ਵਾਰ ਰਾਕੇਸ਼ ਝੁਨਝੁਨਵਾਲਾ ਨੇ ਆਕਾਸਾ ਏਅਰ ''ਚ ਭਰੀ ਸੀ ਉਡਾਣ, ਜੋਤੀਰਾਦਿੱਤਿਆ ਸਿੰਧੀਆ ਬਾਰੇ ਕਹੀ ਇਹ ਗੱਲ

Sunday, Aug 14, 2022 - 03:34 PM (IST)

ਆਖ਼ਰੀ ਵਾਰ ਰਾਕੇਸ਼ ਝੁਨਝੁਨਵਾਲਾ ਨੇ ਆਕਾਸਾ ਏਅਰ ''ਚ ਭਰੀ ਸੀ ਉਡਾਣ, ਜੋਤੀਰਾਦਿੱਤਿਆ ਸਿੰਧੀਆ ਬਾਰੇ ਕਹੀ ਇਹ ਗੱਲ

ਮੁੰਬਈ - ਆਕਾਸਾ ਏਅਰ 'ਚ 40 ਫੀਸਦੀ ਹਿੱਸੇਦਾਰੀ ਰੱਖਣ ਵਾਲੇ ਰਾਕੇਸ਼ ਝੁਨਝੁਨਵਾਲਾ ਨੂੰ ਆਖ਼ਰੀ ਵਾਰ 7 ਅਗਸਤ ਨੂੰ ਮੁੰਬਈ-ਅਹਿਮਦਾਬਾਦ ਵਿਚਾਲੇ ਏਅਰਲਾਈਨ ਦੀ ਸ਼ੁਰੂਆਤੀ ਉਡਾਣ ਦੌਰਾਨ ਜਨਤਕ ਤੌਰ 'ਤੇ ਦੇਖਿਆ ਗਿਆ ਸੀ। ਝੁਨਝੁਨਵਾਲਾ ਦਾ ਐਤਵਾਰ ਸਵੇਰੇ ਦਿਹਾਂਤ ਹੋ ਗਿਆ। ਉਨ੍ਹਾਂ ਨੇ ਮੁੰਬਈ ਏਅਰਪੋਰਟ 'ਤੇ ਆਪਣੇ ਭਾਸ਼ਣ 'ਚ ਕਿਹਾ ਸੀ ਕਿ ਆਮਤੌਰ 'ਤੇ ਬੱਚਾ 9 ਮਹੀਨਿਆਂ 'ਚ ਪੈਦਾ ਹੁੰਦਾ ਹੈ ਪਰ ਅਸੀਂ ਆਕਾਸ਼ ਏਅਰ ਨੂੰ 12 ਮਹੀਨਿਆਂ 'ਚ ਤਿਆਰ ਕਰ ਲਿਆ।

ਇਹ ਵੀ ਪੜ੍ਹੋ : ਰਾਕੇਸ਼ ਝੁਨਝੁਨਵਾਲਾ ਦੇ ਦਿਹਾਂਤ ਮਗਰੋਂ ਪ੍ਰਧਾਨ ਮੰਤਰੀ ਮੋਦੀ ਸਮੇਤ ਕਈ ਵੱਡੇ ਅਧਿਕਾਰੀਆਂ ਨੇ ਦੁੱਖ ਪ੍ਰਗਟਾਇਆ

ਇਹ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ। ਝੁਨਝੁਨਵਾਲਾ ਨੇ ਕਿਹਾ ਕਿ ਮੈਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਲੋਕ ਮੰਨਦੇ ਹਨ ਕਿ ਭਾਰਤ ਦੀ ਨੌਕਰਸ਼ਾਹੀ ਬਹੁਤ ਮਾੜੀ ਹੈ। ਪਰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਸਾਨੂੰ ਦਿੱਤਾ ਗਿਆ ਸਹਿਯੋਗ ਅਵਿਸ਼ਵਾਸ਼ਯੋਗ ਹੈ। ਭਾਸ਼ਣ ਦੇਣ ਤੋਂ ਬਾਅਦ ਝੁਨਝੁਨਵਾਲਾ ਨੇ ਆਕਾਸ਼ ਏਅਰ ਦੀ ਪਹਿਲੀ ਫਲਾਈਟ ਵਿੱਚ ਸਫਰ ਵੀ ਕੀਤਾ।

ਇੱਕ ਬਿਆਨ ਵਿੱਚ, ਆਕਾਸਾ ਏਅਰ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਵਿਨੈ ਦੂਬੇ ਨੇ ਝੁਨਝੁਨਵਾਲਾ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਅਸੀਂ ਆਕਾਸਾ ਏਅਰ 'ਤੇ ਉਨ੍ਹਾਂ ਦਾ ਧੰਨਵਾਦ ਵੀ ਸਹੀ ਢੰਗ ਨਾਲ ਨਹੀਂ ਕਰ ਸਕੇ। ਕਿਫਾਇਤੀ ਏਅਰਲਾਈਨ ਆਕਾਸ਼ ਏਅਰ ਇਸ ਸਮੇਂ ਮੁੰਬਈ-ਅਹਿਮਦਾਬਾਦ ਅਤੇ ਬੈਂਗਲੁਰੂ-ਕੋਚੀ ਰੂਟਾਂ 'ਤੇ ਉਡਾਣਾਂ ਚਲਾਉਂਦੀ ਹੈ। 19 ਅਗਸਤ ਤੋਂ ਇਹ ਬੈਂਗਲੁਰੂ-ਮੁੰਬਈ ਰੂਟ 'ਤੇ ਅਤੇ 15 ਸਤੰਬਰ ਤੋਂ ਚੇਨਈ-ਮੁੰਬਈ ਰੂਟ 'ਤੇ ਉਡਾਣਾਂ ਸ਼ੁਰੂ ਕਰੇਗੀ।

ਇਹ ਵੀ ਪੜ੍ਹੋ : ਭਾਰਤ ਦੇ ਵਾਰਨ ਬਫੇ ਕਹਾਉਂਦੇ ਸਨ ਰਾਕੇਸ਼ ਝੁਨਝੁਨਵਾਲਾ, ਸਿਰਫ਼ 5 ਹਜ਼ਾਰ ਰੁਪਏ ਤੋਂ ਸ਼ੁਰੂ ਕੀਤਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News