ਐਸਕੋਰਟ ਦੇ ਟਰੈਕਟਰਾਂ ਦਾ ਕਮਾਲ, ਲੋਕਾਂ ਨੂੰ ਆ ਗਏ ਰਾਸ

Wednesday, Nov 01, 2017 - 03:33 PM (IST)

ਨਵੀਂ ਦਿੱਲੀ— ਪਿਛਲੇ ਮਹੀਨੇ ਯਾਨੀ ਅਕਤੂਬਰ 'ਚ ਐਸਕੋਰਟ ਦੇ ਟਰੈਕਟਰਾਂ ਦੀ ਵਿਕਰੀ ਚੰਗੀ ਹੋਈ ਹੈ। ਇਸ ਦੌਰਾਨ ਇਨ੍ਹਾਂ ਟਰੈਕਟਰਾਂ ਦੀ ਵਿਕਰੀ 13.8 ਫੀਸਦੀ ਵਧ ਕੇ 10,205 'ਤੇ ਪਹੁੰਚ ਗਈ, ਯਾਨੀ ਪਿਛਲੇ ਮਹੀਨੇ ਕਿਸਾਨਾਂ ਨੇ ਐਸਕੋਰਟ ਟਰੈਕਟਰ ਕਾਫ਼ੀ ਪਸੰਦ ਕੀਤੇ ਹਨ। 10,205 'ਚੋਂ 204 ਟਰੈਕਟਰ ਉਸ ਨੇ ਐਕਸਪੋਰਟ ਕੀਤੇ ਹਨ।
ਪਿਛਲੇ ਸਾਲ ਦੇ ਇਸੇ ਮਹੀਨੇ ਕੰਪਨੀ ਨੇ ਕੁੱਲ 8,970 ਟਰੈਕਟਰ ਵੇਚੇ ਸਨ। ਬੰਬਈ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚੀ 'ਚ ਐਸਕੋਰਟ ਲਿਮਟਿਡ ਨੇ ਕਿਹਾ ਕਿ ਘਰੇਲੂ ਬਾਜ਼ਾਰ 'ਚ ਉਸ ਦੀ ਟਰੈਕਟਰ ਵਿਕਰੀ 10,001 'ਤੇ ਰਹੀ, ਜੋ ਪਿਛਲੇ ਸਾਲ ਅਕਤੂਬਰ 'ਚ 8,859 ਸੀ। ਇਸ ਦੌਰਾਨ ਉਸ ਦੀ ਬਰਾਮਦ ਲਗਭਗ ਦੁਗਣੀ ਹੋ ਕੇ 204 ਹੋ ਗਈ, ਜੋ ਪਿਛਲੇ ਸਾਲ ਦੇ ਇਸੇ ਮਹੀਨੇ 'ਚ 111 ਸੀ।
ਉੱਥੇ ਹੀ, ਦੂਜੀ ਤਿਮਾਹੀ 'ਚ ਐਸਕੋਰਟ ਦਾ ਮੁਨਾਫਾ ਦੁਗਣਾ ਤੋਂ ਜ਼ਿਆਦਾ ਵਧ ਕੇ 77.5 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਐਸਕੋਰਟ ਦਾ ਮੁਨਾਫਾ 31.3 ਕਰੋੜ ਰੁਪਏ ਰਿਹਾ ਸੀ। ਐਸਕੋਰਟ ਦੇ ਨਤੀਜਿਆਂ 'ਤੇ ਗੱਲ ਕਰਦੇ ਹੋਏ ਕੰਪਨੀ ਦੇ ਸੀ. ਈ. ਓ. ਭਰਤ ਮਦਾਨ ਨੇ ਕਿਹਾ ਕਿ ਦੂਜੀ ਤਿਮਾਹੀ 'ਚ ਵਿਕਰੀ ਦੇ ਨਾਲ ਹੀ ਮੁਨਾਫਾ ਵਧਿਆ ਹੈ। ਇਸ ਦੇ ਇਲਾਵਾ ਕੰਪਨੀ ਲਾਗਤ 'ਚ ਕਮੀ ਲਿਆਉਣ ਲਈ ਵੀ ਕੋਸ਼ਿਸ਼ ਕਰ ਰਹੀ ਹੈ, ਜਿਸ ਦਾ ਫਾਇਦਾ ਇਸ ਤਿਮਾਹੀ 'ਚ ਮਿਲਿਆ ਹੈ।


Related News