ਲਾਰਸਨ ਐਂਡ ਟੁਬਰੋ ਇੰਫੋਟੈੱਕ ਨਿਫਟੀ ਨੈਕਟਰ-50 ਸੂਚੀਕਾਂਕ ''ਚ ਸ਼ਾਮਲ

Friday, Feb 21, 2020 - 03:14 PM (IST)

ਲਾਰਸਨ ਐਂਡ ਟੁਬਰੋ ਇੰਫੋਟੈੱਕ ਨਿਫਟੀ ਨੈਕਟਰ-50 ਸੂਚੀਕਾਂਕ ''ਚ ਸ਼ਾਮਲ

ਬੰਗਲੁਰੂ—ਤਕਨਾਲੋਜੀ ਸਲਾਹ-ਮਸ਼ਵਰਾ ਅਤੇ ਡਿਜੀਟਲ ਹੱਲ ਕੰਪਨੀ ਲਾਰਸਨ ਐਂਡ ਟੁਬਰੋ ਇੰਫੋਟੈੱਕ (ਐੱਲ.ਟੀ.ਆਈ.) ਨੂੰ ਨੈਸ਼ਨਲ ਐਕਸਚੇਂਜ (ਐੱਨ.ਐੱਸ.ਈ.) ਨੇ ਆਪਣੇ 'ਨਿਫਟੀ ਨੈਕਸਟ-50' ਸੂਚਕਾਂਕ 'ਚ ਸ਼ਾਮਲ ਕੀਤਾ ਹੈ। ਐੱਲ.ਟੀ.ਆਈ. ਨੇ ਇਕ ਬੁਲੇਟਿਨ 'ਚ ਇਹ ਜਾਣਕਾਰੀ ਦਿੱਤੀ। ਕੰਪਨੀ ਜੁਲਾਈ 2016 'ਚ ਸੂਚੀਬੱਧ ਹੋਈ। ਪਿਛਲੇ ਚਾਰ ਸਾਲ 'ਚ ਕੰਪਨੀ ਨੇ ਤੇਜ਼ੀ ਨਾਲ ਵਾਧਾ ਦਰਜ ਕੀਤਾ ਹੈ। ਨਿਫਟੀ ਸੈਕਟਰ-50 ਸੂਚਕਾਂਕ ਕੰਪਿਊਟਰ ਆਧਾਰਿਤ ਹੈ ਜਿਸ 'ਚ ਕੰਪਨੀਆਂ ਦੇ ਸ਼ੇਅਰ ਦੀ ਕੀਮਤ ਅਤੇ ਬਾਜ਼ਾਰ 'ਚ ਉਪਲੱਬਧ ਸ਼ੇਅਰਾਂ ਦੀ ਗਿਣਤੀ ਦੇ ਦੌਰਾਨ ਗੁਣਾ ਕਰਕੇ ਮੁਕਤ ਪ੍ਰਵਾਹ ਤਰੀਕੇ ਨਾਲ ਕੰਪਨੀਆਂ ਦਾ ਪੱਧਰ ਤੈਅ ਕੀਤਾ ਜਾਂਦਾ ਹੈ। ਐੱਲ.ਟੀ.ਆਈ. ਨੇ ਕਿਹਾ ਕਿ ਨਿਫਟੀ ਨੈਕਟਰ-50 'ਚ ਸ਼ਾਮਲ ਹੋਣਾ ਕੰਪਨੀ ਲਈ ਸਨਮਾਨ ਦੀ ਗੱਲ ਹੈ। ਇਹ ਦਿਖਾਉਂਦਾ ਹੈ ਕਿ ਕੰਪਨੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਵਾਲੀਆਂ ਟਾਪ 50 ਕੰਪਨੀਆਂ ਸ਼ਾਮਲ ਹਨ।


author

Aarti dhillon

Content Editor

Related News