RBI ਨੇ ਇਸ ਨਿੱਜੀ ਬੈਂਕ 'ਤੇ ਲਾਈ ਰੋਕ, 25 ਹਜ਼ਾਰ ਹੀ ਕਢਾ ਸਕਣਗੇ ਗਾਹਕ

Tuesday, Nov 17, 2020 - 08:46 PM (IST)

ਨਵੀਂ ਦਿੱਲੀ— ਨਿੱਜੀ ਖੇਤਰ ਦੇ ਇਕ ਹੋਰ ਸੰਕਟਗ੍ਰਸਤ ਬੈਂਕ 'ਤੇ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਨਿੱਜੀ ਖੇਤਰ ਦੇ ਲਕਸ਼ਮੀ ਵਿਲਾਸ ਬੈਂਕ (ਐੱਲ. ਵੀ. ਬੀ.) 'ਤੇ 16 ਦਸੰਬਰ ਤੱਕ ਕਈ ਰੋਕਾਂ ਲਾ ਦਿੱਤੀਆਂ ਹਨ। ਇਸ ਤਹਿਤ ਖ਼ਾਤਾਧਾਰਕ 25 ਹਜ਼ਾਰ ਰੁਪਏ ਤੋਂ ਵੱਧ ਪੈਸੇ ਨਹੀਂ ਕਢਾ ਸਕਦੇ ਹਨ। ਵਿੱਤ ਮੰਤਰਾਲਾ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।


ਇਸ ਤੋਂ ਪਹਿਲਾਂ ਯੈੱਸ ਬੈਂਕ ਅਤੇ ਪੀ. ਐੱਮ. ਸੀ. ਬੈਂਕ ਦੇ ਮਾਮਲੇ 'ਚ ਵੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਸੀ। ਬੈਂਕ ਦੀ ਵਿੱਤੀ ਸਥਿਤੀ ਗੰਭੀਰ ਖਰਾਬ ਹੋਣ ਕਾਰਨ ਕੇਂਦਰੀ ਬੈਂਕ ਨੇ ਐੱਲ. ਵੀ. ਬੀ. ਦੇ ਨਿਰਦੇਸ਼ਕ ਬੋਰਡ ਨੂੰ ਵੀ 30 ਦਿਨਾਂ ਦੀ ਮਿਆਦ ਲਈ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਕਦਮ ਦੀ ਘੋਸ਼ਣਾ ਵਿੱਤ ਮੰਤਰਾਲਾ ਦੇ ਇਕ ਆਦੇਸ਼ ਰਾਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਆਰ. ਬੀ. ਆਈ. ਨੇ ਖ਼ਾਤਾਧਾਰਕਾਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਉਨ੍ਹਾਂ ਦਾ ਪੈਸਾ ਸੁਰੱਖਿਅਤ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਭਾਰਤ 'ਚ ਬੋਰੀਆ-ਬਿਸਤਰ ਸਮੇਟ ਸਕਦੀ ਹੈ ਇਹ AIRLINE 

ਵਿੱਤ ਮੰਤਰਾਲਾ ਨੇ ਕਿਹਾ ਕਿ ਕੁਝ ਖ਼ਾਸ ਸ਼ਰਤਾਂ ਜਿਵੇਂ ਇਲਾਜ, ਉੱਚ ਸਿੱਖਿਆ ਲਈ ਫ਼ੀਸ ਜਮ੍ਹਾ ਕਰਾਉਣ ਅਤੇ ਵਿਆਹ-ਸ਼ਾਦੀ ਆਦਿ ਲਈ ਜਮ੍ਹਾਕਰਤਾ ਰਿਜ਼ਰਵ ਬੈਂਕ ਦੀ ਮਨਜ਼ੂਰੀ ਨਾਲ 25 ਹਜ਼ਾਰ ਰੁਪਏ ਤੋਂ ਜ਼ਿਆਦਾ ਰਕਮ ਵੀ ਕਢਾ ਸਕਣਗੇ। ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਐੱਲ. ਵੀ. ਬੀ. ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਘਾਟੇ 'ਚ ਝੱਲ ਰਿਹਾ ਹੈ, ਜਿਸ ਕਾਰਨ ਉਸ ਦੀ ਵਿੱਤੀ ਸਥਿਤੀ ਖ਼ਰਾਬ ਹੋ ਗਈ ਹੈ। ਇਸ ਦੀ ਵਜ੍ਹਾ ਨਾਲ 16 ਦਸੰਬਰ 2020 ਤੱਕ ਐੱਲ. ਵੀ. ਬੀ. 'ਤੇ ਪਾਬੰਦੀਆਂ ਲਾਈਆਂ ਗਈਆਂ ਹਨ। ਇਸ ਦੇ ਨਾਲ ਹੀ ਆਰ. ਬੀ. ਆਈ. ਨੇ ਕਿਹਾ ਕਿ ਲਕਸ਼ਮੀ ਵਿਲਾਸ ਬੈਂਕ ਨੂੰ ਬਚਾਉਣ ਲਈ ਇਸ ਦਾ ਡੀ. ਬੀ. ਐੱਸ. ਬੈਂਕ ਦੀ ਭਾਰਤੀ ਇਕਾਈ 'ਚ ਰਲੇਵਾਂ ਕੀਤਾ ਜਾ ਸਕਦਾ ਹੈ, ਜਿਸ ਨਾਲ ਇਸ 'ਚ 2,500 ਕਰੋੜ ਰੁਪਏ ਦੀ ਵਾਧੂ ਪੂੰਜੀ ਆ ਸਕਦੀ ਹੈ।


Sanjeev

Content Editor

Related News