ਲਕਸ਼ਮੀ ਵਿਲਾਸ ਬੈਂਕ ਦਾ ਦੂਜੀ ਤਿਮਾਹੀ ''ਚ ਘਾਟਾ ਵਧ ਕੇ 357 ਕਰੋੜ ਰੁਪਏ
Sunday, Nov 10, 2019 - 09:52 AM (IST)
ਨਵੀਂ ਦਿੱਲੀ—ਨਿੱਜੀ ਖੇਤਰ ਦੇ ਲਕਸ਼ਮੀ ਵਿਲਾਸ ਬੈਂਕ ਦਾ ਘਾਟਾ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਵਧ ਕੇ 357.18 ਕਰੋੜ ਰੁਪਏ ਹੋ ਗਿਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ ਬੈਂਕ ਨੂੰ 132.31 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਸ਼ੇਅਰ ਬਾਜ਼ਾਰ ਨੂੰ ਉਪਲੱਬਧ ਕਰਵਾਈ ਜਾਣਕਾਰੀ ਮੁਤਾਬਕ ਸਮੀਖਿਆ ਮਿਆਦ 'ਚ ਬੈਂਕ ਦੀ ਕੁੱਲ ਆਮਦਨ 665.33 ਕਰੋੜ ਰੁਪਏ ਰਹੀ ਜੋ ਪਿਛਲੇ ਸਾਲ ਇਸ ਸਮੇਂ 'ਚ 800.50 ਕਰੋੜ ਰੁਪਏ ਸੀ। ਇਸ ਦੌਰਾਨ ਬੈਂਕ ਦੀ ਵਿਆਜ਼ ਨਾਲ ਆਮਦਨ ਘੱਟ ਕੇ 607.33 ਕਰੋੜ ਰੁਪ ਰਹਿ ਗਈ। ਇਸ ਤੋਂ ਪਿਛਲੇ ਵਿੱਤੀ ਸਾਲ 'ਚ ਇਹ 729.29 ਕਰੋੜ ਰੁਪਏ ਸੀ। ਸਮੀਖਿਆ ਮਿਆਦ 'ਚ ਬੈਂਕ ਦੀ ਕੁੱਲ ਗੈਰ-ਲਾਗੂ ਅਸਾਮੀਆਂ (ਐੱਨ.ਪੀ.ਏ.) 12.31 ਫੀਸਦੀ ਤੋਂ ਘੱਟ ਕੇ ਉਸ ਦੇ ਕੁੱਲ ਕਰਜ਼ ਦੇ 21.25 ਫੀਸਦੀ 'ਤੇ ਪਹੁੰਚ ਗਈ। ਇਸ ਮਿਆਦ 'ਚ ਬੈਂਕ ਦਾ ਸ਼ੁੱਧ ਐੱਨ.ਪੀ.ਏ. ਉਸ ਦੇ ਕੁੱਲ ਕਰਜ਼ ਦਾ 10.47 ਫੀਸਦੀ ਹੋ ਗਿਆ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ 6.88 ਫੀਸਦੀ ਸੀ। ਇਸ ਦੌਰਾਨ ਬੈਂਕ ਦੇ ਫਸੇ ਕਰਜ਼ ਲਈ ਪ੍ਰਬੰਧ 303.07 ਕਰੋੜ ਰੁਪਏ ਰਿਹਾ ਜੋ ਪਿਛਲੇ ਸਾਲ ਇਸ ਮਿਆਦ 'ਚ 146.05 ਕਰੋੜ ਰੁਪਏ ਸੀ। ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਅਪ੍ਰੈਲ-ਸਤੰਬਰ 'ਚ ਬੈਂਕ ਦਾ ਘਾਟਾ 594.42 ਕਰੋੜ ਰੁਪਏ ਰਿਹਾ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ 256.17 ਕਰੋੜ ਰੁਪਏ ਰਿਹਾ ਸੀ। ਇਸ ਦੌਰਾਨ ਬੈਂਕ ਦੀ ਕੁੱਲ ਆਮਦਨ 1,342.50 ਕਰੋੜ ਰੁਪਏ ਹੋ ਗਈ। ਪਿਛਲੇ ਸਾਲ ਇਸ ਮਿਆਦ 'ਚ ਇਹ ਅੰਕੜਾ 1,588 ਕਰੋੜ ਰੁਪਏ ਸੀ