ਸ਼ੇਅਰ ਬਾਜ਼ਾਰ ਦਾ Good Friday : ਸੈਂਸੈਕਸ 350 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 25,114 ਦੇ ਪੱਧਰ ''ਤੇ Close
Friday, Sep 12, 2025 - 03:46 PM (IST)

ਮੁੰਬਈ (ਭਾਸ਼ਾ) - ਗਲੋਬਲ ਬਾਜ਼ਾਰਾਂ ਵਿੱਚ ਸਕਾਰਾਤਮਕ ਰੁਝਾਨਾਂ ਵਿਚਕਾਰ ਅੱਜ ਸ਼ੁੱਕਰਵਾਰ ਨੂੰ ਕਾਰੋਬਾਰ ਵਿੱਚ ਪ੍ਰਮੁੱਖ ਸਟਾਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ। ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਅਗਲੇ ਹਫ਼ਤੇ ਵਿਆਜ ਦਰਾਂ ਵਿੱਚ ਕਟੌਤੀ ਕਰਨ ਦੀਆਂ ਉਮੀਦਾਂ ਕਾਰਨ ਦੁਨੀਆ ਭਰ ਦੇ ਸਟਾਕ ਬਾਜ਼ਾਰਾਂ ਨੂੰ ਸਮਰਥਨ ਮਿਲਿਆ। ਇਸ ਦੌਰਾਨ 30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 355.97 ਅੰਕ ਭਾਵ 0.44% ਵਧ ਕੇ 81,904.70 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 19 ਸਟਾਕ ਵਾਧੇ ਨਾਲ ਅਤੇ 11 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦਿਖਾਈ ਦਿੱਤੇ।
ਟਾਪ ਗੇਨਰਸ
ਸੈਂਸੈਕਸ ਕੰਪਨੀਆਂ ਵਿੱਚੋਂ BEL, ਬਜਾਜ ਫਾਇਨਾਂਸ, ਬਜਾਜ ਫਿਨਸਰਵ, ਐਕਸਿਸ ਬੈਂਕ, ਮਾਰੂਤੀ ਅਤੇ ਟਾਟਾ ਮੋਟਰਜ਼ ਦੇ ਸ਼ੇਅਰਾਂ ਵਿੱਚ ਮਹੱਤਵਪੂਰਨ ਵਾਧਾ ਹੋਇਆ।
ਟਾਪ ਲੂਜ਼ਰਸ
Eternal,ਹਿੰਦੁਸਤਾਨ ਯੂਨੀਲੀਵਰ, Trent, ਟਾਈਟਨ ਅਤੇ ਏਸ਼ੀਅਨ ਪੇਂਟਸ ਲਾਲ ਨਿਸ਼ਾਨ
ਦੂਜੇ ਪਾਸੇ, 50 ਸ਼ੇਅਰਾਂ ਵਾਲਾ ਐਨਐਸਈ ਨਿਫਟੀ 108.50 ਅੰਕ ਭਾਵ 0.43% ਵਧ ਕੇ 25,114.00 ਦੇ ਪੱਧਰ 'ਤੇ ਬੰਦ ਹੋਇਆ ਹੈ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫਆਈਆਈ) ਨੇ ਵੀਰਵਾਰ ਨੂੰ 3,472.37 ਕਰੋੜ ਰੁਪਏ ਦੇ ਸ਼ੇਅਰ ਵੇਚੇ। ਦੂਜੇ ਪਾਸੇ, ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਨੇ 4,045.54 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਗਲੋਬਲ ਤੇਲ ਸੂਚਕਾਂਕ ਬ੍ਰੈਂਟ ਕਰੂਡ 0.87 ਪ੍ਰਤੀਸ਼ਤ ਡਿੱਗ ਕੇ 65.79 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ।