ਕਰ ਲਓ ਤਿਆਰੀ ਜਲਦ ਖੁੱਲ੍ਹੇਗਾ ਯੂਰੋ ਪ੍ਰਤੀਕ ਦਾ IPO , ਜਾਣੋ ਪ੍ਰਤੀ ਸ਼ੇਅਰ ਕੀਮਤ ਤੇ ਤਾਰੀਖ਼

Wednesday, Sep 10, 2025 - 04:26 PM (IST)

ਕਰ ਲਓ ਤਿਆਰੀ ਜਲਦ ਖੁੱਲ੍ਹੇਗਾ ਯੂਰੋ ਪ੍ਰਤੀਕ ਦਾ IPO , ਜਾਣੋ ਪ੍ਰਤੀ ਸ਼ੇਅਰ ਕੀਮਤ ਤੇ ਤਾਰੀਖ਼

ਨਵੀਂ ਦਿੱਲੀ (ਭਾਸ਼ਾ) - ਸਜਾਵਟੀ ਵਾਲ ਪੈਨਲ ਉਦਯੋਗ ਦੀ ਪ੍ਰਮੁੱਖ ਕੰਪਨੀ ਯੂਰੋ ਪ੍ਰਤੀਕ ਸੇਲਜ਼ ਲਿਮ. ਨੇ ਬੁੱਧਵਾਰ ਨੂੰ ਆਪਣੇ ਆਗਾਮੀ 451.32 ਕਰੋੜ ਰੁਪਏ ਦੇ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਲਈ 235 ਰੁਪਏ ਤੋਂ 247 ਰੁਪਏ ਪ੍ਰਤੀ ਸ਼ੇਅਰ ਦਾ ਮੁੱਲ ਘੇਰਾ ਤੈਅ ਕੀਤਾ। ਕੰਪਨੀ ਨੇ ਕਿਹਾ ਕਿ ਉਸ ਦਾ ਆਈ. ਪੀ. ਓ. 16 ਸਤੰਬਰ ਨੂੰ ਖੁੱਲ੍ਹ ਕੇ 18 ਸਤੰਬਰ ਨੂੰ ਬੰਦ ਹੋਵੇਗਾ।

ਇਹ ਵੀ ਪੜ੍ਹੋ :     PNB ਦੇ ਖ਼ਾਤਾਧਾਰਕਾਂ ਨੂੰ ਭਾਰੀ ਝਟਕਾ, ਹੁਣ ਇਸ ਸਰਵਿਸ ਲਈ ਦੇਣਾ ਪਵੇਗਾ ਵਧੇਰੇ ਚਾਰਜ

ਇਹ ਜਨਤਕ ਇਸ਼ੂ ਪੂਰੀ ਤਰ੍ਹਾਂ ਪ੍ਰਮੋਟਰਾਂ ਵੱਲੋਂ 451.32 ਕਰੋੜ ਰੁਪਏ ਮੁੱਲ ਦੇ ਸ਼ੇਅਰਾਂ ਦੀ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਦੇ ਤੌਰ ’ਤੇ ਹੋਵੇਗੀ। ਇਸ਼ ’ਚ ਕੋਈ ਨਵੇਂ ਸ਼ੇਅਰ ਜਾਰੀ ਨਹੀਂ ਕੀਤੇ ਜਾਣਗੇ। ਪ੍ਰਸਤਾਵ ਅੱਧਾ ਹਿੱਸਾ ਯੋਗ ਸੰਸਥਾਗਤ ਖਰੀਦਦਾਰਾਂ ਲਈ ਰਾਖਵਾਂ ਕੀਤਾ ਗਿਆ ਹੈ, 35 ਫੀਸਦੀ ਪ੍ਰਚੂਨ ਨਿਵੇਸ਼ਕਾਂ ਲਈ ਅਤੇ ਬਾਕੀ 15 ਫੀਸਦੀ ਗੈਰ-ਸੰਸਥਾਗਤ ਨਿਵੇਸ਼ਕਾਂ ਲਈ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ :     UPI ਰਾਹੀਂ ਕਰਦੇ ਹੋ ਭੁਗਤਾਨ... ਤਾਂ ਦਿਓ ਧਿਆਨ, 15 ਸਤੰਬਰ ਤੋਂ ਬਦਲ ਜਾਣਗੇ ਅਹਿਮ ਨਿਯਮ

ਕੰਪਨੀ ਦੀ ਸੰਚਾਲਨ ਆਮਦਨ ਵਿੱਤੀ ਸਾਲ 2024-25 ’ਚ 28 ਫੀਸਦੀ ਵਧ ਕੇ 284.23 ਕਰੋੜ ਰੁਪਏ ਹੋ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ (2023-24) ’ਚ 222 ਕਰੋੜ ਰੁਪਏ ਸੀ ਅਤੇ ਕੰਪਨੀ ਦਾ ਸ਼ੁੱਧ ਲਾਭ ਵਿੱਤੀ ਸਾਲ 2024-25 ’ਚ ਵਧ ਕੇ 76.44 ਕਰੋੜ ਰੁਪਏ ਹੋ ਗਿਆ, ਜੋ ਇਸ ਤੋਂ ਪਿਛਲੇ ਵਿੱਤੀ ਸਾਲ (2023-24) ’ਚ 63 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ :     14 ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚੀ ਚਾਂਦੀ, ਜਾਣੋ ਕਿੰਨੀ ਦੂਰ ਜਾ ਸਕਦੀ ਹੈ ਕੀਮਤ

ਇਹ ਵੀ ਪੜ੍ਹੋ :     Gold-Silver ਦੀਆਂ ਕੀਮਤਾਂ ਨੇ ਰਚਿਆ ਇਤਿਹਾਸ, ਅੰਕੜਾ ਪਹਿਲੀ ਵਾਰ ਹੋਇਆ ਹੱਦੋਂ ਪਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News