KV ਸੁਬਰਮਣੀਅਮ ਹੋਣਗੇ ਫੈੱਡਰਲ ਬੈਂਕ ਦੇ ਨਵੇਂ MD
Wednesday, Jul 24, 2024 - 09:59 AM (IST)

ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ ਨੇ 3 ਸਾਲ ਲਈ ਫੈੱਡਰਲ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਦੇ ਰੂਪ ’ਚ ਕ੍ਰਿਸ਼ਣਨ ਵੇਂਕਟ ਸੁਬਰਮਣੀਅਮ ਦੇ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਹ 23 ਸਤੰਬਰ 2024 ਨੂੰ ਰਸਮੀ ਰੂਪ ਨਾਲ ਫੈੱਡਰਲ ਬੈਂਕ ਦੇ ਐੱਮ. ਡੀ. ਅਤੇ ਸੀ. ਈ. ਓ. ਦੇ ਰੂਪ ’ਚ ਕਾਰਜਭਰ ਸੰਭਾਲਣਗੇ। ਕ੍ਰਿਸ਼ਣਨ ਵੇਂਕਟ ਸੁਬਰਮਣੀਅਮ ਅਪ੍ਰੈਲ 2024 ਤੱਕ ਕੋਟਕ ਮਹਿੰਦਰਾ ਬੈਂਕ ਦੇ ਸਾਂਝੇ ਪ੍ਰਬੰਧ ਨਿਰਦੇਸ਼ਕ ਸਨ।