ਕੋਟਕ ਮਹਿੰਦਰਾ ਲਾਈਫ ਇੰਸ਼ੋਰੈਂਸ ਨੂੰ ਜੂਨ ਤਿਮਾਹੀ 'ਚ ਨੁਕਸਾਨ ਦਾ ਖ਼ਦਸ਼ਾ

06/17/2021 1:55:43 PM

ਨਵੀਂ ਦਿੱਲੀ- ਨਿੱਜੀ ਖੇਤਰ ਦੇ ਕੋਟਕ ਮਹਿੰਦਰਾ ਬੈਂਕ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਵਿਚ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਉੱਚ ਮੌਤ ਦਰ ਕਾਰਨ ਉਸ ਦੀ ਜੀਵਨ ਬੀਮਾ ਸ਼ਾਖਾ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਬੈਂਕ ਨੇ ਕਿਹਾ ਕਿ ਉਸ ਦੀ ਜੀਵਨ ਬੀਮਾ ਸ਼ਾਖਾ ਨੂੰ ਕੋਵਿਡ-19 ਦੀ ਦੂਜੀ ਲਹਿਰ ਕਾਰਨ ਜੂਨ 2021 ਨੂੰ ਸਮਾਪਤ ਤਿਮਾਹੀ ਦੌਰਾਨ 275 ਕਰੋੜ ਰੁਪਏ ਤੱਕ ਦਾ ਘਾਟਾ ਹੋਣ ਦਾ ਖ਼ਦਸ਼ਾ ਹੈ।

ਕੋਟਕ ਮਹਿੰਦਰਾ ਲਾਈਫ ਇੰਸ਼ੋਰੈਂਸ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ, ''ਦੂਜੀ ਲਹਿਰ ਕਾਰਨ ਵਧੇ ਹੋਏ ਦਾਅਵਿਆਂ ਅਤੇ ਉੱਚ ਮੌਤ ਦਰ ਕਾਰਨ ਫੰਡ ਦੀ ਵੱਡੀ ਵਿਵਸਥਾ ਕਾਰਨ ਕੰਪਨੀ ਨੂੰ ਜੂਨ ਤਿਮਾਹੀ ਦੌਰਾਨ 225-275 ਕਰੋੜ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ ਹੈ।" ਕੰਪਨੀ ਨੇ ਕਿਹਾ ਕਿ ਅੱਗੇ ਦੀ ਵਿਵਸਥਾ ਮੌਤ ਦਰ ਦੇ ਰੁਝਾਨ 'ਤੇ ਨਿਰਭਰ ਕਰੇਗੀ। ਨਿੱਜੀ ਬੀਮਾਕਰਤਾ ਨੇ ਸਪੱਸ਼ਟ ਕਰਦੇ ਕਿਹਾ, "ਕੰਪਨੀ ਕੋਲ ਮਜਬੂਤ ਪੂੰਜੀ ਅਤੇ ਅਦਾਇਗੀ ਸਮਰੱਥਾ ਦੀ ਸਥਿਤੀ ਬਣੀ ਹੋਈ ਹੈ।"  ਕੋਟਕ ਮਹਿੰਦਰਾ ਲਾਈਫ ਇੰਸ਼ੋਰੈਂਸ ਨੇ ਕਿਹਾ ਕਿ ਪਿਛਲੇ ਅਸਾਧਾਰਣ ਵਿਕਾਸ ਅਤੇ ਇਸ ਦੇ ਸੰਭਾਵਿਤ ਪ੍ਰਭਾਵਾਂ ਬਾਰੇ 16 ਜੂਨ, 2021 ਨੂੰ ਉਸ ਦੇ ਬੋਰਡ ਦੀ ਮੀਟਿੰਗ ਵਿਚ ਵਿਚਾਰਿਆ ਗਿਆ। ਕੋਟਕ ਲਾਈਫ ਇੰਸ਼ੋਰੈਂਸ ਭਾਰਤ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਬੀਮਾ ਕੰਪਨੀਆਂ ਵਿਚੋਂ ਇੱਕ ਹੈ। 


Sanjeev

Content Editor

Related News