ਕੋਟਕ ਮਹਿੰਦਰਾ ਬੈਂਕ ਨੂੰ 1624 ਕਰੋੜ ਦਾ ਮੁਨਾਫਾ

01/19/2018 1:50:53 PM

ਨਵੀਂ ਦਿੱਲੀ—ਕੋਟਕ ਮਹਿੰਦਰਾ ਬੈਂਕ ਨੇ ਵਿੱਤੀ ਸਾਲ 2018 ਦੀ ਤੀਜੀ ਤਿਮਾਹੀ ਦੇ ਨਤੀਜੇ ਐਲਾਨ ਕਰ ਦਿੱਤੇ ਹਨ। ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਕੋਟਕ ਮਹਿੰਦਰਾ ਬੈਂਕ ਦਾ ਕੰਸੋਲੀਡੇਟੇਡ ਮੁਨਾਫਾ 1624 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਕੋਟਕ ਮਹਿੰਦਰਾ ਬੈਂਕ ਦਾ ਮੁਨਾਫਾ 1227 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਕੋਟਕ ਮਹਿੰਦਰਾ ਬੈਂਕ ਦੀ ਵਿਆਜ ਆਮਦਨ 3186 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਕੋਟਕ ਮਹਿੰਦਰਾ ਬੈਂਕ ਦੀ ਵਿਆਜ ਆਮਦਨ 2747 ਕਰੋੜ ਰੁਪਏ ਰਹੀ ਸੀ।


Related News