ਕੋਟਕ ਮਹਿੰਦਰਾ ਬੈਂਕ ਨੇ FD ਦੀਆਂ ਵਿਆਜ ਦਰਾਂ ''ਚ ਕੀਤਾ ਬਦਲਾਅ, ਮਿਲੇਗਾ 6.75% ਰਿਟਰਨ

10/22/2019 2:16:30 PM

ਨਵੀਂ ਦਿੱਲੀ — ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਨੂੰ ਨਿਵੇਸ਼ ਕਰਨ 'ਤੇ ਵਧ ਤੋਂ ਵਧ ਲਾਭ ਹੋਵੇ। ਜੇਕਰ ਤੁਸੀਂ ਵੀ ਆਪਣੀ ਬਚਤ 'ਤੇ ਜ਼ਿਆਦਾ ਵਿਆਜ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ FD 'ਚ ਨਿਵੇਸ਼ ਵਧੀਆ ਵਿਕਲਪ ਸਾਬਤ ਹੋ ਸਕਦਾ ਹੈ। ਇਸ 'ਚ ਨਿਵੇਸ਼ ਦੇ ਜ਼ਰੀਏ ਇਕ ਮਿਆਦ ਦੇ ਬਾਅਦ ਨਿਵੇਸ਼ਕ ਨੂੰ ਨਿਸ਼ਚਿਤ ਰਿਟਰਨ ਮਿਲਣਾ ਤੈਅ ਹੁੰਦਾ ਹੈ ਇਸ ਦੇ ਨਾਲ ਹੀ ਬਜ਼ਾਰ ਦੇ ਉਤਰਾਅ-ਚੜ੍ਹਾਅ ਦਾ ਵੀ ਇਸ 'ਤੇ ਕੋਈ ਅਸਰ ਨਹੀਂ ਹੁੰਦਾ ਹੈ। ਕੋਟਕ ਮਹਿੰਦਰਾ ਨੇ ਬੈਂਕ ਐਫ.ਡੀ. 'ਤੇ ਮਿਲਣ ਵਾਲੇ ਵਿਆਜ 'ਚ ਬਦਲਾਅ ਕੀਤਾ ਹੈ। ਸੀਨੀਅਰ ਸਿਟੀਜ਼ਨ ਨੂੰ ਆਮ ਨਾਗਰਿਕਾਂ ਦੇ ਮੁਕਾਬਲੇ 50 ਬੇਸਿਸ ਪੁਆਇੰਟ ਜ਼ਿਆਦਾ ਰਿਟਰਨ ਮਿਲੇਗਾ। ਨਵੀਂਆਂ ਦਰਾਂ 18 ਅਕਤੂਬਰ ਤੋਂ ਲਾਗੂ ਹੋ ਗਈਆਂ ਹਨ।

ਦੋ ਕਰੋੜ ਤੋਂ ਘੱਟ ਦੀ FD 'ਤੇ ਆਮ ਨਾਗਰਿਕਾਂ ਨੂੰ ਇਸ ਦਰ ਨਾਲ ਮਿਲੇਗਾ ਵਿਆਜ

- 7 ਦਿਨਾਂ ਤੋਂ 14 ਦਿਨਾਂ ਦੀ FD 'ਤੇ ਗਾਹਕਾਂ ਨੂੰ 3.50% ਵਿਆਜ ਮਿਲੇਗਾ।
- 15 ਦਿਨਾਂ ਤੋਂ 30 ਦਿਨ ਦੀ FD 'ਤੇ ਗਾਹਕਾਂ ਨੂੰ ਚਾਰ ਫੀਸਦੀ ਵਿਆਜ ਮਿਲੇਗਾ।
- 46 ਦਿਨਾਂ ਤੋਂ 90 ਦਿਨਾਂ ਦੀ FD 'ਤੇ ਗਾਹਕਾਂ ਨੂੰ 5.25% ਵਿਆਜ ਮਿਲੇਗਾ।
- 91 ਦਿਨਾਂ ਤੋਂ ਲੈ ਕੇ 120 ਦਿਨਾਂ ਤੱਕ ਦੀ FD 'ਤੇ 5.50% ਵਿਆਜ ਮਿਲੇਗਾ।
- 121 ਦਿਨਾਂ ਤੋਂ 179 ਦਿਨ ਦੀ FD 'ਤੇ ਗਾਹਕਾਂ ਨੂੰ 5.60 ਪ੍ਰਤੀਸ਼ਤ ਵਿਆਜ ਮਿਲੇਗਾ।
- 180 ਦਨ ਦੀ FD 'ਤੇ ਗਾਹਕਾਂ ਨੂੰ 6.25 ਫੀਸਦੀ ਵਿਆਜ ਮਿਲੇਗਾ।
- 181 ਦਿਨ ਤੋਂ ਲੈ ਕੇ 269 ਦਿਨਾਂ ਦੀ FD 'ਤੇ ਗਾਹਕਾਂ ਨੂੰ 6.25 ਫੀਸਦੀ ਤੱਕ ਦਾ ਵਿਆਜ ਮਿਲੇਗਾ।
- 270 ਦਿਨ ਦੀ FD 'ਤੇ ਗਾਹਕਾਂ ਨੂੰ 6.25% ਫੀਸਦੀ ਵਿਆਜ ਮਿਲੇਗਾ।
- 271 ਦਿਨਾਂ ਤੋਂ 363 ਦਿਨਾਂ ਦੀ FD 'ਤੇ ਗਾਹਕਾਂ ਨੂੰ 6.35% ਵਿਆਜ ਮਿਲੇਗਾ.
- 364 ਦਿਨ ਦੀ FD 'ਤੇ, 365 ਦਿਨ ਤੋਂ 389 ਦਿਨ ਦੀ FD 'ਤੇ ਅਤੇ 390 ਦਿਨ ਦੀ FD 'ਤੇ ਗਾਹਕਾਂ ਨੂੰ 6.75% ਵਿਆਜ ਮਿਲੇਗਾ।
- 391 ਦਿਨਾਂ ਤੋਂ 23 ਮਹੀਨੇ ਤੋਂ ਘੱਟ ਸਮੇਂ ਦੀ FD 'ਤੇ 6.70% ਵਿਆਜ ਮਿਲੇਗਾ।
- 23 ਮਹੀਨੇ ਇਕ ਦਿਨ ਤੋਂ ਦੋ ਸਾਲ ਤੱਕ ਦੀ FD 'ਤੇ ਗਾਹਕਾਂ ਨੂੰ 6.70% ਵਿਆਜ ਮਿਲੇਗਾ।

ਸੀਨੀਅਰ ਸਿਟੀਜ਼ਨ ਨੂੰ ਵਧੇਰੇ ਲਾਭ

ਸਾਰੇ ਬੈਂਕ FD 'ਚ ਸੀਨੀਅਰ ਨਾਗਰਿਕਾਂ ਨੂੰ ਖਾਸ ਸਹੂਲਤ ਦਿੰਦੇ ਹਨ। ਸੀਨੀਅਰ ਨਾਗਰਿਕਾਂ ਲਈ ਵਿਆਜ ਦਰ ਆਮ ਨਾਲੋਂ ਜ਼ਿਆਦਾ ਹੁੰਦੀ ਹੈ। ਜ਼ਿਆਦਾਤਰ ਬੈਂਕ ਸੀਨੀਅਰ ਨਾਗਰਿਕਾਂ ਨੂੰ 0.50 ਫੀਸਦੀ ਜ਼ਿਆਦਾ ਵਿਆਜ ਦਿੰਦੇ ਹਨ।


Related News