ਕੋਟਕ ਬੈਂਕ ਨੇ ਹੋਮ ਲੋਨ ’ਤੇ ਵਿਆਜ ਦਰ ’ਚ 0.05 ਫੀਸਦੀ ਦਾ ਵਾਧਾ ਕੀਤਾ

Tuesday, Nov 09, 2021 - 12:48 PM (IST)

ਕੋਟਕ ਬੈਂਕ ਨੇ ਹੋਮ ਲੋਨ ’ਤੇ ਵਿਆਜ ਦਰ ’ਚ 0.05 ਫੀਸਦੀ ਦਾ ਵਾਧਾ ਕੀਤਾ

ਮੁੰਬਈ– ਕੋਟਕ ਮਹਿੰਦਰਾ ਬੈਂਕ ਨੇ ਰਿਹਾਇਸ਼ੀ ਲੋਨ (ਹੋਮ ਲੋਨ) ਉੱਤੇ ਵਿਆਜ ਦਰਾਂ ’ਚ 0.05 ਫੀਸਦੀ ਦਾ ਵਾਧਾ ਕੀਤਾ ਹੈ। ਇਸ ਖੇਤਰ ’ਚ ਬੈਂਕ ਕਾਫੀ ਹਮਲਾਵਰ ਨੀਤੀ ਅਪਣਾ ਰਿਹਾ ਹੈ। ਇਕ ਅਧਿਕਾਰਕ ਬਿਆਨ ਮੁਤਾਬਕ ਨਿੱਜੀ ਖੇਤਰ ਦੇ ਬੈਂਕ ਦੇ ਰਿਹਾਇਸ਼ੀ ਲੋਨ ’ਤੇ ਹੁਣ ਵਿਆਜ ਦਰ 6.55 ਫੀਸਦੀ ਤੋਂ ਸ਼ੁਰੂ ਹੋਵੇਗੀ ਜੋ ਪਹਿਲਾਂ 6.50 ਫੀਸਦੀ ਸੀ। ਤਿਓਹਾਰੀ ਸੀਜ਼ਨ ਦੇ ਹਿੱਸੇ ਦੇ ਰੂਪ ’ਚ ਬੈਂਕ ਨੇ ਸਤੰਬਰ ’ਚ ਦਰ ’ਚ ਕਟੌਤੀ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਉਦਯੋਗ ਦੇ ਦੂਜੇ ਬੈਂਕਾਂ ਨੇ ਵੀ ਅਜਿਹਾ ਕੀਤਾ ਸੀ।

ਹਾਲੇ ਹੋਰ ਬੈਂਕ 6.45 ਫੀਸਦੀ ਵਿਆਜ ਦਰ ’ਤੇ ਕਰਜ਼ੇ ਦੀ ਪੇਸ਼ਕਸ਼ ਕਰ ਰਹੇ ਹਨ। ਬੈਂਕ ਦੇ ਖਪਤਕਾਰ ਕਾਰੋਬਾਰ ਦੇ ਪ੍ਰਧਾਨ ਅੰਬੁਜ ਚੰਦਨਾ ਨੇ ਕਿਹਾ ਕਿ ਸਾਡੇ 60 ਦਿਨ ਦੇ ਵਿਸ਼ੇਸ਼ ਤਿਓਹਾਰੀ ਸੀਜ਼ਨ ਦੀ ਪੇਸ਼ਕਸ਼ ਨੂੰ ਘਰ ਖਰੀਦਦਾਰਾਂ ਨੇ ਬਹੁਤ ਸਲਾਹਿਆ ਹੈ। ਅਸੀਂ ਨਵੇਂ ਮਾਮਲਿਆਂ ਅਤੇ ਬੈਲੇਂਸ ਟ੍ਰਾਂਸਫਰ ਦੋਹਾਂ ’ਚ ਬਹੁਤ ਮਜ਼ਬੂਤ ਮੰਗ ਦਰਜ ਕੀਤੀ ਹੈ।


author

Aarti dhillon

Content Editor

Related News