ਕੋਰਿਆ, ਤਾਇਵਾਨ ਅਤੇ ਚੀਨ ਦੇ ਬਜ਼ਾਰ ਬੰਦ, SGX NIFTY ਕਮਜ਼ੋਰ

01/24/2020 10:32:01 AM

ਮੁੰਬਈ — ਏਸ਼ੀਆਈ ਬਜ਼ਾਰਾਂ ਵਿਚ ਅੱਜ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਕੋਰਿਆ, ਤਾਇਵਾਨ, ਸਿੰਗਾਪੁਰ ਅਤੇ ਚੀਨ ਦੇ ਬਜ਼ਾਰ ਬੰਦ ਹਨ। SGX NIFTY 22 ਅੰਕ ਯਾਨੀ ਕਿ 0.18 ਫੀਸਦੀ ਦੀ ਕਮਜ਼ੋਰੀ ਦੇ ਨਾਲ 12,174.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਕਕਈ 12.77 ਅੰਕ ਯਾਨੀ ਕਿ 0.05  ਫੀਸਦੀ ਦੀ ਗਿਰਾਵਟ ਦੇ ਨਾਲ 23,782.67 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਹਾਲਾਂਕਿ ਸਟ੍ਰੇਟਸ ਟਾਈਮਜ਼ 'ਚ 0.14 ਫੀਸਦੀ ਦੀ ਕਮਜ਼ੋਰੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਹੈਂਗਸੈਂਗ 0.15 ਫੀਸਦੀ ਦੀ ਕਮਜ਼ੋਰੀ ਦੇ ਨਾਲ 27,866.52 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ।

ਇਸ ਦੌਰਾਨ ਚੀਨ 'ਚ  CORONAVIRUS ਕਾਰਨ 25 ਲੋਕਾਂ ਦੀ ਮੌਤ ਦੀ ਖਬਰ ਹੈ। ਦੁਨੀਆ ਭਰ ਵਿਚ  CORONAVIRUS ਦੇ 800 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਚੀਨ ਦੇ 7 ਸ਼ਹਿਰ ਸੀਲ ਕਰ ਦਿੱਤੇ ਗਏ ਹਨ। ਜਾਪਾਨ, ਦੱਖਣੀ ਕੋਰੀਆ, ਸਿੰਗਾਪੁਰ 'ਚ ਵੀ ਮਾਮਲੇ ਸਾਹਮਣੇ ਆਏ ਹਨ। ਪਰ WHO ਨੇ ਗਲੋਬਲ ਹੈਲਥ ਐਮਰਜੈਂਸੀ ਘੋਸ਼ਿਤ ਕਰਨ ਦਾ ਫੈਸਲਾ ਟਾਲ ਦਿੱਤਾ ਹੈ।  CORONAVIRUS 'ਤੇ WHO ਦੇ ਬਿਆਨ ਦੇ ਬਾਅਦ 00 ਮਾਰਕਿਟ 'ਚ ਚੰਗੀ ਰਿਕਵਰੀ ਦਿਸੀ। ਕੱਲ੍ਹ ਦੇ ਕਾਰੋਬਾਰ 'ਚ ਨੈਸਡੈਕ ਦੀ ਰਿਕਾਰਡ ਕਲੋਜ਼ਿੰਗ ਹੋਈ। ਕੱਲ੍ਹ ਅਮਰੀਕੀ ਬਜ਼ਾਰ ਮਿਲੇ-ਜੁਲੇ ਬੰਦ ਹੋਏ ਸਨ। ਕੱਲ੍ਹ ਦੇ ਕਾਰੋਬਾਰ ਵਿਚ ਅਮਰੀਕੀ ਬਜ਼ਾਰ ਹੇਠਲੇ ਪੱਧਰਾਂ ਤੋਂ ਰਿਕਵਰੀ ਨਾਲ ਬੰਦ ਹੋਏ ਸਨ। DOW ਹੇਠਲੇ ਪੱਧਰ ਤੋਂ ਕਰੀਬ 175 ਅੰਕ ਸੁਧਰਿਆ ਸੀ। ਏਅਰਲਾਈਂਸ ਸ਼ੇਅਰਾਂ ਵਿਚ ਤੇਜ਼ੀ ਦਿਖੀ ਸੀ। 
ਦੂਜੇ ਪਾਸੇ ਕਰੂਡ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿਚ 2 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਬ੍ਰੇਂਟ 62 ਡਾਲਰ ਦੇ ਹੇਠਾਂ ਆ ਗਿਆ ਹੈ।  CORONAVIRUS ਕਾਰਨ ਚੀਨ 'ਚ ਮੰਗ ਘਟਣ ਦਾ ਖਦਸ਼ਾ ਹੈ।


Related News