Komaki ਦਾ ਧਮਾਕੇਦਾਰ ਆਫਰ, ਇਲੈਕਟ੍ਰਿਕ ਸਕੂਟਰਾਂ ਨਾਲ ਮਿਲਣਗੇ ਇਹ ਫਾਇਦੇ
Thursday, Oct 26, 2023 - 02:29 PM (IST)
ਆਟੋ ਡੈਸਕ- ਭਾਰਤੀ ਰਾਈਡਰਾਂ ਨੂੰ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨ ਲਈ ਸਵੱਛ ਆਵਾਜਾਈ ਖੇਤਰ ਵਿਚ ਕੋਮਾਕੀ ਭਰੋਸੇਮੰਦ ਪਲੇਅਰਾਂ ਵਿਚੋਂ ਇਕ ਆਪਣੇ ਪ੍ਰਸਿੱਧ Komaki SE ਸਕੂਟਰਾਂ 'ਤੇ ਇਕ ਵਿਸ਼ੇਸ਼ ਤਿਉਹਾਰੀ ਪੇਸ਼ਕਸ਼ ਲੈ ਕੇ ਆਇਆ ਹੈ। Komaki SE ਹੁਣ ਇਕ ਬੈਟਰੀ ਦੀ ਕੀਮਤ 'ਤੇ ਡਿਊਲ ਬੈਟਰੀ ਅਤੇ ਚਾਰਜਰ ਨਾਲ ਦੁੱਗਣੀ ਰੇਂਜ ਅਤੇ ਦੁੱਗਣੀ ਬੱਚਤ ਦੀ ਪੇਸ਼ਕਸ਼ ਕਰਦਾ ਹੈ। ਇਸ ਵਿਸ਼ੇਸ਼ ਪੇਸ਼ਕਸ਼ ਦੇ ਨਾਲ Komaki SE ਦੇ ਰਾਈਡਰ ਇਕ ਰਾਈਡ ਵਿਚ 200 ਕਿਲੋਮੀਟਰ ਤੱਕ ਦੀ ਰਾਈਡ ਦਾ ਅਨੁਭਵ ਕਰ ਸਕਦੇ ਹਨ। ਕੰਪਨੀ ਨਵੇਂ SE ਡਿਊਲ ਵਿਚ ਦੋ ਨਵੇਂ ਰੰਗ ਵੀ ਲੈ ਕੇ ਆਈ ਹੈ- ਚਾਰਕੋਲ ਗ੍ਰੇ ਅਤੇ ਸੈਕਰਾਮੈਂਟੋ ਗ੍ਰੀਨ। ਇਸ ਤਰ੍ਹਾਂ ਇਹ ਆਧੁਨਿਕ ਸਕੂਟਰ ਰਾਈਡਰਾਂ ਲਈ ਹੋਰ ਵੀ ਆਕਰਸ਼ਕ ਹੋ ਗਏ ਹਨ।
Komaki SE ਸ਼ਹਿਰਾਂ ਵਿੱਚ ਸਕੂਟਰ ਸਵਾਰਾਂ ਲਈ ਇਕ ਪ੍ਰਸਿੱਧ ਵਿਕਲਪ ਬਣ ਗਿਆ ਹੈ। ਇਸ ਤਿਉਹਾਰੀ ਸੀਜ਼ਨ ਵਿੱਚ ਅਸੀਂ SE Dual ਦੇ ਨਾਲ ਉਪਭੋਗਤਾਵਾਂ ਲਈ ਰਾਈਡਿੰਗ ਦੇ ਅਨੁਭਵ ਨੂੰ ਹੋਰ ਬਿਹਤਰ ਚਾਹੁੰਦੇ ਹਾਂ ਤਾਂ ਜੋ ਭਾਰਤੀ ਬਾਈਕਰ ਸਾਫ਼ ਅਤੇ ਹਰੀ ਆਵਾਜਾਈ ਦੇ ਨਾਲ ਸਟਾਈਲ ਵਿੱਚ ਟੂਅਰਿੰਗ ਕਰ ਸਕਣ।
ਕੋਮਾਕੀ ਇਲੈਕਟ੍ਰਿਕ ਡਿਵੀਜ਼ਨ ਦੇ ਡਾਇਰੈਕਟਰ ਗੁੰਜਨ ਮਲਹੋਤਰਾ ਨੇ ਕਿਹਾ ਕਿ ਉਸੇ ਕੀਮਤ 'ਤੇ ਡਿਊਲ ਬੈਟਰੀ ਦੇ ਫਾਇਦਿਆਂ ਨੂੰ ਪਾ ਸਕਦੇ ਹੋ। ਅਸੀਂ ਵਿਸ਼ੇਸ਼ ਫੀਚਰਜ਼ ਅਤੇ ਵਧੀਆ ਪੇਸ਼ਕਸ਼ਾਂ ਵਾਲੇ ਆਧੁਨਿਕ ਈ.ਵੀ. ਦੇ ਨਾਲ ਭਾਰਤੀ ਸੜਕਾਂ 'ਤੇ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਾਂ।
ਇਸ ਸਾਲ, Komaki SE ਸਕੂਟਰਾਂ ਨੂੰ ਉੱਨਤ ਤਕਨਾਲੋਜੀ ਵਿਸ਼ੇਸ਼ਤਾਵਾਂ ਨਾਲ ਅੱਪਗਰੇਡ ਕੀਤਾ ਗਿਆ ਸੀ। Komaki SE ਮਾਡਲ LifePO4 ਸਮਾਰਟ ਬੈਟਰੀ ਦੇ ਨਾਲ ਆਉਂਦੇ ਹਨ ਜੋ ਬਿਹਤਰ ਸੁਰੱਖਿਆ ਅਤੇ ਅੱਗ ਪ੍ਰਤੀਰੋਧ ਪ੍ਰਦਾਨ ਕਰਦੇ ਹਨ ਅਤੇ 4-5 ਘੰਟਿਆਂ ਵਿੱਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੇ ਹਨ। ਇਹ ਮਾਡਲ ਸਟਾਈਲਿਸ਼ LED DRL ਡਿਜ਼ਾਈਨ ਨਾਲ ਆਉਂਦੇ ਹਨ।
Komaki SE ਦੀਆਂ ਖੂਬੀਆਂ
ਬਾਈਕ ਆਰਾਮਦਾਇਕ ਸੀਟਾਂ, LED ਫਰੰਟ ਬਲਿੰਕਰ, 3000 ਵਾਟ ਹੱਬ ਮੋਟਰ, 50 amp ਕੰਟਰੋਲਰ, ਪਾਰਕਿੰਗ ਅਸਿਸਟ, ਕਰੂਜ਼ ਕੰਟਰੋਲ, ਰਿਵਰਸ ਅਸਿਸਟ ਦੇ ਨਾਲ ਆਉਂਦੀ ਹੈ। ਇਨ੍ਹਾਂ ਵਿੱਚ ਨੈਵੀਗੇਸ਼ਨ, ਸਾਊਂਡ ਸਿਸਟਮ ਅਤੇ ਰੈਡੀ-ਟੂ-ਰਾਈਡ ਫੀਚਰਜ਼ ਦੇ ਤੌਰ 'ਤੇ TFT ਸਕਰੀਨ ਵੀ ਹੈ। ਇਸ ਵਿੱਚ ਤਿੰਨ ਗੇਅਰ ਮੋਡ ਹਨ - ਈਕੋ, ਸਪੋਰਟ ਅਤੇ ਟਰਬੋ ਅਤੇ ਡਿਊਲ ਡਿਸਕ ਬ੍ਰੇਕ, ਕੀਫੌਬ ਕੀ-ਲੈੱਸ ਐਂਟਰੀ ਅਤੇ ਕੰਟਰੋਲ ਅਤੇ ਐਂਟੀ-ਸਕਿਡ ਤਕਨੀਕ ਵੀ ਹਨ। ਨਾਲ ਹੀ, ਰਾਈਡਰ 20 ਲੀਟਰ ਬੂਟ ਸਪੇਸ ਮਿਲੇਗੀ ਜਿਸ ਵਿਚ ਆਰਾਮ ਨਾਲ ਆਪਣੀਆਂ ਚੀਜ਼ਾਂ ਰੱਖ ਸਕਦਾ ਹੈ।
Komaki SE Dual 1.28 ਲੱਖ ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਉਪਲਬਧ ਹੈ।