ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਵਾਧਾ , ਜਾਣੋ ਦੇਸ਼ 'ਚ ਕੀਮਤੀ ਧਾਤਾਂ ਦੇ ਕਿੰਨੇ ਵਧੇ ਭਾਅ

Thursday, Dec 14, 2023 - 04:20 PM (IST)

ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਵਾਧਾ , ਜਾਣੋ ਦੇਸ਼ 'ਚ ਕੀਮਤੀ ਧਾਤਾਂ ਦੇ ਕਿੰਨੇ ਵਧੇ ਭਾਅ

ਨਵੀਂ ਦਿੱਲੀ - ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਨੂੰ ਬਰਕਰਾਰ ਰੱਖਣ ਦੇ ਫੈਸਲੇ ਕਾਰਨ ਕੌਮਾਂਤਰੀ ਬਾਜ਼ਾਰ 'ਚ ਹੋਏ ਭਾਰੀ ਵਾਧੇ ਦਾ ਅਸਰ ਅੱਜ ਘਰੇਲੂ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਭਵਿੱਖੀ ਕੀਮਤਾਂ 'ਤੇ ਵੀ ਦੇਖਣ ਨੂੰ ਮਿਲਿਆ। ਦੋਵਾਂ ਦੀਆਂ ਫਿਊਚਰਜ਼ ਕੀਮਤਾਂ ਅੱਜ ਵਾਧੇ ਨਾਲ ਖੁੱਲ੍ਹੀਆਂ। ਬਾਜ਼ਾਰ ਖੁੱਲ੍ਹਣ ਤੋਂ ਬਾਅਦ ਦੋਵਾਂ ਦੀਆਂ ਫਿਊਚਰਜ਼ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਇਸ ਵਾਧੇ ਨਾਲ ਚਾਂਦੀ ਦੀ ਕੀਮਤ ਅੱਜ ਦੇ ਦਿਨ ਦੇ ਉੱਚੇ ਪੱਧਰ 75 ਹਜ਼ਾਰ ਰੁਪਏ ਨੂੰ ਛੂਹ ਗਈ।

ਇਹ ਵੀ ਪੜ੍ਹੋ :    ਦਸੰਬਰ 'ਚ ਹੀ ਨਿਪਟਾ ਲਓ ਆਧਾਰ ਤੇ ਬੈਂਕ ਨਾਲ ਜੁੜੇ ਇਹ ਕੰਮ, 1 ਜਨਵਰੀ ਤੋਂ ਬਦਲ ਜਾਣਗੇ ਨਿਯਮ

ਸੋਨੇ ਦੀ ਵਾਇਦਾ ਕੀਮਤ 62 ਹਜ਼ਾਰ ਰੁਪਏ ਨੂੰ ਪਾਰ ਕਰ ਗਈ। ਅੰਤਰਰਾਸ਼ਟਰੀ ਬਜ਼ਾਰ 'ਚ ਲਿੱਖਣ ਦੇ ਸਮੇਂ ਸੋਨਾ ਕਰੀਬ 2.5 ਫੀਸਦੀ ਅਤੇ ਚਾਂਦੀ 5 ਫੀਸਦੀ ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਸੀ। ਐੱਚ.ਡੀ.ਐੱਫ.ਸੀ. ਸਕਿਓਰਿਟੀਜ਼ 'ਚ ਵਸਤੂ ਅਤੇ ਮੁਦਰਾ ਦੇ ਮੁਖੀ ਅਨੁਜ ਗੁਪਤਾ ਨੇ ਕਿਹਾ ਕਿ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਖ਼ਬਰ ਤੋਂ ਬਾਅਦ ਆਲਮੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਇਆ ਹੈ। ਜਿਸ ਦਾ ਅਸਰ ਅੱਜ ਘਰੇਲੂ ਬਾਜ਼ਾਰ 'ਚ ਵੀ ਦੇਖਣ ਨੂੰ ਮਿਲਿਆ।

ਫਿਊਚਰਜ਼ ਦੇ ਸ਼ੁਰੂਆਤੀ ਕਾਰੋਬਾਰ ਦੇ ਦੌਰਾਨ, ਸੋਨੇ ਦੀ ਫਿਊਚਰਜ਼ ਕੀਮਤ ਵਿੱਚ 1,000 ਰੁਪਏ ਦਾ ਵਾਧਾ ਦੇਖਿਆ ਗਿਆ ਹੈ ਅਤੇ ਚਾਂਦੀ ਦੀ ਫਿਊਚਰਜ਼ ਕੀਮਤ ਵਿੱਚ 2,500 ਰੁਪਏ ਤੋਂ ਵੱਧ ਦਾ ਵਾਧਾ ਦੇਖਿਆ ਗਿਆ ਹੈ। ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਹੋਰ ਕਟੌਤੀ ਕੀਤੇ ਜਾਣ ਦੀ ਸੰਭਾਵਨਾ ਹੈ। ਅਜਿਹੇ 'ਚ ਅਗਲੇ ਸਾਲ ਸੋਨੇ ਦਾ ਵਾਇਦਾ 65 ਹਜ਼ਾਰ ਰੁਪਏ ਤੱਕ ਵਧ ਸਕਦਾ ਹੈ। ਚਾਂਦੀ ਦੀਆਂ ਕੀਮਤਾਂ 80 ਤੋਂ 82 ਹਜ਼ਾਰ ਰੁਪਏ ਦੇ ਵਿਚਕਾਰ ਵਪਾਰ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ :    Aadhaar ਦੇ ਨਿਯਮਾਂ 'ਚ ਸਰਕਾਰ ਨੇ ਕੀਤਾ ਵੱਡਾ ਬਦਲਾਅ, ਹੁਣ ਬਿਨ੍ਹਾਂ Finger Print ਦੇ ਬਣ ਸਕੇਗਾ ਆਧਾਰ ਕਾਰਡ

ਸੋਨੇ ਦੇ ਫਿਊਚਰਜ਼ ਦੀ ਕੀਮਤ 62 ਹਜ਼ਾਰ ਤੋਂ ਪਾਰ 

ਸੋਨੇ ਦੀਆਂ ਕੀਮਤਾਂ ਅੱਜ ਵਾਧੇ ਨਾਲ ਸ਼ੁਰੂ ਹੋਈਆਂ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦਾ ਬੈਂਚਮਾਰਕ ਫਰਵਰੀ ਠੇਕਾ ਅੱਜ 192 ਰੁਪਏ ਦੇ ਵਾਧੇ ਨਾਲ 61,391 ਰੁਪਏ 'ਤੇ ਖੁੱਲ੍ਹਿਆ। ਇਹ ਕੰਟਰੈਕਟ 1,202 ਰੁਪਏ ਦੇ ਵਾਧੇ ਨਾਲ 62,401 ਰੁਪਏ 'ਤੇ ਵਪਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 62,628 ਰੁਪਏ ਅਤੇ ਦਿਨ ਦੇ ਹੇਠਲੇ ਪੱਧਰ 61,350 ਰੁਪਏ 'ਤੇ ਪਹੁੰਚ ਗਿਆ। ਪਿਛਲੇ ਹਫਤੇ ਸੋਨੇ ਦੇ ਫਿਊਚਰਜ਼ ਦੀ ਕੀਮਤ 64,063 ਰੁਪਏ ਦੇ ਉੱਚ ਪੱਧਰ ਨੂੰ ਛੂਹ ਗਈ ਸੀ।

ਚਾਂਦੀ ਦੀ ਕੀਮਤ 75 ਹਜ਼ਾਰ ਦੇ ਪੱਧਰ ਨੂੰ ਛੂਹ ਗਈ

ਚਾਂਦੀ ਦੀਆਂ ਕੀਮਤਾਂ ਦੀ ਸ਼ੁਰੂਆਤ ਵੀ ਤੇਜ਼ੀ ਨਾਲ ਹੋਈ ਹੈ। MCX 'ਤੇ ਚਾਂਦੀ ਦਾ ਬੈਂਚਮਾਰਕ ਮਾਰਚ ਕੰਟਰੈਕਟ ਅੱਜ 418 ਰੁਪਏ ਦੇ ਵਾਧੇ ਨਾਲ 71,950 ਰੁਪਏ 'ਤੇ ਖੁੱਲ੍ਹਿਆ। ਲਿਖਣ ਦੇ ਸਮੇਂ, ਇਹ ਕੰਟਰੈਕਟ 2,698 ਰੁਪਏ ਦੇ ਵਾਧੇ ਨਾਲ 74,230 ਰੁਪਏ 'ਤੇ ਵਪਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 75,319 ਰੁਪਏ ਅਤੇ ਦਿਨ ਦੇ ਹੇਠਲੇ ਪੱਧਰ 71,950 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ। ਪਿਛਲੇ ਹਫਤੇ ਚਾਂਦੀ ਦੀਆਂ ਕੀਮਤਾਂ 78,549 ਰੁਪਏ ਦੇ ਦਿਨ ਦੇ ਉੱਚੇ ਪੱਧਰ 'ਤੇ ਪਹੁੰਚ ਗਈਆਂ ਸਨ।

ਕੌਮਾਂਤਰੀ ਬਾਜ਼ਾਰ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧਾ 

ਕੌਮਾਂਤਰੀ ਬਾਜ਼ਾਰ 'ਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕਾਮੈਕਸ 'ਤੇ ਸੋਨਾ 2,043.20 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ 1,997.30 ਡਾਲਰ ਸੀ। ਖ਼ਬਰ ਲਿਖੇ ਜਾਣ ਤੱਕ ਇਹ 48.30 ਡਾਲਰ ਦੇ ਵਾਧੇ ਨਾਲ 2,045.50 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ। ਕਾਮੈਕਸ 'ਤੇ ਚਾਂਦੀ ਦਾ ਫਿਊਚਰਜ਼ 24.09 ਡਾਲਰ 'ਤੇ ਖੁੱਲ੍ਹਿਆ, ਪਿਛਲੀ ਬੰਦ ਕੀਮਤ 22.94 ਡਾਲਰ ਸੀ। ਅੱਜ ਇਹ 1.17 ਡਾਲਰ ਵੱਧ ਕੇ 24.10 ਡਾਲਰ ਪ੍ਰਤੀ ਔਂਸ ਦੇ ਭਾਅ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।

ਇਹ ਵੀ ਪੜ੍ਹੋ :  ਨਿਵੇਸ਼ ਕਰਨ ਦੀ ਬਣਾ ਰਹੇ ਹੋ ਯੋਜਨਾ ਤਾਂ ਪੈਸਾ ਰੱਖੋ ਤਿਆਰ, ਇਸ ਹਫਤੇ ਖੁੱਲ੍ਹਣਗੇ 6 ਨਵੇਂ IPO

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News