16 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਜਾਣੋ ਸਤੰਬਰ ਮਹੀਨੇ ਵਿਚ ਛੁੱਟੀਆਂ ਦੀ ਸੂਚੀ
Sunday, Aug 27, 2023 - 06:00 PM (IST)
ਨਵੀਂ ਦਿੱਲੀ : ਸਤੰਬਰ ਮਹੀਨਾ ਸ਼ੁਰੂ ਹੋਣ 'ਚ ਹੁਣ ਕੁਝ ਦਿਨ ਹੀ ਬਾਕੀ ਰਹਿ ਗਏ ਹਨ। ਨਵੇਂ ਮਹੀਨੇ ਤੋਂ ਪਹਿਲਾਂ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਆ ਗਈ ਹੈ। ਸਤੰਬਰ ਮਹੀਨਾ ਛੁੱਟੀਆਂ ਨਾਲ ਭਰਿਆ ਹੋਇਆ ਹੈ। ਇਸ ਦੇ ਨਾਲ ਹੀ ਦਿੱਲੀ 'ਚ ਜੀ-20 ਸੰਮੇਲਨ ਕਾਰਨ 8 ਤੋਂ 10 ਸਤੰਬਰ ਤੱਕ ਸਾਰੇ ਸਰਕਾਰੀ ਦਫਤਰ ਅਤੇ ਬੈਂਕ ਬੰਦ ਰਹਿਣਗੇ।
ਇਹ ਵੀ ਪੜ੍ਹੋ : ਸੋਮਵਾਰ ਨੂੰ ਰਿਲਾਇੰਸ ਦੀ 46ਵੀਂ AGM : ਮੁਕੇਸ਼ ਅੰਬਾਨੀ ਦੇ ਸਕਦੇ ਹਨ ਨਿਵੇਸ਼ਕਾਂ ਨੂੰ ਤੋਹਫ਼ਾ
ਦੂਜੇ ਪਾਸੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਵੀ ਸਤੰਬਰ ਮਹੀਨੇ ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ਮੁਤਾਬਕ ਸਤੰਬਰ 'ਚ ਬੈਂਕ 16 ਦਿਨ ਬੰਦ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਸਤੰਬਰ 'ਚ 2,000 ਰੁਪਏ ਦੇ ਨੋਟ ਬਦਲਣ ਦੀ ਸਮਾਂ ਸੀਮਾ ਵੀ ਹੈ। ਇਸ ਕਾਰਨ ਸਤੰਬਰ ਮਹੀਨੇ 'ਚ ਬੈਂਕ ਨਾਲ ਜੁੜੀਆਂ ਛੁੱਟੀਆਂ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ ਤਾਂ ਪਹਿਲਾਂ ਛੁੱਟੀਆਂ ਦੀ ਲਿਸਟ ਦੇਖ ਲਓ।
ਸਤੰਬਰ ਮਹੀਨੇ ਇਸ ਕਾਰਨ ਬੰਦ ਹੋਣ ਵਾਲੇ ਹਨ ਬੈਂਕ
ਭਾਰਤੀ ਰਿਜ਼ਰਵ ਬੈਂਕ ਨੇ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਅਨੁਸਾਰ ਸਤੰਬਰ ਮਹੀਨੇ ਵਿੱਚ ਬੈਂਕਾਂ ਵਿੱਚ ਵੱਖ-ਵੱਖ ਤਿਉਹਾਰਾਂ ਅਤੇ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਸਮੇਤ ਕੁੱਲ 16 ਦਿਨ ਛੁੱਟੀਆਂ ਹੋਣਗੀਆਂ। ਜ਼ਿਕਰਯੋਗ ਹੈ ਕਿ ਇਹ ਛੁੱਟੀਆਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਉਨ੍ਹਾਂ ਦੇ ਸਥਾਨਕ ਤਿਉਹਾਰਾਂ ਦੇ ਮੁਤਾਬਕ ਵੱਖ-ਵੱਖ ਹੁੰਦੀਆਂ ਹਨ। ਰਿਜ਼ਰਵ ਬੈਂਕ ਵਲੋਂ ਹਰ ਸੂਬੇ ਲਈ ਸਥਾਨਕ ਤਿਉਹਾਰਾਂ ਮੁਤਾਬਕ ਹੀ ਛੁੱਟੀਆਂ ਜਾਰੀ ਕੀਤੀਆਂ ਜਾਂਦੀਆਂ ਹਨ। ਇਸ ਸਾਲ ਸਤੰਬਰ ਮਹੀਨੇ ਵਿੱਚ ਕਈ ਤਿਉਹਾਰ ਆ ਰਹੇ ਹਨ ਜਿਵੇਂ ਕਿ ਕ੍ਰਿਸ਼ਨ ਜਨਮ ਅਸ਼ਟਮੀ, ਗਣੇਸ਼ ਚਤੁਰਥੀ, ਈਦ-ਏ-ਮਿਲਾਦ। ਕਿਸੇ ਵੀ ਸਮੱਸਿਆ ਤੋਂ ਬਚਣ ਲਈ, ਬੈਂਕ ਜਾਣ ਤੋਂ ਪਹਿਲਾਂ, ਬੈਂਕ ਦੀਆਂ ਛੁੱਟੀਆਂ ਦੀ ਸੂਚੀ ਜ਼ਰੂਰ ਚੈੱਕ ਕਰੋ।
ਇਹ ਵੀ ਪੜ੍ਹੋ : EV 'ਤੇ ਨਹੀਂ ਘਟਾਇਆ ਜਾਵੇਗਾ ਇੰਪੋਰਟ ਟੈਕਸ , ਨਿਰਮਲਾ ਸੀਤਾਰਮਨ ਨੇ ਮੀਡੀਆ ਰਿਪੋਰਟਾਂ ਨੂੰ ਕੀਤਾ ਖਾਰਜ
RBI ਨੇ ਜਾਰੀ ਕੀਤੀ ਸਤੰਬਰ ਮਹੀਨੇ ਲਈ ਬੈਂਕ ਛੁੱਟੀਆਂ ਦੀ ਸੂਚੀ
3 ਸਤੰਬਰ : ਐਤਵਾਰ ਕਾਰਨ ਦੇਸ਼ ਭਰ 'ਚ ਬੰਦ ਰਹਿਣਗੇ ਬੈਂਕ
6 ਸਤੰਬਰ : ਕ੍ਰਿਸ਼ਨ ਜਨਮ ਅਸ਼ਟਮੀ ਕਾਰਨ ਭੁਵਨੇਸ਼ਵਰ, ਚੇਨਈ, ਹੈਦਰਾਬਾਦ, ਪਟਨਾ ਜ਼ੋਨਾਂ ਵਿੱਚ ਬੈਂਕ ਬੰਦ ਰਹਿਣਗੇ।
7 ਸਤੰਬਰ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਕਾਰਨ ਅਹਿਮਦਾਬਾਦ, ਚੰਡੀਗੜ੍ਹ, ਦੇਹਰਾਦੂਨ, ਗੰਗਟੋਕ, ਤੇਲੰਗਾਨਾ, ਜੈਪੁਰ, ਜੰਮੂ, ਕਾਨਪੁਰ, ਲਖਨਊ, ਰਾਏਪੁਰ, ਰਾਂਚੀ, ਸ਼ਿਲਾਂਗ, ਸ਼ਿਮਲਾ ਅਤੇ ਸ਼੍ਰੀਨਗਰ ਜ਼ੋਨਾਂ ਵਿੱਚ ਬੈਂਕ ਛੁੱਟੀ ਹੋਵੇਗੀ।
9 ਸਤੰਬਰ : ਦੂਜੇ ਸ਼ਨੀਵਾਰ ਕਾਰਨ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।
10 ਸਤੰਬਰ : ਦੇਸ਼ ਭਰ ਦੇ ਬੈਂਕ ਐਤਵਾਰ ਕਾਰਨ ਬੰਦ ਰਹਿਣਗੇ।
17 ਸਤੰਬਰ : ਐਤਵਾਰ ਦੀ ਛੁੱਟੀ ਹੋਵੇਗੀ।
18 ਸਤੰਬਰ : ਵਿਨਾਇਕ ਚਤੁਰਥੀ ਕਾਰਨ ਬੈਂਗਲੁਰੂ, ਤੇਲੰਗਾਨਾ ਜ਼ੋਨ ਵਿੱਚ ਬੈਂਕ ਛੁੱਟੀ ਰਹੇਗੀ।
19 ਸਤੰਬਰ : ਗਣੇਸ਼ ਚਤੁਰਥੀ ਕਾਰਨ ਅਹਿਮਦਾਬਾਦ, ਬੇਲਾਪੁਰ, ਭੁਵਨੇਸ਼ਵਰ, ਮੁੰਬਈ, ਨਾਗਪੁਰ, ਪਣਜੀ ਵਿੱਚ ਜ਼ੋਨਲ ਬੈਂਕਾਂ ਲਈ ਛੁੱਟੀ ਹੋਵੇਗੀ।
20 ਸਤੰਬਰ : ਕੋਚੀ ਅਤੇ ਭੁਵਨੇਸ਼ਵਰ ਜ਼ੋਨਾਂ ਵਿੱਚ ਗਣੇਸ਼ ਚਤੁਰਥੀ ਕਾਰਨ ਬੈਂਕ ਬੰਦ ਰਹਿਣਗੇ।
22 ਸਤੰਬਰ : ਸ਼੍ਰੀ ਨਰਾਇਣ ਗੁਰੂ ਸਮਾਧੀ ਦੇ ਮੌਕੇ 'ਤੇ ਸਿਰਫ ਕੋਚੀ, ਪਣਜੀ ਅਤੇ ਤ੍ਰਿਵੇਂਦਰਮ ਜ਼ੋਨਾਂ 'ਚ ਬੈਂਕ ਬੰਦ ਰਹਿਣਗੇ।
23 ਸਤੰਬਰ: ਦੇਸ਼ ਭਰ ਦੇ ਬੈਂਕ ਚੌਥੇ ਸ਼ਨੀਵਾਰ ਨੂੰ ਬੰਦ ਰਹਿਣਗੇ।
24 ਸਤੰਬਰ : ਦੇਸ਼ ਭਰ ਦੇ ਬੈਂਕ ਐਤਵਾਰ ਕਾਰਨ ਬੰਦ ਰਹਿਣਗੇ।
25 ਸਤੰਬਰ : ਸ਼੍ਰੀਮੰਤ ਸੰਕਰਦੇਵ ਜਯੰਤੀ ਕਾਰਨ ਗੁਹਾਟੀ ਜ਼ੋਨ ਵਿੱਚ ਬੈਂਕ ਛੁੱਟੀ ਰਹੇਗੀ।
27 ਸਤੰਬਰ : ਮਿਲਾਦ-ਏ-ਸ਼ਰੀਫ਼(ਪੈਗੰਬਰ ਮੁਹੰਮਦ ਦਾ ਜਨਮਦਿਨ) ਕਾਰਨ ਜੰਮੂ, ਕੋਚੀ, ਸ੍ਰੀਨਗਰ, ਤ੍ਰਿਵੇਂਦਰਮ ਜ਼ੋਨਾਂ ਵਿੱਚ ਬੈਂਕ ਬੰਦ ਰਹਿਣਗੇ।
28 ਸਤੰਬਰ : ਈਦ-ਏ-ਮਿਲਾਦ ਦੇ ਮੌਕੇ 'ਤੇ ਅਹਿਮਦਾਬਾਦ, ਆਈਜ਼ੌਲ, ਬੇਲਾਪੁਰ, ਬੈਂਗਲੁਰੂ, ਭੋਪਾਲ, ਚੇਨਈ, ਦੇਹਰਾਦੂਨ, ਤੇਲੰਗਾਨਾ, ਇੰਫਾਲ, ਕਾਨਪੁਰ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਏਪੁਰ, ਰਾਂਚੀ ਜ਼ੋਨਾਂ ਵਿੱਚ ਬੈਂਕ ਬੰਦ ਰਹਿਣਗੇ। .
29 ਸਤੰਬਰ : ਈਦ-ਏ-ਮਿਲਾਦ-ਉਲ-ਨਬੀ ਮੌਕੇ ਸਿਰਫ਼ ਗੰਗਟੋਕ, ਜੰਮੂ ਅਤੇ ਸ੍ਰੀਨਗਰ ਜ਼ੋਨਾਂ ਵਿੱਚ ਬੈਂਕ ਬੰਦ ਰਹਿਣਗੇ।
ਇਹ ਵੀ ਪੜ੍ਹੋ : UK ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਦੀਆਂ ਵਧੀਆਂ ਮੁਸ਼ਕਲਾਂ, ਉੱਚ ਦਰਾਂ ਬਣੀਆਂ ਵੱਡੀ ਮੁਸੀਬਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8