ਬੈਂਕਿੰਗ, ਕਾਰ ਤੇ ਗੈਸ ਸਿਲੰਡਰ ਦੀਆਂ ਕੀਮਤਾਂ ਸਣੇ ਇਸ ਮਹੀਨੇ ਹੋਣ ਜਾ ਰਹੇ ਨੇ ਇਹ ਮਹੱਤਵਪੂਰਨ ਬਦਲਾਅ

Thursday, Sep 01, 2022 - 03:54 PM (IST)

ਬੈਂਕਿੰਗ, ਕਾਰ ਤੇ ਗੈਸ ਸਿਲੰਡਰ ਦੀਆਂ ਕੀਮਤਾਂ ਸਣੇ ਇਸ ਮਹੀਨੇ ਹੋਣ ਜਾ ਰਹੇ ਨੇ ਇਹ ਮਹੱਤਵਪੂਰਨ ਬਦਲਾਅ

ਨਵੀਂ ਦਿੱਲੀ - ਅੱਜ ਤੋਂ ਸਤੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਸਰਕਾਰ ਵਲੋਂ ਬਹੁਤ ਸਾਰੇ ਵਿਸ਼ੇਸ਼ ਨਿਯਮਾਂ ਦੇ ਬਦਲਾਅ ਹੋਣ ਜਾ ਰਹੇ ਹਨ। ਬੈਂਕਿੰਗ, ਟੋਲ-ਟੈਕਸ ਅਤੇ ਪ੍ਰਾਪਰਟੀ ਸਮੇਤ ਕਈ ਤਰ੍ਹਾਂ ਦੀਆਂ ਸੇਵਾਵਾਂ 'ਚ ਬਦਲਾਅ ਹੋਣ ਜਾ ਰਹੇ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਇਸ ਤੋਂ ਇਲਾਵਾ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵੀ ਸੋਧ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਕਿਹੜੇ ਨਿਯਮ ਬਦਲਣਗੇ-

ਇਹ ਵੀ ਪੜ੍ਹੋ : ਗੌਤਮ ਅਡਾਨੀ ਦੀ ਵੱਡੀ ਛਾਲ, ਪਹਿਲੀ ਵਾਰ ਦੁਨੀਆ ਦੇ ਟਾਪ-3 ਅਰਬਪਤੀਆਂ ਦੀ ਸੂਚੀ 'ਚ ਪਹੁੰਚਿਆ ਕੋਈ ਭਾਰਤੀ

1. ਗੈਸ ਸਿਲੰਡਰ ਦੀਆਂ ਕੀਮਤਾਂ ਨੂੰ ਲੈ ਕੇ ਮਿਲੀ ਰਾਹਤ

ਇੰਡੀਅਨ ਆਇਲ ਨੇ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ 100 ਰੁਪਏ ਤੱਕ ਦੀ ਕਟੌਤੀ ਕੀਤੀ ਹੈ। ਘਟੀ ਹੋਈ ਕੀਮਤ ਅੱਜ ਤੋਂ ਲਾਗੂ ਹੋ ਗਈ ਹੈ। ਇਸ ਕਟੌਤੀ ਤੋਂ ਬਾਅਦ ਅੱਜ ਤੋਂ ਦਿੱਲੀ ਵਿੱਚ 19 ਕਿਲੋ ਦਾ ਐਲਪੀਜੀ ਸਿਲੰਡਰ 1976.50 ਰੁਪਏ ਦੀ ਬਜਾਏ 1885 ਰੁਪਏ ਵਿੱਚ ਮਿਲੇਗਾ। ਕੋਲਕਾਤਾ 'ਚ ਹੁਣ ਇਹ 2095.50 ਰੁਪਏ ਦੀ ਬਜਾਏ 1995.50 ਰੁਪਏ 'ਚ ਮਿਲੇਗਾ। ਮੁੰਬਈ 'ਚ ਇਸ ਦੀ ਕੀਮਤ 1844 ਰੁਪਏ ਅਤੇ ਚੇਨਈ 'ਚ 2045 ਰੁਪਏ ਕਰ ਦਿੱਤੀ ਗਈ ਹੈ। ਦਿੱਲੀ ਵਿੱਚ ਇਹ 91.50 ਰੁਪਏ, ਕੋਲਕਾਤਾ ਵਿੱਚ 100 ਰੁਪਏ, ਮੁੰਬਈ ਵਿੱਚ 92.50 ਰੁਪਏ ਅਤੇ ਚੇਨਈ ਵਿੱਚ 96 ਰੁਪਏ ਸਸਤਾ ਹੋ ਗਿਆ ਹੈ। ਹਾਲਾਂਕਿ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

2. ਟੋਲ ਟੈਕਸ ਵਧੇਗਾ

ਯਮੁਨਾ ਐਕਸਪ੍ਰੈਸ ਵੇਅ 'ਤੇ ਟੋਲ ਟੈਕਸ ਵਧਣ ਜਾ ਰਿਹਾ ਹੈ ਯਾਨੀ 1 ਸਤੰਬਰ ਤੋਂ ਤੁਹਾਨੂੰ ਜ਼ਿਆਦਾ ਟੈਕਸ ਦੇਣਾ ਪਵੇਗਾ। ਛੋਟੇ ਵਾਹਨ ਮਾਲਕਾਂ ਜਿਵੇਂ ਕਿ ਕਾਰ ਚਾਲਕਾਂ ਨੂੰ ਇਸ ਐਕਸਪ੍ਰੈਸਵੇਅ ਤੋਂ ਸਫ਼ਰ ਕਰਨ ਲਈ ਪ੍ਰਤੀ ਕਿਲੋਮੀਟਰ 10 ਪੈਸੇ ਹੋਰ ਅਦਾ ਕਰਨੇ ਪੈਣਗੇ। ਇਸ ਦੇ ਨਾਲ ਹੀ ਵਪਾਰਕ ਵਾਹਨਾਂ ਨੂੰ 52 ਪੈਸੇ ਹੋਰ ਟੋਲ ਟੈਕਸ ਦੇਣਾ ਪਵੇਗਾ।

ਇਹ ਵੀ ਪੜ੍ਹੋ :  ਤਿਉਹਾਰਾਂ ਦੇ ਸੀਜ਼ਨ 'ਚ ਨਹੀਂ ਹੋਵੇਗੀ ਸੁੱਕੇ ਮੇਵਿਆਂ ਦੀ ਘਾਟ , ਇਹ Dry Fruit ਹੋ ਸਕਦੇ ਹਨ ਸਸਤੇ

3. ਬੀਮਾ ਪਾਲਿਸੀ ਦੇ ਪ੍ਰੀਮੀਅਮ ਵਿੱਚ ਕਟੌਤੀ

IRDAI ਨੇ ਕਿਹਾ ਹੈ ਕਿ 1 ਸਤੰਬਰ ਤੋਂ ਪਾਲਿਸੀ ਦਾ ਪ੍ਰੀਮੀਅਮ ਘੱਟ ਹੋ ਜਾਵੇਗਾ। IRDA ਵੱਲੋਂ ਜਨਰਲ ਇੰਸ਼ੋਰੈਂਸ ਦੇ ਨਿਯਮਾਂ 'ਚ ਕੀਤੇ ਗਏ ਬਦਲਾਅ ਤੋਂ ਬਾਅਦ ਗਾਹਕਾਂ ਨੂੰ ਹੁਣ ਏਜੰਟ ਨੂੰ 30 ਤੋਂ 35 ਫੀਸਦੀ ਦੀ ਬਜਾਏ ਸਿਰਫ 20 ਫੀਸਦੀ ਕਮਿਸ਼ਨ ਦੇਣਾ ਹੋਵੇਗਾ। ਇਸ ਨਾਲ ਲੋਕਾਂ ਦਾ ਪ੍ਰੀਮੀਅਮ ਘੱਟ ਹੋਵੇਗਾ।

ਇਹ ਵੀ ਪੜ੍ਹੋ :  ਸਰਕਾਰ ਦਾ ਅਹਿਮ ਫ਼ੈਸਲਾ, ਕਣਕ ਤੋਂ ਬਾਅਦ ਹੁਣ ਆਟਾ, ਮੈਦਾ, ਸੂਜੀ ਦੇ ਐਕਸਪੋਰਟ ’ਤੇ ਵੀ ਲਗਾਈ ਰੋਕ

4. ਔਡੀ ਕਾਰ ਦੀਆਂ ਕੀਮਤਾਂ

ਜੇਕਰ ਤੁਸੀਂ ਸਤੰਬਰ ਮਹੀਨੇ 'ਚ ਔਡੀ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਕਾਰ ਮਹਿੰਗੀ ਹੋਣ ਵਾਲੀ ਹੈ। ਔਡੀ ਕਾਰਾਂ ਦੀਆਂ ਕੀਮਤਾਂ 2.5 ਫੀਸਦੀ ਵਧਣ ਜਾ ਰਹੀਆਂ ਹਨ। ਨਵੀਆਂ ਕੀਮਤਾਂ 20 ਸਤੰਬਰ ਤੋਂ ਲਾਗੂ ਹੋਣਗੀਆਂ।

5. ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਪ੍ਰਾਪਤ ਕਰਨ ਲਈ ਕਿਸਾਨਾਂ ਲਈ ਈ-ਕੇਵਾਈਸੀ ਦੀ ਆਖਰੀ ਮਿਤੀ 31 ਅਗਸਤ 2022 ਹੈ। ਜੇਕਰ ਕਿਸਾਨ 31 ਅਗਸਤ ਤੱਕ ਇਹ ਕੰਮ ਪੂਰਾ ਨਹੀਂ ਕਰਦੇ ਤਾਂ ਉਨ੍ਹਾਂ ਦੀ ਅਗਲੀ ਕਿਸ਼ਤ ਅਟਕ ਸਕਦੀ ਹੈ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ 'ਤੇ ਵੱਡੀ ਕਾਰਵਾਈ , 9 ਸੈਕਿੰਡ 'ਚ ਜ਼ਮੀਨਦੋਜ਼ ਹੋਇਆ Twin Tower

6. ਘਰ ਖਰੀਦਣਾ ਮਹਿੰਗਾ ਹੋ ਜਾਵੇਗਾ

ਇਸ ਤੋਂ ਇਲਾਵਾ ਜੇਕਰ ਤੁਸੀਂ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਸਰਕਾਰ ਨੇ ਗਾਜ਼ੀਆਬਾਦ ਵਿੱਚ ਸਰਕਲ ਰੇਟ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸਰਕਲ ਰੇਟ ਦੀਆਂ ਕੀਮਤਾਂ ਵਿੱਚ 2 ਤੋਂ 4 ਫੀਸਦੀ ਤੱਕ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਾਇਦਾਦ ਦੇ ਵਧੇ ਹੋਏ ਸਰਕਲ ਰੇਟ 1 ਸਤੰਬਰ 2022 ਤੋਂ ਲਾਗੂ ਹੋਣਗੇ।

7. PNB ਗਾਹਕ ਧਿਆਨ ਦੇਣ

ਪੰਜਾਬ ਨੈਸ਼ਨਲ ਬੈਂਕ ਦੇ ਗਾਹਕਾਂ ਨੂੰ 31 ਅਗਸਤ ਤੱਕ ਆਪਣਾ ਕੇਵਾਈਸੀ ਅਪਡੇਟ ਕਰਨਾ ਹੋਵੇਗਾ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਡਾ ਅਕਾਊਂਟ ਬਲਾਕ ਕਰ ਦਿੱਤਾ ਜਾਵੇਗਾ ਯਾਨੀ ਤੁਹਾਨੂੰ ਆਪਣੇ ਖ਼ਾਤੇ ਨੂੰ ਦੁਬਾਰਾ ਸ਼ੁਰੂ ਕਰਨ ਲਈ ਕਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ :  ਸਰਕਾਰ ਨੇ ਬਦਲੇ ਨਿਯਮ, ਹੁਣ ਵਿਆਹੇ ਪੁੱਤਰ ਨੂੰ ਵੀ ਮਿਲੇਗੀ ਬੈਂਕ 'ਚ ਨੌਕਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News