ਸੋਨਾ-ਚਾਂਦੀ ਦੀਆਂ ਕੀਮਤਾਂ ਡਿੱਗੀਆਂ ਠਾਹ ! ਜਾਣੋ ਇਕ ਹਫਤੇ 'ਚ ਕਿੰਨਾ ਸਸਤਾ ਹੋਇਆ Gold-Silver

Sunday, May 03, 2026 - 09:26 AM (IST)

ਸੋਨਾ-ਚਾਂਦੀ ਦੀਆਂ ਕੀਮਤਾਂ ਡਿੱਗੀਆਂ ਠਾਹ ! ਜਾਣੋ ਇਕ ਹਫਤੇ 'ਚ ਕਿੰਨਾ ਸਸਤਾ ਹੋਇਆ Gold-Silver

ਬਿਜਨੈੱਸ ਡੈਸਕ- ਭਾਰਤੀ ਬਾਜ਼ਾਰ ਵਿੱਚ ਇਸ ਹਫ਼ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਨਿਵੇਸ਼ਕਾਂ ਅਤੇ ਖਰੀਦਦਾਰਾਂ ਨੂੰ ਕੁਝ ਰਾਹਤ ਮਿਲੀ ਹੈ। ਇੰਡੀਆ ਬੁਲੀਅਨ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅੰਕੜਿਆਂ ਮੁਤਾਬਕ, 24 ਕੈਰੇਟ ਸੋਨੇ ਦੀ ਕੀਮਤ ਇਸ ਹਫ਼ਤੇ 1,216 ਰੁਪਏ ਦੀ ਕਮੀ ਨਾਲ 1,50,263 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ ਹੈ, ਜੋ ਕਿ ਪਹਿਲਾਂ 1,51,479 ਰੁਪਏ ਸੀ। 

ਇਹ ਵੀ ਪੜ੍ਹੋ: ਬਾਹਰਲਾ ਖਾਣਾ ਖਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ; ਜਾਜਪੁਰ 'ਚ ਦਹੀਂ ਬੜਾ ਖਾਣ ਨਾਲ 59 ਲੋਕ ਬਿਮਾਰ, 1 ਨੇ ਤੋੜਿਆ ਦਮ

ਇਸੇ ਤਰ੍ਹਾਂ 22 ਕੈਰੇਟ ਸੋਨੇ ਦੀ ਕੀਮਤ ਘੱਟ ਹੋ ਕੇ 1,37,641 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ ਹੈ, ਜੋ ਪਹਿਲਾਂ 1,38,755 ਰੁਪਏ ਪ੍ਰਤੀ 10 ਗ੍ਰਾਮ ਸੀ। ਉਥੇ ਹੀ 18 ਕੈਰੇਟ ਸੋਨੇ ਦੀ ਕੀਮਤ ਘੱਟ ਕੇ 1,12,697 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ, ਜੋ ਪਹਿਲਾਂ 1,13,609 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਹਫ਼ਤੇ ਸੋਨੇ ਦੀ ਸਭ ਤੋਂ ਘੱਟ ਕੀਮਤ 29 ਅਪ੍ਰੈਲ ਨੂੰ 1,47,973 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੇ ਗਏ ਗਨ, ਜਦੋਂ ਕਿ 27 ਅਪ੍ਰੈਲ ਨੂੰ ਇਹ 1,51,186 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚੇ ਪੱਧਰ 'ਤੇ ਸੀ।

ਇਹ ਵੀ ਪੜ੍ਹੋ: ਈਰਾਨ 'ਚ ਮੁੜ ਵਿਗੜੇ ਹਾਲਾਤ, ਜੰਗ ਦੀ ਆਹਟ

ਉਥੇ ਜੇਕਰ ਚਾਂਦੀ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਇਹ 3,494 ਰੁਪਏ ਸਸਤੀ ਹੋ ਕੇ 2,40,331 ਰੁਪਏ ਪ੍ਰਤੀ ਕਿਲੋ 'ਤੇ ਆ ਗਈ ਹੈ। ਚਾਂਦੀ ਨੇ ਵੀ 29 ਅਪ੍ਰੈਲ ਨੂੰ ਆਪਣਾ ਹਫ਼ਤਾਵਾਰੀ ਹੇਠਲਾ ਪੱਧਰ (2,36,300 ਰੁਪਏ) ਦੇਖਿਆ ਸੀ। 

ਇਹ ਵੀ ਪੜ੍ਹੋ: ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News