ਦਾਲਾਂ ਨੂੰ ਮੁੜ ਲੱਗਣਾ ਸ਼ੁਰੂ ਹੋਇਆ ਮਹਿੰਗਾਈ ਦਾ ਤੜਕਾ, ਜਾਣੋ ਕਿੰਨੀਆਂ ਵਧੀਆਂ ਕੀਮਤਾਂ

Saturday, May 20, 2023 - 10:05 AM (IST)

ਦਾਲਾਂ ਨੂੰ ਮੁੜ ਲੱਗਣਾ ਸ਼ੁਰੂ ਹੋਇਆ ਮਹਿੰਗਾਈ ਦਾ ਤੜਕਾ, ਜਾਣੋ ਕਿੰਨੀਆਂ ਵਧੀਆਂ ਕੀਮਤਾਂ

ਨਵੀਂ ਦਿੱਲੀ (ਇੰਟ.) – ਅਪ੍ਰੈਲ ’ਚ ਦਾਲਾਂ ਦੇ ਰੇਟ ਕੰਟਰੋਲ ’ਚ ਰਹਿਣ ਤੋਂ ਬਾਅਦ ਮਈ ਦੇ ਮਹੀਨੇ ’ਚ ਇਹ ਮੁੜ ਮਹਿੰਗੀਆਂ ਹੋ ਗਈਆਂ ਹਨ। ਕਰੀਬ ਢਾਈ ਹਫਤਿਆਂ ’ਚ ਅਰਹਰ, ਮਾਂਹ, ਮੂੰਗ ਅਤੇ ਛੋਲਿਆਂ ਦੀ ਦਾਲ ’ਚ 2 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲ ਚੁੱਕੀ ਹੈ। ਅਜਿਹੇ ’ਚ ਸਰਕਾਰ ਨੇ ਦਾਲਾਂ ਦੇ ਰੇਟ ਨੂੰ ਮੁੜ ਕੰਟਰੋਲ ’ਚ ਰੱਖਣ ਲਈ ਸਖਤ ਐਡਵਾਇਜ਼ਰੀ ਜਾਰੀ ਕਰ ਦਿੱਤੀ ਹੈ ਜੋ ਵੀ ਦਾਲ ਦੀ ਜਮ੍ਹਾਖੋਰੀ ਕਰਦਾ ਪਾਇਆ ਗਿਆ, ਉਸ ’ਤੇ ਵੱਡੀ ਕਾਰਵਾਈ ਕੀਤੀ ਜਾਏਗੀ। ਭਾਰਤ ’ਚ 70 ਫੀਸਦੀ ਅਰਹਰ ਅਤੇ ਮਾਂਹ ਦੀ ਦਾਲ ਇੰਪੋਰਟ ਕੀਤੀ ਜਾਂਦੀ ਹੈ। ਮਿਆਂਮਾਰ ਤੋਂ ਦਾਲਾਂ ਦਾ ਇੰਪੋਰਟ ਭਾਰਤ ’ਚ ਹੁੰਦਾ ਹੈ। ਅਜਿਹੇ ’ਚ ਸਰਕਾਰ ਨੇ ਇੰਪੋਰਟਰਸ ਲਈ ਐਡਵਾਇਜ਼ਰੀ ਜਾਰੀ ਕਰ ਕੇ ਸਖਤ ਨਿਰਦੇਸ਼ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ : ਦੂਜੇ ਦੇਸ਼ਾਂ 'ਚ ਕ੍ਰੈਡਿਟ ਕਾਰਡ ਦੇ ਖਰਚਿਆਂ 'ਤੇ ਕਰਨਾ ਪਵੇਗਾ 20% TCS ਦਾ ਭੁਗਤਾਨ , ਸਰਕਾਰ ਨੇ ਬਦਲਿਆ ਨਿਯਮ

ਕਿੰਨੀਆਂ ਮਹਿੰਗੀਆਂ ਹੋਈਆਂ ਦਾਲਾਂ

ਕੰਜਿਊਮਰ ਅਫੇਅਰ ਡਿਪਾਰਟਮੈਂਟ ਦੇ ਅੰਕੜਿਆਂ ਮੁਤਾਬਕ ਇਕ ਮਈ ਨੂੰ ਦੇਸ਼ ’ਚ ਅਰਹਰ ਦਾਲ ਦੀ ਔਸਤ ਕੀਮਤ 116.68 ਰੁਪਏ ਸੀ ਜੋ 18 ਮਈ ਨੂੰ ਵਧ ਕੇ 118.98 ਰੁਪਏ ਹੋ ਗਈ। ਮਾਂਹ ਦੀ ਦਾਲ 108.23 ਰੁਪਏ ਤੋਂ 109.44 ’ਤੇ ਆ ਗਈ ਹੈ। ਮੂੰਗ ਦਾਲ ’ਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ ਅਤੇ 18 ਦਿਨਾਂ ’ਚ ਕੀਮਤ 107.29 ਰੁਪਏ ਤੋਂ 108.41 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਛੋਲਿਆਂ ਦੀ ਦਾਲ ’ਚ ਵੀ ਇਸ ਦੌਰਾਨ ਵਾਧਾ ਦੇਖਣ ਨੂੰ ਮਿਲਿਆ ਹੈ ਅਤੇ ਇਸ ਦੀ ਕੀਮਤ ਇਸ ਦੌਰਾਨ 73.71 ਰੁਪਏ ਤੋਂ ਵਧ ਕੇ 74.23 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਮਸਰਾਂ ਦੀ ਦਾਲ ਸਸਤੀ ਹੋਈ ਹੈ। 1 ਮਈ ਨੂੰ ਔਸਤ ਰੇਟ 93.11 ਰੁਪਏ ਸੀ ਜੋ ਘੱਟ ਹੋ ਕੇ 92.9 ਰੁਪਏ ਪ੍ਰਤੀ ਕਿਲੋ ਹੋ ਗਏ।

ਇਹ ਵੀ ਪੜ੍ਹੋ : PUBG ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਕੁਝ ਸ਼ਰਤਾਂ ਨਾਲ ਦੇਸੀ ਅਵਤਾਰ BGMI ਤੋਂ ਹਟਿਆ ਬੈਨ

ਸਟਾਕਰਸ ਖਿਲਾਫ ਕੀਤੀ ਜਾਏਗੀ ਵੱਡੀ ਕਾਰਵਾਈ

ਦਾਲਾਂ ’ਚ ਮਹਿੰਗਾਈ ਵਧਣ ਤੋਂ ਬਾਅਦ ਸਰਕਾਰ ਵਲੋਂ ਇਸ ਨੂੰ ਕੰਟੋਰਲ ਕਰਨ ਲਈ ਇਕ ਐਡਵਾਇਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ। ਐਡਵਾਇਜ਼ਰੀ ਮੁਤਾਬਕ ਜੇ ਕੋਈ ਇਕ ਮਹੀਨੇ ਤੋਂ ਵੱਧ ਸਮੇਂ ਤੱਕ ਦਾਲਾਂ ਦਾ ਸਟਾਕ ਰੱਖਦਾ ਹੈ ਤਾਂ ਕਾਰਵਾਈ ਕੀਤੀ ਜਾਏਗੀ। ਸਰਕਾਰ ਨੇ ਇਹ ਵੀ ਕਿਹਾ ਕਿ ਇੰਪੋਰਟਡ ਅਰਹਰ ਅਤੇ ਮਾਂਹ ਦੀ ਦਾਲ ਸਟਾਕ ਨਾ ਕੀਤੀ ਜਾਵੇ। ਸੂਬਾ ਸਰਕਾਰਾਂ ਨੂੰ ਵੀ ਖਾਸ ਨਿਰਦੇਸ਼ ਦਿੱਤਾ ਗਿਆ ਹੈ ਕਿ ਜੇ ਕੋਈ ਅਰਹਰ ਜਾਂ ਮਾਂਹ ਦੀ ਦਾਲ ਦੀ ਜਮ੍ਹਾਖੋਰੀ ਕਰਦਾ ਹੈ ਤਾਂ ਉਸ ’ਤੇ ਕਾਰਵਾਈ ਕਰੋ। ਨਾਲ ਹੀ ਸਟਾਕਰਸ ’ਤੇ ਨਜ਼ਰ ਰੱਖੋ ਕਿ ਕੋਈ ਵੀ ਦਾਲਾਂ ਦੀ ਜਮ੍ਹਾਖੋਰੀ ਨਾ ਕਰ ਸਕੇ। ਇਸ ਤੋਂ ਪਹਿਲਾਂ ਸਰਕਾਰ ਨੇ ਅਪ੍ਰੈਲ ਦੇ ਮਹੀਨੇ ’ਚ ਸਟਾਕਰਸ ’ਤੇ ਕਾਰਵਾਈ ਕੀਤੀ ਸੀ। ਕੰਜਿਊਮਰ ਅਫੇਅਰ ਡਿਪਾਰਟਮੈਂਟ ਨੇ 4 ਸੂਬਿਆਂ ਦੇ 10 ਸ਼ਹਿਰਾਂ ’ਚ 12 ਲੋਕਾਂ ਦੀ ਟੀਮ ਨੂੰ ਭੇਜਿਆ ਸੀ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੂੰ 3 ਗੁਣਾ ਲਾਭਅੰਸ਼ ਦੇਵੇਗਾ RBI, ਖ਼ਜ਼ਾਨੇ 'ਚ ਆਉਣਗੇ 87416 ਕਰੋੜ ਰੁਪਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਕਰੋ ਸਾਂਝੇ। 


author

Harinder Kaur

Content Editor

Related News