ਕਿਮਸ, ਡੋਡਲਾ ਡੇਅਰੀ ਦੇ ਸ਼ੇਅਰ ਕੱਲ ਨੂੰ ਹੋਣਗੇ ਸੂਚੀਬੱਧ
Sunday, Jun 27, 2021 - 02:45 PM (IST)
ਨਵੀਂ ਦਿੱਲੀ (ਭਾਸ਼ਾ) - ਕ੍ਰਿਸ਼ਨਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਕਿਮਜ਼) ਅਤੇ ਡੋਡਲਾ ਡੇਅਰੀ ਦੇ ਸ਼ੇਅਰ ਸੋਮਵਾਰ ਨੂੰ ਸਟਾਕ ਐਕਸਚੇਂਜ ਵਿੱਚ ਸੂਚੀਬੱਧ ਹੋਣਗੇ। ਇਨ੍ਹਾਂ ਦੋਵਾਂ ਕੰਪਨੀਆਂ ਦੇ ਸ਼ੇਅਰਾਂ ਦਾ ਕਾਰੋਬਾਰ ਬੰਬਈ ਸਟਾਕ ਐਕਸਚੇਂਜ ਅਤੇ ਨੈਸ਼ਨਲ ਸਟਾਕ ਐਕਸਚੇਜ਼ ਤੋਂ ਸ਼ੁਰੂ ਹੋਵੇਗਾ। ਸਟਾਕ ਐਕਸਚੇਂਜ ਨੇ ਇਹ ਜਾਣਕਾਰੀ ਦਿੱਤੀ ਹੈ। ਇਨ੍ਹਾਂ ਕੰਪਨੀਆਂ ਦੇ ਸ਼ੁਰੂਆਤੀ ਜਨਤਕ ਪੇਸ਼ਕਸ਼ਾਂ (ਆਈ.ਪੀ.ਓ.) ਹਾਲ ਹੀ ਵਿੱਚ ਆਏ ਸਨ।
ਕਿਮਸ ਨੇ ਆਈ.ਪੀ.ਓ. ਰਾਹੀਂ 2,144 ਕਰੋੜ ਰੁਪਏ ਇਕੱਠੇ ਕੀਤੇ ਹਨ। ਇਸ ਵਿਚੋਂ 955 ਕਰੋੜ ਰੁਪਏ ਐਂਕਰ ਨਿਵੇਸ਼ਕਾਂ ਤੋਂ ਇਕੱਠੇ ਕੀਤੇ ਗਏ ਹਨ। ਕਿਮਸ ਦਾ 2,144 ਕਰੋੜ ਰੁਪਏ ਦਾ ਆਈਪੀਓ 16 ਜੂਨ ਨੂੰ ਖੋਲ੍ਹਿਆ ਗਿਆ ਅਤੇ 18 ਜੂਨ ਨੂੰ ਬੰਦ ਹੋਇਆ ਸੀ। ਇਸ ਨੂੰ 3.86 ਗੁਣਾ ਗਾਹਕੀ ਮਿਲੀ ਸੀ। ਆਈ.ਪੀ.ਓ. ਦੀ ਕੀਮਤ ਸੀਮਾ 815 ਤੋਂ 825 ਰੁਪਏ ਪ੍ਰਤੀ ਸ਼ੇਅਰ ਸੀ।
ਡੋਡਲਾ ਡੇਅਰੀ ਨੇ ਆਈਪੀਓ ਰਾਹੀਂ 520 ਕਰੋੜ ਰੁਪਏ ਇਕੱਠੇ ਕੀਤੇ ਹਨ। ਇਸ ਵਿਚੋਂ 156 ਕਰੋੜ ਰੁਪਏ ਐਂਕਰ ਨਿਵੇਸ਼ਕਾਂ ਤੋਂ ਇਕੱਠੇ ਕੀਤੇ ਗਏ ਸਨ। ਡੋਡਲਾ ਡੇਅਰੀ ਦਾ 520 ਕਰੋੜ ਰੁਪਏ ਦੇ ਆਈ.ਪੀ.ਓ. ਨੂੰ 45.62 ਗੁਣਾ ਗਾਹਕ ਮਿਲੇ। ਇਸ ਦੀ ਕੀਮਤ ਸੀਮਾ 421 ਤੋਂ 428 ਰੁਪਏ ਪ੍ਰਤੀ ਸ਼ੇਅਰ ਰੱਖੀ ਗਈ ਸੀ। ਆਈ.ਪੀ.ਓ. 16 ਜੂਨ ਨੂੰ ਖੋਲ੍ਹਿਆ ਗਿਆ ਅਤੇ 18 ਜੂਨ ਨੂੰ ਬੰਦ ਹੋਇਆ ਸੀ।
ਇਹ ਵੀ ਪੜ੍ਹੋ: 1 ਜੁਲਾਈ ਤੋਂ ਬਦਲ ਜਾਣਗੇ ਆਮ ਆਦਮੀ ਦੀ ਜ਼ਿੰਦਗੀ ਨਾਲ ਜੁੜੇ ਇਹ ਨਿਯਮ!
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।