ਕੀਆ ਸੇਲਟਾਸ ਹੋਈ 35,000 ਰੁਪਏ ਤੱਕ ਮਹਿੰਗੀ

Saturday, Jan 04, 2020 - 12:14 AM (IST)

ਕੀਆ ਸੇਲਟਾਸ ਹੋਈ 35,000 ਰੁਪਏ ਤੱਕ ਮਹਿੰਗੀ

ਨਵੀਂ ਦਿੱਲੀ (ਯੂ. ਐੱਨ. ਆਈ.)-ਯਾਤਰੀ ਵਾਹਨ ਬਣਾਉਣ ਵਾਲੀ ਕੰਪਨੀ ਕੀਆ ਮੋਟਰਸ ਇੰਡੀਆ ਨੇ ਆਪਣੀ ਲੋਕਪ੍ਰਿਯ ਐੱਸ. ਯੂ. ਵੀ. ਸੇਲਟਾਸ ਦੀਆਂ ਕੀਮਤਾਂ ’ਚ 20,000 ਤੋਂ ਲੈ ਕੇ 35,000 ਰੁਪਏ ਤੱਕ ਦਾ ਵਾਧਾ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਅਗਸਤ 2019 ’ਚ ਭਾਰਤੀ ਬਾਜ਼ਾਰ ’ਚ ਲਾਂਚ ਕੀਤੀ ਗਈ ਸੇਲਟਾਸ ਦਾ ਉਸ ਸਮੇਂ ਸ਼ੁਰੂਆਤੀ ਮੁੱਲ ਐਲਾਨਿਆ ਗਿਆ ਸੀ ਜੋ 31 ਦਸੰਬਰ 2019 ਤੱਕ ਲਈ ਵੈਲਿਡ ਸੀ। ਇਸ ਦੇ ਮੱਦੇਨਜ਼ਰ 1 ਜਨਵਰੀ 2020 ਤੋਂ ਇਸ ਵਾਹਨ ਦੀਆਂ ਕੀਮਤਾਂ ’ਚ ਉਕਤ ਵਾਧਾ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਅਗਸਤ ’ਚ ਲਾਂਚ ਤੋਂ ਬਾਅਦ ਸਾਲ 2019 ’ਚ 45,294 ਸੇਲਟਾਸ ਭਾਰਤ ’ਚ ਵਿਕ ਚੁੱਕੀਆਂ ਹਨ ਅਤੇ ਇਸ ਵਿਕਰੀ ਦੇ ਜ਼ੋਰ ’ਤੇ ਇਹ ਦੇਸ਼ ਦੀ 8ਵੀਂ ਵੱਡੀ ਵਾਹਨ ਨਿਰਮਾਤਾ ਕੰਪਨੀ ਬਣ ਗਈ ਹੈ।


author

Karan Kumar

Content Editor

Related News